ਪਟਿਆਲਾ ਦੇ ਨਿੱਜੀ ਹਸਪਤਾਲ ਦੀ ਕੈਮਰੇ ''ਚ ਕੈਦ ਹੋਈ ਗੰਦੀ ਕਰਤੂਤ, ਮਰੀਜ਼ ਦੀ ਕੀਤੀ ਬੇਹਰਿਮੀ ਨਾਲ ਕੁੱਟਮਾਰ

Sunday, Aug 23, 2020 - 06:33 PM (IST)

ਪਟਿਆਲਾ ਦੇ ਨਿੱਜੀ ਹਸਪਤਾਲ ਦੀ ਕੈਮਰੇ ''ਚ ਕੈਦ ਹੋਈ ਗੰਦੀ ਕਰਤੂਤ, ਮਰੀਜ਼ ਦੀ ਕੀਤੀ ਬੇਹਰਿਮੀ ਨਾਲ ਕੁੱਟਮਾਰ

ਪਟਿਆਲਾ (ਇੰਦਰਜੀਤ ਬਖ਼ਸ਼ੀ): ਪਟਿਆਲਾ ਦੇ ਇਕ ਨਿੱਜੀ ਹਸਪਤਾਲ 'ਚ ਤਾਇਨਾਤ ਵਾਰਡ ਮੁਲਾਜ਼ਮਾਂ ਵਲੋਂ ਹਸਪਤਾਲ 'ਚ ਦਾਖਲ ਇਕ ਮਰੀਜ਼ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਰੀਜ਼ ਦੇ ਰਿਸ਼ਤੇਦਾਰਾਂ ਨੇ ਇਲਜਾਮ ਲਗਾਇਆ ਹੈ ਕਿ ਇਨ੍ਹਾਂ ਨੇ ਆਈ.ਸੀ.ਯਬ. 'ਚ ਮਦਨ ਲਾਲ ਨੂੰ ਬੁਰੀ ਤਰ੍ਹਾਂ ਕੁੱਟਿਆ ਸੀ। ਹਾਲਾਂਕਿ ਇਸ ਮਾਮਲੇ 'ਚ ਹਸਪਤਾਲ ਵਲੋਂ ਕੁੱਝ ਨਹੀਂ ਕਿਹਾ ਜਾ ਰਿਹਾ ਪਰ ਜੋ ਸੀ.ਸੀ.ਟੀ.ਵੀ. ਦੀ ਫੁਟੇਜ ਸਾਹਮਣੇ ਆਈ ਹੈ, ਉਸ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਉੱਥੇ ਤਾਇਨਾਤ ਕਰਮਚਾਰੀ ਮੰਜੇ 'ਤੇ ਪਏ ਇਕ ਵਿਅਕਤੀ ਨੂੰ ਕੁੱਟ ਰਹੇ ਹਨ। 

ਇਹ ਵੀ ਪੜ੍ਹੋ: ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਲੱਗੇ ਖਾਲਿਸਤਾਨ ਦੇ ਨਾਅਰੇ, ਖ਼ੁਫੀਆ ਏਜੰਸੀਆਂ ਨੇ ਕੀਤਾ ਗ੍ਰਿਫਤਾਰ

ਇਸ ਸਬੰਧੀ ਪੀੜਤ ਮਰੀਜ਼ ਦੇ ਭਰਾ ਰਿੰਕੂ ਸ਼ਰਮਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੀ ਮਾਤਾ ਦਾ ਦਿਹਾਂਤ ਹੋ ਗਿਆ ਸੀ ਜਿਸ ਕਾਰਨ ਉਸ ਦਾ ਭਰਾ ਡਿਪਰੈਸ਼ਨ 'ਚ ਚਲਾ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਇਸ ਮੌਕੇ ਰਿੰਕੂ ਸ਼ਰਮਾ ਤੇ ਉਸ ਦੇ ਰਿਸ਼ਤੇਦਾਰ ਵਲੋਂ ਹਸਪਤਾਲ 'ਚ ਚੱਲ ਰਹੇ ਗੋਰਖਧੰਦੇ ਦਾ ਪਰਦਾਫਾਸ਼ ਵੀ ਕੀਤਾ ਗਿਆ।ਜਦੋਂ ਇਸ ਪੂਰੀ ਘਟਨਾ ਸਬੰਧੀ ਹਸਪਤਾਲ ਦੇ ਡਾਕਟਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵਲੋਂ ਪਰਿਵਾਰ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰਦੇ ਹੋਏ ਕੁਝ ਇਸ ਤਰ੍ਹਾਂ ਆਪਣੀ ਸਫਾਈ ਪੇਸ਼ ਕੀਤੀ ਗਈ।

PunjabKesari

ਇਹ ਵੀ ਪੜ੍ਹੋ:  ਮੋਗਾ 'ਚ ਅੱਜ ਫਿਰ ਲਹਿਰਾਇਆ ਗਿਆ ਖਾਲਿਸਤਾਨੀ ਝੰਡਾ

ਉਥੇ ਹੀ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਵਲੋਂ ਸੀ.ਸੀ.ਟੀ.ਵੀ. ਫੁਟੇਜ ਤੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ। ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਪੀੜਤ ਧਿਰ ਤੇ ਡਾਕਟਰਾਂ 'ਚੋਂ ਕੌਣ ਸੱਚ ਬੋਲ ਰਿਹਾ ਹੈ ਤੇ ਕੌਣ ਝੂਠ ਇਸ ਦਾ ਖੁਲਾਸਾ ਤਾਂ ਪੁਲਸ ਜਾਂਚ ਤੋਂ ਬਾਅਦ ਹੋਵੇਗਾ।

PunjabKesari

ਇਹ ਵੀ ਪੜ੍ਹੋ: ਹੈਵਾਨੀਅਤ ਦੀਆਂ ਹੱਦਾਂ ਪਾਰ: ਭੈਣ ਦਾ ਬੱਚਾ ਸੰਭਾਲਣ ਆਈ ਸਾਲੀ ਨੂੰ ਜੀਜੇ ਨੇ ਬਣਾਇਆ ਹਵਸ ਦਾ ਸ਼ਿਕਾਰ


author

Shyna

Content Editor

Related News