ਪ੍ਰੋਫ਼ੈਸਰ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ਪੜ੍ਹ ਪਰਿਵਾਰ ਦੇ ਉੱਡੇ ਹੋਸ਼

Monday, Sep 21, 2020 - 09:54 AM (IST)

ਪਠਾਨਕੋਟ (ਸ਼ਾਰਦਾ) - ਸ਼ਹਿਰ ਦੇ ਨਿੱਜੀ ਕਾਲਜ ’ਚ ਤਾਇਨਾਤ ਇਕ ਪ੍ਰੋਫੈਸਰ ਨੇ ਦੇਰ ਰਾਤ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਪ੍ਰੋਫੈਸਰ ਸਲਿੰਦਰ ਕਾਲੀਆ (50) ਸਥਾਨਕ ਯੂਨੀਪਲ ਕਾਲੋਨੀ ’ਚ ਪਰਿਵਾਰ ਨਾਲ ਰਹਿ ਰਿਹਾ ਸੀ ਅਤੇ ਬੀਤੀ ਰਾਤ ਉਸਨੇ ਆਪਣੇ ਨਿਵਾਸ ਸਥਾਨ ’ਤੇ ਕਮਰੇ ’ਚ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਸਮਾਪਤ ਕਰ ਲਈ।

ਇਹ ਵੀ ਪੜ੍ਹੋ : ਹੈਵਾਨ ਪਿਓ ਦੀ ਕਰਤੂਤ: 13 ਸਾਲਾ ਧੀ ਨਾਲ ਕਰਦਾ ਰਿਹਾ ਜਬਰ-ਜ਼ਿਨਾਹ, ਗਿ੍ਰਫ਼ਤਾਰ

ਦੇਰ ਰਾਤ ਜਦੋਂ ਉਨ੍ਹਾਂ ਦੀ ਪਤਨੀ ਨੇ ਉਸਨੂੰ ਲੱਭਣਾ ਸ਼ੁਰੂ ਕੀਤਾ ਤਾਂ ਪਤਾ ਲੱਗਾ ਕਿ ਉਹ ਦੂਸਰੇ ਕਮਰੇ ’ਚ ਲਟਕਦੇ ਹੋਏ ਪਾਏ ਗਏ, ਜਿਸਦੇ ਉਪਰੰਤ ਉਨ੍ਹਾਂ ਦੇ ਕਰੀਬੀ ਪ੍ਰੋਫੈਸਰਾਂ ਨੂੰ ਜਾਣਕਾਰੀ ਦਿੱਤੀ ਅਤੇ ਜਦੋਂ ਉਹ ਪੁੱਜੇ ਤਾਂ ਉਨ੍ਹਾਂ ਪੁਲਸ ਨੂੰ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਉਸਨੂੰ ਉਤਾਰ ਕੇ ਸਿਵਲ ਹਸਪਤਾਲ ’ਚ ਲਿਆਦਾ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਉਸ ਦੀ ਜੇਬ ’ਚੋਂ ਇਕ ਸੁਸਾਇਡ ਨੋਟ ਵੀ ਮਿਲਿਆ ਹੈ। ਇਸ ’ਚ ਆਪਣੇ ਦਸਤਖ਼ਤ ਕਰਦੇ ਹੋਏ ਉਨ੍ਹਾਂ ਨੇ ਆਪਣੀ ਪਤਨੀ ਤੇ ਬੱਚਿਆਂ ਨੂੰ ਛੱਡ ਜਾਣ ਦਾ ਦੁੱਖ ਜਤਾਉਂਦੇ ਹੋਏ ਲਿਖਿਆ ਹੈ, ਅਨੂ ਅਤੇ ਬੱਚਿਆਂ ਨੂੰ ਛੱਡ ਕੇ ਜਾਣ ਦਾ ਦਿਲ ਨਹੀਂ ਕਰਦਾ ਪਰ ਮੈਨੂੰ ਪਾਪਾ ਬੁਲਾ ਰਹੇ ਹਨ, ਜਾਣਾ ਪਵੇਗਾ। ਦੱਸਿਆ ਜਾ ਰਿਹਾ ਹੈ ਕਿ ਸੁਲਿੰਦਰ ਦੇ ਪਿਤਾ ਦੀ 4 ਸਾਲ ਪਹਿਲਾਂ ਮੌਤ ਹੋ ਗਈ ਸੀ। ਉਸ ਦਾ ਆਪਣੇ ਪਿਤਾ ਨਾਲ ਕਾਫ਼ੀ ਲਗਾਵ ਸੀ। ਐਤਵਾਰ ਨੂੰ ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰ ਕੇ ਧਾਰਾ 174 ਤਹਿਤ ਮਾਮਲਾ ਦਰਜ ਕਰਦੇ ਹੋਏ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਮ੍ਰਿਤਕ ਪ੍ਰੋਫੈਸਰ ਸੁਰਿੰਦਰ ਕਾਲੀਆ ਮੂਲ ਰੂਪ ’ਚ ਹਿਮਾਚਲ ਸਥਿਤ ਪਿੰਡ ਰਾਜਾ ਦੇ ਤਲਾਬ ਦਾ ਰਹਿਣ ਵਾਲਾ ਸੀ, ਜਿਸਦੇ ਚਲਦੇ ਦੇਰ ਰਾਤ ਉਨ੍ਹਾਂ ਦੇ ਪਿੰਡ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

 


Baljeet Kaur

Content Editor

Related News