ਵਿਆਹ ਵਾਲੇ ਘਰ ''ਚ ਪਏ ਕੀਰਨੇ, ਭਰਾ ਦਾ ਵਿਆਹ ਦੇਖਣ ਆਏ ਨੌਜਵਾਨ ਦੀ ਹਾਦਸੇ ''ਚ ਮੌਤ

Thursday, Feb 13, 2020 - 05:17 PM (IST)

ਵਿਆਹ ਵਾਲੇ ਘਰ ''ਚ ਪਏ ਕੀਰਨੇ, ਭਰਾ ਦਾ ਵਿਆਹ ਦੇਖਣ ਆਏ ਨੌਜਵਾਨ ਦੀ ਹਾਦਸੇ ''ਚ ਮੌਤ

ਪੱਟੀ : ਅੰਮ੍ਰਿਤਸਰ-ਬਠਿੰਡਾ ਕੌਮੀ ਸ਼ਾਹ ਮਾਰਗ ਨੰਬਰ 54 'ਤੇ ਕਸਬਾ ਬੰਡਾਲਾ ਨੇੜੇ ਦੇਰ ਰਾਤ ਨੂੰ ਇਨੋਵਾ ਗੱਡੀ ਦੀ ਸੜਕ 'ਤੇ ਖੜ੍ਹੇ ਟਰੱਕ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿਚ ਵਿਦੇਸ਼ ਤੋਂ ਆਪਣੇ ਚਚੇਰੇ ਭਰਾ ਦਾ ਵਿਆਹ ਦੇਖਣ ਪਰਤੇ ਨੌਜਵਾਨ ਅਤੇ ਉਸਦੇ ਦੋਸਤ ਦੀ ਮੌਤ ਹੋ ਗਈ ਜਦਕਿ ਇਕ ਹੋਰ ਨੌਜਵਾਨ ਜੋ ਤਾਏ ਦਾ ਲੜਕਾ ਹੈ, ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਘਟਨਾ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

PunjabKesariਜਾਣਕਾਰੀ ਮੁਤਾਬਕ ਜਗਮੀਤ ਸਿੰਘ ਜੱਗਾ ਪੁੱਤਰ ਨਿਰਮਲਜੀਤ ਸਿੰਘ ਲਾਲੀ ਜਿਸਦੇ ਚਚੇਰੇ ਭਰਾ ਹਰਮੀਤ ਸਿੰਘ ਦਾ ਸ਼ੁੱਕਰਵਾਰ ਵਿਆਹ ਸੀ। ਵੀਰਵਾਰ ਦੇਰ ਰਾਤ ਨੂੰ ਜਗਮੀਤ ਸਿੰਘ ਜੱਗਾ ਦੁਬਈ ਤੋਂ ਹਵਾਈ ਅੱਡੇ ਆਇਆ ਤਾਂ ਉਸਨੂੰ ਲੈਣ ਲਈ ਪੱਟੀ ਤੋਂ ਉਸਦੇ ਮਾਮੇ ਦਾ ਮੁੰਡਾ ਹੀਰਾ ਸਿੰਘ ਪੁੱਤਰ ਨਰਿੰਦਰ ਸਿੰਘ ਅਤੇ ਉਸਦਾ ਦੋਸਤ ਗੁਰਪਿੰਦਰ ਸਿੰਘ ਪੁੱਤਰ ਅਜੀਤ ਸਿੰਘ ਰਵਾਨਾ ਹੋਏ। ਰਾਤ ਨੂੰ ਜਦੋਂ ਤਿੰਨੇ ਨੌਜਵਾਨ ਆਪਣੀ ਇਨੋਵਾ ਗੱਡੀ 'ਤੇ ਵਾਪਸ ਪੱਟੀ ਆ ਰਹੇ ਸਨ ਤਾਂ ਉਨ੍ਹਾਂ ਦੀ ਗੱਡੀ ਪਿੰਡ ਬੰਡਾਲਾ ਨੇੜੇ ਸੜਕ 'ਤੇ ਖੜ੍ਹੇ ਟਰਾਲੇ ਵਿਚ ਜਾ ਵੱਜੀ, ਜਿਸ ਕਾਰਨ ਜਗਮੀਤ ਸਿੰਘ ਜੱਗਾ ਅਤੇ ਗੁਰਪਿੰਦਰ ਸਿੰਘ ਸੈਪੀ ਦੀ ਮੌਤ ਹੋ ਗਈ ਅਤੇ ਹੀਰਾ ਸਿੰਘ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਉਸ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ।ਜਦੋਂ ਪਰਿਵਾਰ ਨੂੰ ਘਟਨਾ ਦੀ ਸੂਚਨਾ ਮਿਲੀ ਤਾਂ ਵਿਆਹ ਦੀਆਂ ਖੁਸ਼ੀਆਂ ਗਮ 'ਚ ਬਦਲ ਗਈਆਂ।


author

Baljeet Kaur

Content Editor

Related News