ਮਾਨਸਿਕ ਤੌਰ 'ਤੇ ਪਰੇਸ਼ਾਨ ਮਹਿਲਾ ਨਾਲ ਨੌਜਵਾਨ ਵਲੋਂ ਦਰਿੰਦਗੀ, ਘਟਨਾ CCTV 'ਚ ਕੈਦ

Sunday, Dec 15, 2019 - 11:09 AM (IST)

ਮਾਨਸਿਕ ਤੌਰ 'ਤੇ ਪਰੇਸ਼ਾਨ ਮਹਿਲਾ ਨਾਲ ਨੌਜਵਾਨ ਵਲੋਂ ਦਰਿੰਦਗੀ, ਘਟਨਾ CCTV 'ਚ ਕੈਦ

ਪਠਾਨਕੋਟ (ਧਰਮਿੰਦਰ ਠਾਕੁਰ) : ਪਠਾਨਕੋਟ 'ਚ ਸੁਜਾਨਪੁਰ ਆਟੋ ਸਟੈਂਡ ਦੇ ਕੋਲ ਇਕ ਮਹਿਲਾ ਦੇ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸਦੀ ਹਾਲਤ ਬਹੁਤ ਤਰਸਯੋਗ ਹੈ। ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਇਕ ਐੱਨ.ਜੀ.ਓ. ਦੀ ਮਦਦ ਨਾਲ ਪੁਲਸ ਕੋਲ ਇਹ ਮਾਮਲਾ ਪਹੁੰਚਿਆ, ਜਿਸ ਦੀ ਜਾਂਚ ਕਰਦਿਆਂ ਪੁਲਸ ਹੱਥ ਸੀ.ਸੀ.ਟੀ.ਵੀ. ਫੁਟੇਜ ਲੱਗੀ ਜੋ ਬਹੁਤ ਸ਼ਰਮਸਾਰ ਤੇ ਪ੍ਰੇਸ਼ਾਨ ਕਰ ਦੇਣ ਵਾਲੀ ਹੈ।

PunjabKesariਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਪੁਲਸ ਨੇ ਦੱਸਿਆ ਕਿ ਸੀ.ਸੀ.ਟੀ.ਵੀ. ਫੁਟੇਜ 'ਚ ਇਕ ਨੌਜਵਾਨ ਵਲੋਂ ਮਹਿਲਾ ਨਾਲ ਜ਼ਬਰ-ਜਨਾਹ ਦੀ ਕੋਸ਼ਿਸ਼ ਕੀਤੀ ਗਈ ਹੈ, ਉਸਨੂੰ ਆਪਣੇ ਨਾਲ ਚੁੱਕ ਕੇ ਲਿਜਾਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਕਤ ਮਹਿਲਾ ਨੇ ਭੱਜਕੇ ਉਸਤੋਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਹੈ। ਇਲਾਜ ਕਰ ਰਹੇ ਡਾਕਟਰ ਦਾ ਕਹਿਣਾ ਕਿ ਮਹਿਲਾ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੈ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 


author

Baljeet Kaur

Content Editor

Related News