ਬੇਕਾਬੂ ਮੋਟਰਸਾਈਕਲ ਖੱਡ 'ਚ ਡਿੱਗਾ, ਇਕ ਦੀ ਮੌਤ
Wednesday, Feb 07, 2018 - 10:52 AM (IST)

ਪਠਾਨਕੋਟ/ਧਾਰ ਕਲਾਂ (ਸ਼ਾਰਦਾ, ਪਵਨ) - ਨਗਰ ਨਾਲ ਲੱਗਦੇ ਨੀਮ ਪਹਾੜੀ ਖੇਤਰ 'ਚ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਇਕ ਨੌਜਵਾਨ ਦੀ ਮੌਤ ਅਤੇ ਦੂਸਰੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ।
ਜਾਣਕਾਰੀ ਅਨੁਸਾਰ ਦੋਵੇਂ ਨੌਜਵਾਨ ਮੋਟਰਸਾਈਕਲ (ਨੰ. ਪੀ ਬੀ 35-ਐੱਸ/3218) 'ਤੇ ਸਵਾਰ ਹੋ ਕੇ ਦੁਨੇਰਾ ਤੋਂ ਉੱਚਾ ਥੜ੍ਹਾ ਵੱਲ ਜਾ ਰਹੇ ਸਨ ਕਿ ਰਸਤੇ 'ਚ ਪਿੰਡ ਕੁਈ ਦੇ ਨਜ਼ਦੀਕ ਉਨ੍ਹਾਂ ਦਾ ਦੋ-ਪਹੀਆ ਵਾਹਨ ਅਚਾਨਕ ਬੇਕਾਬੂ ਹੋ ਕੇ 50 ਫੁੱਟ ਡੂੰਘੀ ਖੱਡ 'ਚ ਡਿੱਗ ਕੇ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ 'ਚ ਮੋਟਰਸਾਈਕਲ ਸਵਾਰ ਨੌਜਵਾਨ ਧੀਰਜ ਯਾਦਵ ਪੁੱਤਰ ਸੋਨੀ ਲਾਲ ਵਾਸੀ ਜਿਨ੍ਹਾ ਕਨੌਜ਼ (ਯੂ. ਪੀ.) ਦੀ ਮੌਤ ਹੋ ਗਈ ਜਦਕਿ ਅੰਕਿਤ ਕੁਮਾਰ ਪੁੱਤਰ ਸੰਜੀਵ ਕੁਮਾਰ ਵਾਸੀ ਉੱਚਾ ਥੜ੍ਹਾ ਜ਼ਖ਼ਮੀ ਹੋ ਗਿਆ। ਜ਼ਖ਼ਮੀ ਅੰਕਿਤ ਨੇ ਦੱਸਿਆ ਕਿ ਉਹ ਆਈ. ਟੀ. ਆਈ. 'ਚ ਪੜ੍ਹਦਾ ਹੈ।