ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ

Saturday, Jan 11, 2020 - 06:14 PM (IST)

ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ

ਪੱਟੀ (ਸੌਰਭ) : ਪਿੰਡ ਦਿਆਲਪੁਰਾ ਦੇ ਇਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਕੁਲਬੀਰ ਸਿੰਘ ਨੇ ਦੱÎਸਿਆ ਕਿ ਜਗਦੀਪ ਸਿੰਘ ਉਰਫ ਜਸਪਾਲ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਦਿਆਲਪੁਰਾ ਆਪਣੀ ਪਤਨੀ ਨਾਲ ਅੰਮ੍ਰਿਤਸਰ ਰਹਿੰਦਾ ਸੀ ਤੇ ਉੱਥੇ ਹੀ ਕੰਮ ਕਰਦਾ ਸੀ। ਉਹ ਹਰ ਮਹੀਨੇ ਪਿੰਡ ਦਿਆਲਪੁਰਾ ਰਹਿੰਦੀ ਆਪਣੀ ਮਾਂ ਨੂੰ ਮਿਲਣ ਆਉਂਦਾ ਸੀ। ਜਗਦੀਪ ਨਸ਼ਾ ਕਰਨ ਦਾ ਆਦੀ ਸੀ ਅਤੇ ਮਿਤੀ 26 ਨਵੰਬਰ 2019 ਨੂੰ ਉਹ ਅੰਮ੍ਰਿਤਸਰ ਤੋਂ ਹੀ ਕਿਸੇ ਅਣਪਛਾਤੇ ਵਿਅਕਤੀ ਤੋਂ ਨਸ਼ਾ ਲੈ ਕੇ ਪਿੰਡ ਆਇਆ, ਜਿਥੇ ਬਾਂਹ 'ਚ ਨਸ਼ੇ ਦਾ ਟੀਕਾ ਲਗਾਉਣ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਵਲੋਂ ਅਣਪਛਾਤੇ ਵਿਅਕਤੀ ਖਿਲਾਫ 304 ਦਾ ਪਰਚਾ ਦਰਜ ਕਰ ਲਿਆ ਹੈ।


author

Baljeet Kaur

Content Editor

Related News