ਪਠਾਨਕੋਟ STF ਦੇ ਹੱਥ ਲੱਗੀ 1 ਕਰੋੜ 20 ਲੱਖ ਦੀ ਹੈਰੋਇਨ, 3 ਮੁਲਜ਼ਮ ਕਾਬੂ (ਵੀਡੀਓ)

Tuesday, Nov 19, 2019 - 10:54 AM (IST)

ਪਠਾਨਕੋਟ (ਧਰਮਿੰਦਰ ਠਾਕੁਰ) - ਪਠਾਨਕੋਟ ਐੱਸ.ਟੀ.ਐੱਫ. ਦੀ ਪੁਲਸ ਨੇ 3 ਲੋਕਾਂ ਨੂੰ 200 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ, ਜਿਸ ਦੀ ਅੰਤਰਰਾਸ਼ਟਰੀ ਬਜ਼ਾਰ 'ਚ ਕੀਮਤ 1 ਕਰੋੜ 20 ਲੱਖ ਰੁਪਏ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਗ੍ਰਿਫਤਾਰ ਕੀਤੇ ਮੁਲਜ਼ਮਾਂ 'ਚ ਇਕ ਸੈਨਾ ਦਾ ਰਿਟਾਇਰਡ ਕੈਪਟਨ, ਦੂਜਾ ਜੰਮੂ-ਕਸ਼ਮੀਰ ਦੀ ਪੁਲਸ 'ਚ ਬਤੌਰ ਹੈੱਡ ਕਾਂਸਟੇਬਲ ਸੇਵਾਵਾਂ ਦੇ ਰਿਹਾ ਹੈ। ਇਨ੍ਹਾਂ ਤੋਂ ਇਲਾਵਾ ਤੀਸਰਾ ਮੁਲਜ਼ਮ ਆਮ ਨਾਗਰਿਕ ਹੈ, ਜੋ ਜੰਮੂ ਕਸ਼ਮੀਰ ਦਾ ਰਹਿਣ ਵਾਲਾ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪਠਾਨਕੋਟ ਐੱਸ.ਟੀ.ਐੱਫ. ਨੇ ਦੱਸਿਆ ਕਿ ਉਕਤ ਮੁਲਜ਼ਮ ਹੈਰੋਇਨ ਦੀ ਸਪਲਾਈ ਦੇਣ ਆ ਰਹੇ ਸਨ, ਜਿਸ ਦਾ ਪਤਾ ਲੱਗਣ 'ਤੇ ਪੁਲਸ ਨੇ ਇਨ੍ਹਾਂ ਦੇ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ।

PunjabKesari

ਫਿਲਹਾਲ ਸਾਰੇ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ 'ਤੇ ਲੈ ਲਿਆ ਗਿਆ ਹੈ, ਜਿਨ੍ਹਾਂ ਤੋਂ ਪੁੱਛਗਿੱਛ ਦੌਰਾਨ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਦੱਸ ਦੇਈਏ ਕਿ ਦੇਸ਼ ਨੂੰ ਬਰਬਾਦ ਕਰਨ ਦੀਆਂ ਬਾਹਰੀ ਤਾਕਤਾਂ ਵਲੋਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਚਾਹੇ ਉਹ ਕਿਸੇ ਤਰਾਂ ਦੀਆਂ ਹੋਣ। ਇਸ ਅਪਰਾਧ 'ਚ ਜੇਕਰ ਸੈਨਾ, ਪੁਲਸ ਤੇ ਆਮ ਨਾਗਰਿਕ ਆਪਸ 'ਚ ਮਿਲ ਜਾਣ ਤਾਂ ਅਪਰਾਧ 'ਤੇ ਕਿਵੇਂ ਕਾਬੂ ਪਾਇਆ ਜਾ ਸਕਦਾ ਹੈ।


author

rajwinder kaur

Content Editor

Related News