ਮਨਚਲਿਆਂ ਦੀ ਗੁੰਡਾਗਰਦੀ ਦਾ ਸ਼ਿਕਾਰ ਹੋਈ ਨੌਜਵਾਨ ਕੁੜੀ, ਪੁਲਸ 'ਤੇ ਲਾਏ ਲਾਪਰਵਾਹੀ ਦੇ ਦੋਸ਼
Thursday, Aug 13, 2020 - 11:52 AM (IST)
ਪੱਟੀ (ਸੌਰਭ) : ਬੀਤੇ ਦਿਨ ਸਿਵਲ ਹਸਪਤਾਲ ਕੈਰੋਂ ਨਜ਼ਦੀਕ ਚਾਰ ਨੌਜਵਾਨਾਂ ਵਲੋਂ ਸੁਰਜੀਤ ਕੌਰ ਪੁੱਤਰੀ ਪ੍ਰਗਟ ਸਿੰਘ ਵਾਸੀ ਢੋਟੀਆਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਸੀ, ਜਿਸ ਕਾਰਨ ਪੀੜਤ ਕੁੜੀ ਦੇ ਦੰਦ ਟੁੱਟ ਗਏ ਸਨ ਅਤੇ ਚਿਹਰੇ 'ਤੇ ਗੰਭੀਰ ਜ਼ਖਮ ਆਏ ਸਨ। ਡੀ. ਐੱਸ. ਪੀ. ਪੱਟੀ ਦੇ ਦਫਤਰ ਅੰਦਰ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਚੀਮਾ ਨੂੰ ਨਾਲ ਲੈ ਕਿ ਇਨਸਾਫ ਲੈਣ ਪਹੁੰਚੀ ਪੀੜਤ ਕੁੜੀ ਸੁਰਜੀਤ ਕੌਰ ਨੇ ਦੱਸਿਆ ਕਿ ਥਾਣਾ ਸਰਹਾਲੀ ਦੇ ਐੱਸ. ਐੱਚ. ਓ. ਚੰਦਰ ਭੂਸ਼ਣ ਤੇ ਪੁਲਸ ਚੌਕੀ ਨੌਸ਼ਹਿਰਾਂ ਪੰਨੂੰਆਂ ਦੇ ਇੰਚਾਰਜ ਜਸਪ੍ਰੀਤ ਸਿੰਘ ਨੂੰ ਅਗਾਊ ਸੂਚਿਤ ਕਰਨ ਦੇ ਬਾਵਜੂਦ ਪੁਲਸ ਅਧਿਕਾਰੀਆਂ ਦੀ ਲਾਪਰਵਾਹੀ ਕਾਰਣ ਉਸ ਨਾਲ ਦੋਸ਼ੀ ਵਿਅਕਤੀਆਂ ਵਲੋਂ ਕੁੱਟਮਾਰ ਕੀਤੀ ਹੈ ਗਈ ਹੈ ਅਤੇ ਪੁਲਸ ਦੋਸ਼ੀ ਵਿਅਕਤੀਆਂ ਨੂੰ ਫੜਨ ਦੀ ਬਜਾਏ ਉਸ ਨੂੰ ਇੰਨਕੁਆਰੀਆਂ ਵਿਚ ਉਲਝਾ ਰਹੇ ਹਨ। ਜਦੋ ਕਿ ਅਜੇ ਵੀ ਉਸਦਾ ਇਲਾਜ਼ ਚੱਲ ਰਿਹਾ ਹੈ। ਪੀੜਤ ਕੁੜੀ ਨੇ ਕਿਹਾ ਕਿ ਜੇਕਰ ਪੁਲਸ ਨੇ ਦੋਸ਼ੀ ਵਿਅਕਤੀਆਂ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਉਹ ਇਨਸਾਫ਼ ਲੈਣ ਲਈ ਐੱਸ.ਐੱਸ.ਪੀ ਤਰਨਤਰਨ ਦੇ ਦਫਤਰ ਅੱਗੇ ਧਰਨਾ ਦੇਣ ਤੋਂ ਗੁਰੇਜ ਨਹੀਂ ਕਰੇਗੀ।
ਇਹ ਵੀ ਪੜ੍ਹੋਂ : ਅੰਮ੍ਰਿਤਧਾਰੀ ਸਿੱਖਾਂ 'ਤੇ ਅਣਮਨੁੱਖੀ ਤਸ਼ੱਦਦ ਕਰਨ ਵਾਲੇ ਥਾਣੇਦਾਰ ਨੂੰ ਤੁਰੰਤ ਮਿਲੇ ਸਜ਼ਾ : ਭਾਈ ਲੌਂਗੋਵਾਲ
ਇਸ ਮੌਕੇ ਆਪ ਆਗੂ ਰਣਜੀਤ ਸਿੰਘ ਚੀਮਾ ਨੇ ਕਿਹਾ ਕਿ ਹਲਕੇ ਅੰਦਰ ਕਾਨੂੰਨ ਦਾ ਕੋਈ ਗੱਲ ਨਹੀਂ ਅਤੇ ਸ਼ਰੇਆਮ ਗੋਲੀਆਂ ਚਲਾ ਕਿ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਰਿਹਾ ਹੈ ਅਤੇ ਨੌਜਵਾਨ ਕੁੜੀਆਂ ਵੀ ਸਰੁੱਖਿਅਤ ਨਹੀਂ ਹਨ। ਚੀਮਾ ਨੇ ਕਿਹਾ ਕਿ ਸੁਰਜੀਤ ਕੌਰ ਨਾਲ ਹੋਈ ਧੱਕੇਸ਼ਾਹੀ ਦਾ ਆਮ ਆਦਮੀ ਪਾਰਟੀ ਡਟਵਾਂ ਵਿਰੋਧ ਕਰਦੀ ਹੈ ਅਤੇ ਪੀੜਤ ਲੜਕੀ ਨੂੰ ਇਨਸਾਫ ਦਿਵਾਉਣ ਲਈ ਆਮ ਆਦਮੀ ਪਾਰਟੀ ਸੰਘਰਸ਼ ਕਰਨ ਤੋਂ ਗੁਰੇਜ ਨਹੀਂ ਕਰੇਗੀ।
ਇਹ ਵੀ ਪੜ੍ਹੋਂ : ਵਿਆਹੁਤਾ 'ਤੇ ਤਸ਼ੱਦਦ ਢਾਊਂਦਾ ਸੀ ਸਹੁਰਾ ਪਰਿਵਾਰ, ਦੁਖੀ ਹੋ ਚੁੱਕਿਆ ਖ਼ੌਫ਼ਨਾਕ ਕਦਮ
ਆਪ ਆਗੂ ਚੀਮਾ ਨੇ ਜ਼ਿਲ੍ਹਾ ਪੁਲਸ ਤੋਂ ਮੰਗ ਕਰਦਿਆਂ ਕਿਹਾ ਕਿ ਪੀੜਤ ਕੁੜੀ ਨੂੰ ਤੁਰੰਤ ਇਨਸਾਫ ਦਿੱਤਾ ਜਾਵੇ। ਦੂਸਰੇ ਪਾਸੇ ਡੀ.ਐੱਸ.ਪੀ. ਪੱਟੀ ਕੁਲਜਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਡੀ.ਐੱਸ.ਪੀ ਹੈਡਕੁਆਟਰ ਤਰਨਤਾਰਨ ਕਰ ਰਹੇ ਹਨ, ਜੋ ਰਿਪੋਰਟ ਆਵੇਗੀ ਉਸ ਅਧਾਰ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।ਜਦੋਂ ਇਸ ਮਾਮਲੇ ਸਬੰਧੀ ਡੀ.ਐੱਸ.ਪੀ ਹੈਡਕੁਆਟਰ ਤਰਨਤਾਰਨ ਦਿਲਬਾਗ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਜੇ ਇਸ ਮਾਮਲੇ ਵਿਚ ਉਨ੍ਹਾਂ ਵਲੋਂ ਕਿਸੇ ਧਿਰ ਨੂੰ ਨਹੀਂ ਬੁਲਾਇਆ ਗਿਆ ਤੇ ਦਰਖਾਸਤ ਵਿਚਾਰ ਅਧੀਨ ਰੱਖੀ ਗਈ ਹੈ।
ਇਹ ਵੀ ਪੜ੍ਹੋਂ : ਵੱਡੀ ਵਾਰਦਾਤ : ਧੀ ਨੂੰ ਜ਼ਬਰਦਸਤੀ ਲਿਜਾ ਰਹੇ ਸਨ ਨੌਜਵਾਨ, ਪਿਤਾ ਨੇ ਰੋਕਿਆਂ ਤਾਂ ਕਰ ਦਿੱਤਾ ਕਤਲ