ਲੋਕਾਂ ਦਾ ਧੰਨਵਾਦ ਕਰਨ ਲਈ ਪਠਾਨਕੋਟ ਪੁੱਜੇ ਸੰਨੀ ਦਿਓਲ, ਕੱਢਿਆ ਰੋਡ ਸ਼ੋਅ

05/24/2019 1:01:41 PM

ਪਠਾਨਕੋਟ (ਧਰਮਿੰਦਰ ਠਾਕੁਰ) : ਭਾਜਪਾ ਦੇ ਸੈਲੇਬ੍ਰਿਟੀ ਅਤੇ ਗੁਰਦਾਸਪੁਰ ਸੰਸਦੀ ਸੀਟ ਤੋਂ ਨਵੇਂ ਨਿਯੁਕਤ ਸੰਸਦ ਮੈਂਬਰ ਸੰਨੀ ਦਿਓਲ ਨੇ ਆਪਣੀ ਜਿੱਤ ਦੇ ਬਾਅਦ ਆਮ ਜਨਤਾ ਦਾ ਧੰਨਵਾਦ ਪ੍ਰਗਟ ਕਰਨ ਦੇ ਲਈ ਅੱਜ ਨਗਰ 'ਚ ਸ਼ਾਨਦਾਰ ਰੋਡ ਸ਼ੋਅ ਕੱਢਿਆ, ਜੋ ਸਿਟੀ ਰੇਲਵੇ ਸਟੇਸ਼ਨ ਦੇ ਪ੍ਰਵੇਸ਼ ਦੁਆਰ ਤੋਂ ਸ਼ੁਰੂ ਹੋ ਕੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਸ਼ਹੀਦ ਭਗਤ ਸਿੰਘ ਚੌਕ 'ਚ ਜਾ ਕੇ ਖਤਮ ਹੋਇਆ। ਦੁਪਹਿਰ 11.30 ਵਜੇ ਦੇ ਕਰੀਬ ਜਦੋਂ ਸੰਨੀ ਆਪਣੇ ਸਮਰਥਕਾਂ ਦੇ ਨਾਲ ਸਜੀ ਹੋਈ ਗੱਡੀ 'ਚ ਸਵਾਰ ਰੋਡ ਸ਼ੋਅ ਕਰਦੇ ਹੋਏ ਨਿਕਲੇ ਤਾਂ ਸੰਨੀ ਦਿਓਲ ਨੂੰ ਜਿੱਤ ਦੀ ਵਧਾਈ ਦਿੱਤੀ।

ਇਸਦੇ ਬਾਅਦ ਸੰਨੀ ਦੇ ਰੋਡ ਸ਼ੋਅ ਦਾ ਕਾਫਿਲਾ ਰੇਲਵੇ ਰੋਡ, ਵਾਲਮੀਕੀ ਚੌਕ, ਗਾਂਧੀ ਚੌਕ, ਡਾਕਖਾਨਾ ਚੌਕ, ਗਾੜੀ ਅਹਾਤਾ ਚੌਕ, ਕਾਲੀ ਮਾਤਾ ਮੰਦਿਰ ਚੌਕ, ਪਟੇਲ ਚੌਕ, ਢਾਂਗੂ ਰੋਡ ਅਤੇ ਮਾਡਲ ਟਾਊਨ ਤੋਂ ਹੁੰਦਾ ਲੰਘਿਆ ਜਿਥੇ ਹਰ ਚੌਰਾਹੇ ਅਤੇ ਸੜਕ ਦੇ ਦੋਵੇਂ ਪਾਸੇ ਜੁਟੀ ਭੀੜ ਨੇ ਸੰਨੀ ਦਾ ਫੁੱਲਾਂ ਦੀ ਵਰਖਾ ਕਰ ਕੇ ਸਵਾਗਤ ਕੀਤਾ। ਰੋਡ ਸ਼ੋਅ ਦੀ ਸਮਾਪਤੀ 'ਤੇ ਮੀਡੀਆ ਨਾਲ ਮੁਖਾਤਿਬ ਹੁੰਦੇ ਹੋਏ ਸੰਨੀ ਨੇ ਕਿਹਾ ਕਿ ਉਹ ਇਸ ਖੇਤਰ ਦੀ ਜਨਤਾ ਦਾ ਹਿਰਦੇ ਤੋਂ ਧੰਨਵਾਦ ਕਰਦੇ ਹਨ ਅਤੇ ਉਨ੍ਹਾਂ ਦਾ ਯਤਨ ਹੋਵੇਗਾ ਕਿ ਜਿਨ੍ਹਾਂ ਉਮੀਦਾਂ ਦਾ ਕਰਜ਼ ਜਨਤਾ ਨੇ ਉਨ੍ਹਾਂ ਦੇ ਸਿਰ ਜਿੱਤ ਦਿਵਾ ਕੇ ਚੜ੍ਹਾਇਆ ਹੈ, ਉਹ ਉਸ ਨੂੰ ਹਰ ਹਾਲ 'ਚ ਪੂਰਾ ਕਰ ਸਕਣ। ਉਨ੍ਹਾਂ ਦਾ ਯਤਨ ਹੋਵੇਗਾ ਕਿ ਉਹ ਇਸ ਖੇਤਰ ਦੀ ਨੁਹਾਰ ਬਦਲਣ 'ਚ ਕਾਮਯਾਬ ਹੋ ਸਕਣ। ਸੰਨੀ ਨੇ ਕਿਹਾ ਕਿ ਉਹ ਸੰਸਦੀ ਖੇਤਰ ਦੇ ਚਹੁੰ-ਮੁਖੀ ਵਿਕਾਸ ਲਈ ਰਾਜਨੀਤੀ ਦੇ ਖੇਤਰ 'ਚ ਆਏ ਹਨ ਅਤੇ ਵਿਕਾਸ ਦੇ ਇਸੇ ਏਜੰਡਿਆਂ ਨੂੰ ਉਹ ਅੱਗੇ ਵਧਾਉਣਗੇ। ਰੱਥ ਵਿਚ ਉਨ੍ਹਾਂ ਦੇ ਨਾਲ ਸਾਬਕਾ ਮੰਤਰੀ ਮਾ. ਮੋਹਨ ਲਾਲ, ਮੇਅਰ ਅਨਿਲ ਵਾਸੂਦੇਵਾ, ਸਤੀਸ਼ ਮਹਾਜਨ, ਰੋਹਿਤ ਪੁਰੀ, ਰਾਕੇਸ਼ ਸ਼ਰਮਾ ਅਤੇ ਕਈ ਭਾਜਪਾ ਦੇ ਕਾਰਪੋਰੇਟਰ ਸ਼ਾਮਿਲ ਸਨ।

ਟਰੱਕ 'ਤੇ ਸਵਾਰ ਹੋਣ ਤੋਂ ਪਹਿਲਾਂ ਕੀਤਾ ਨਿਰੀਖਣ
ਸੰਨੀ ਦਿਓਲ ਜਿਉਂ ਹੀ ਰੋਡ ਸ਼ੋਅ ਕੱਢਣ ਤੋਂ ਪਹਿਲਾਂ ਸਜੇ ਹੋਏ ਟਰੱਕ 'ਤੇ ਸਵਾਰ ਹੋਣ ਲੱਗੇ ਤਾਂ ਉਨ੍ਹਾਂ ਨੇ ਪਹਿਲਾਂ ਟਰੱਕ ਦਾ ਝੁਕ ਕੇ ਨਿਰੀਖਣ ਅਤੇ ਮੁਆਇਨਾ ਕੀਤਾ। ਜਦੋਂ ਉਨ੍ਹਾਂ ਦੀ ਨਜ਼ਰ ਨਹੀਂ ਪਈ ਤਾਂ ਉਨ੍ਹਾਂ ਨੇ ਸਾਬਕਾ ਵਿਧਾਇਕ ਅਸ਼ਵਨੀ ਸ਼ਰਮਾ ਨੂੰ ਪੁੱਛਿਆ ਕਿ ਕਿਤੇ ਟਰੱਕ ਦੇ ਅੱਗੇ ਕਿਸੇ ਤਰ੍ਹਾਂ ਦਾ ਕੋਈ ਧਾਰਮਕ ਚਿੰਨ੍ਹ ਤਾਂ ਨਹੀਂ ਲੱਗਾ ਹੈ। ਇਸਦੇ ਬਾਅਦ ਹੀ ਉਹ ਟਰੱਕ ਦੇ ਅਗਲੇ ਹਿੱਸੇ ਤੇ ਛੱਤ ਵੱਲ ਜਾ ਕੇ ਬੈਠ ਗਏ।

ਸੈਨਿਕਾਂ ਨੇ ਵੀ ਕੀਤਾ ਸੰਨੀ ਦਾ ਸਵਾਗਤ
ਰੋਡ ਸ਼ੋਅ ਕਰਦਾ ਹੋਇਆ ਸੰਨੀ ਦਾ ਕਾਫਿਲਾ ਜਿਉਂ ਹੀ ਨਿਕਲਿਆ ਤਾਂ ਰੇਲਵੇ ਰੋਡ 'ਤੇ ਸਥਿਤ ਸੈਨਿਕ ਯੂਨਿਟ ਦੇ ਪ੍ਰਵੇਸ਼ ਦੁਆਰ 'ਤੇ ਸੈਨਿਕ ਜਵਾਨ ਵੀ ਖੜ੍ਹੇ ਸਨ। ਸੈਨਿਕਾਂ ਨੇ ਸੰਨੀ ਨੂੰ ਰੋਡ ਸ਼ੋਅ ਦੇ ਦੌਰਾਨ ਆਪਣੇ ਮੋਬਾਇਲ ਕੈਮਰਿਆਂ 'ਚ ਕੈਦ ਕੀਤਾ। ਇਸ 'ਤੇ ਸੰਨੀ ਨੇ ਖੜ੍ਹੇ ਜਵਾਨਾਂ ਨੂੰ ਸੈਲਿਊਟ ਮਾਰਿਆ, ਜਿਸ ਦਾ ਸੈਨਿਕਾਂ ਨੇ ਵੀ ਜਵਾਬ ਦਿੱਤਾ।

ਰੋਡ ਸ਼ੋਅ ਦੌਰਾਨ ਲਟਕਦੀਆਂ ਬਿਜਲੀ ਦੀਆਂ ਤਾਰਾਂ ਨੇ ਸੰਨੀ ਦੇ ਕਾਫਿਲੇ ਨੂੰ ਕੀਤਾ ਪ੍ਰੇਸ਼ਾਨ
ਉਥੇ ਹੀ ਰੋਡ ਸ਼ੋਅ ਦੌਰਾਨ ਜਿਸ-ਜਿਸ ਸਥਾਨ ਤੋਂ ਸੰਨੀ ਦਾ ਕਾਫਿਲਾ ਲੰਘਿਆ, ਉਥੇ ਬਿਖਰੀਆਂ ਅਤੇ ਝੁਕੀਆਂ ਹੋਈਆਂ ਬਿਜਲੀ ਦੀਆਂ ਤਾਰਾਂ ਨੇ ਸੰਨੀ ਦੇ ਕਾਫਿਲੇ ਨੂੰ ਖੂਬ ਪ੍ਰੇਸ਼ਾਨ ਕੀਤਾ। ਕਈ ਸਥਾਨਾਂ 'ਤੇ ਸੰਨੀ ਦਾ ਕਾਫਿਲਾ ਤਾਰਾਂ ਤੋਂ ਬਚਣ ਲਈ ਝੁਕਦਾ ਅਤੇ ਉਠਦਾ ਹੋਇਆ ਬੜੀ ਮੁਸ਼ਕਿਲ ਨਾਲ ਲੰਘਿਆ।

ਰੋਡ ਸ਼ੋਅ ਲਈ ਸਜਿਆ ਟਰੱਕ ਬਾਜ਼ਾਰ 'ਚ ਹੋਇਆ ਖਰਾਬ
ਸੰਨੀ ਦਿਓਲ ਦਾ ਕਾਫਿਲਾ ਜੋ ਧੂਮਧਾਮ ਨਾਲ ਬਾਜ਼ਾਰਾਂ 'ਚ ਵਰਕਰਾਂ ਦੇ ਨਾਅਰਿਆਂ ਦੇ ਨਾਲ ਲੰਘ ਰਿਹਾ ਸੀ। ਅਚਾਨਕ ਕਾਲੀ ਮਾਤਾ ਮੰਦਿਰ ਦੇ ਨਜ਼ਦੀਕ ਉਸ ਸਮੇਂ ਕੁਝ ਸਮੇਂ ਦੇ ਲਈ ਠਹਿਰ ਗਿਆ ਜਦੋਂ ਜਿਸ ਟਰੱਕ 'ਚ ਸੰਨੀ ਸਵਾਰ ਸੀ, ਇਕਾਇਕ ਤਕਨੀਕੀ ਖ਼ਰਾਬ ਹੋਣ ਲਾਲ ਖ਼ਰਾਬ ਹੋ ਕੇ ਉਥੇ ਖੜ੍ਹਾ ਹੋ ਗਿਆ। ਜਦੋਂ ਇਹ ਵਾਰ-ਵਾਰ ਸਟਾਰਟ ਕਰਨ 'ਤੇ ਵੀ ਨਹੀਂ ਚੱਲਿਆ ਤਾਂ ਹੋਰ ਵਾਹਨ 'ਤੇ ਸੰਨੀ ਅਤੇ ਉਸ ਦੇ ਸਮਰਥਕ ਚੜ੍ਹ ਕੇ ਅਗਲੀ ਮੰਜ਼ਿਲ ਵੱਲ ਰਵਾਨਾ ਹੋਏ।

ਵਪਾਰ ਮੰਡਲ ਪਠਾਨਕੋਟ ਨੇ ਸੰਨੀ ਦੇ ਕਾਫਿਲੇ ਦਾ ਕੀਤਾ ਸਵਾਗਤ
ਢਾਂਗੂ ਰੋਡ 'ਤੇ ਸੰਨੀ ਦੇ ਕਾਫਿਲੇ ਦੇ ਪਹੁੰਚਣ 'ਤੇ ਵਪਾਰ ਮੰਡਲ ਪਠਾਨਕੋਟ ਦੇ ਪ੍ਰਧਾਨ ਨਰੇਸ਼ ਅਰੋੜਾ ਅਤੇ ਹੋਰ ਅਹੁਦੇਦਾਰਾਂ ਨੇ ਸ਼ਾਨਦਾਰ ਸਵਾਗਤ ਕੀਤਾ। ਇਸ ਮੌਕੇ ਸੀਨੀਅਰ ਉਪ ਪ੍ਰਧਾਨ ਅਮਿਤ ਨਈਅਰ, ਭਾਰਤ ਮਹਾਜਨ, ਦਵਿੰਦਰ ਮਿੰਟੂ, ਨਵਜੋਤ ਨਈਅਰ, ਰਜੀਵ ਕਾਲਾ, ਕਰਨ ਕੁੰਦਰਾ, ਸੁਨੀਲ ਮਹਾਜਨ, ਰਜੀਵ ਸੇਠ ਤੇ ਡਾ. ਰਾਜ ਠੁਕਰਾਲ ਆਦਿ ਮੌਜੂਦ ਸਨ।

ਮਹਿਲਾ ਸ਼ਕਤੀ ਨੇ ਵੀ ਦਿਖਾਇਆ ਜੋਸ਼ ਅਤੇ ਉਤਸ਼ਾਹ
ਸੰਨੀ ਦਿਓਲ ਦੇ ਰੋਡ ਸ਼ੋਅ ਵਿਚ ਮੁੱਖ ਗੱਲ ਇਹ ਰਹੀ ਕਿ ਜਿਥੇ ਢੋਲ ਦੀ ਥਾਪ 'ਤੇ ਵਰਕਰ ਨੱਚਦੇ-ਗਾਉਂਦੇ ਹੋਏ ਝੂਮ ਰਹੇ ਸਨ, ਉਥੇ ਹੀ ਮਹਿਲਾ ਸ਼ਕਤੀ ਵੀ ਘੱਟ ਨਹੀਂ ਸੀ। ਸੰਨੀ ਦੇ ਕਰੀਬ 5 ਕਿਲੋਮੀਟਰ ਦੇ ਰੋਡ ਸ਼ੋਅ 'ਚ ਕਾਫਿਲੇ ਦੇ ਅੱਗੇ ਮਹਿਲਾ ਵਰਕਰਾਂ ਪ੍ਰਧਾਨ ਮੰਤਰੀ ਮੋਦੀ ਅਤੇ ਸੰਨੀ ਦੇ ਹੱਕ 'ਚ ਨਾਅਰੇਬਾਜ਼ੀ ਕਰ ਕੇ ਢੋਲ ਦੀ ਥਾਪ 'ਤੇ ਝੂਮਦੀਆਂ ਰਹੀਆਂ।


Baljeet Kaur

Content Editor

Related News