ਕੋਰੋਨਾ ਦੇ ਕਹਿਰ 'ਚ ਗਰੀਬਾਂ ਲਈ ਮਸੀਹਾ ਬਣਿਆ ਭੀਖ ਮੰਗਣ ਵਾਲਾ (ਵੀਡੀਓ)

05/20/2020 3:05:18 PM

ਪਠਾਨਕੋਟ (ਧਰਮਿੰਦਰ ਠਾਕੁਰ) : ਦੇਸ਼ 'ਚ ਕੋਰੋਨਾ ਵਾਇਰਸ ਕਾਰਨ ਲਾਕਡਾਊਨ-4 ਚੱਲ ਰਿਹਾ ਹੈ। ਇਸ ਲਾਕਡਾਊਨ ਕਾਰਨ ਮੱਧ ਅਤੇ ਹੇਠਲੇ ਵਰਗ ਦੇ ਲੋਕ ਖਾਣੇ ਦੀ ਕਮੀ ਨਾਲ ਜੂਝ ਰਹੇ ਹਨ। ਇਸ ਸਥਿਤੀ 'ਚ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਵਲੋਂ ਮਦਦ ਦਾ ਹੱਥ ਵਧਾਉਂਦਿਆਂ ਲੋਕਾਂ ਦੇ ਘਰਾਂ 'ਚ ਰਾਸ਼ਨ ਪਹੁੰਚਾਇਆ ਹੈ ਤਾਂ ਜੋ ਕੋਈ ਵੀ ਵਿਅਕਤੀ ਭੁੱਖਾ ਨਾ ਰਹੇ। ਅੱਜ ਅਸੀਂ ਤੁਹਾਨੂੰ ਕਿਸੇ ਸਮਾਜ ਸੇਵੀ ਸੰਸਥਾ ਬਾਰੇ ਨਹੀਂ ਸਗੋਂ ਅਜਿਹੇ ਵਿਅਕਤੀ ਬਾਰੇ ਦੱਸਣ ਜਾ ਰਹੇ ਹਾਂ ਜੋ ਭੀਖ ਮੰਗ ਕੇ ਲੋਕਾਂ ਨੂੰ ਰਾਸ਼ਨ ਵੰਡ ਰਿਹਾ ਹੈ।

PunjabKesariਪਠਾਨਕੋਟ ਦਾ ਰਹਿਣ ਵਾਲਾ ਰਾਜੂ ਇਕ ਭਿਖਾਰੀ ਹੈ, ਜੋ ਮੰਗੇ ਹੋਏ ਪੈਸਿਆਂ ਨਾਲ ਨਾ ਸਿਰਫ ਖੁਦ ਗੁਜ਼ਾਰਾ ਕਰਦਾ ਹੈ ਸਗੋਂ ਹੋਰ ਵੀ ਗਰੀਬ ਲੋਕਾਂ ਨੂੰ ਰਾਸ਼ਨ ਵੰਡ ਦਾ ਹੈ। ਰਾਜੂ ਹੁਣ ਤੱਕ ਕਰੀਬ 100 ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਚੁੱਕਾ ਹੈ। ਰਾਸ਼ਨ ਦੇ ਨਾਲ-ਨਾਲ ਉਹ ਲੋਕਾਂ ਨੂੰ 3000 ਦੇ ਕਰੀਬ ਮਾਸਕ ਵੀ ਵੰਡ ਚੁੱਕਾ ਹੈ। ਇਸ ਗੱਲਬਾਤ ਕਰਦਿਆ ਰਾਜੂ ਨੇ ਦੱਸਿਆ ਕਿ ਉਸ ਨੂੰ ਲੋਕਾਂ ਦੀ ਮਦਦ ਕਰਕੇ ਖੁਸ਼ੀ ਮਿਲ ਰਹੀ ਹੈ। ਉਸ ਨੇ ਦੱਸਿਆ ਕਿ ਉਹ ਭੀਖ ਮੰਗ ਕੇ ਗਰੀਬਾਂ ਤੱਕ ਰਾਸ਼ਨ ਤੇ ਹੋਰ ਜਰੂਰੀ ਸਾਮਾਨ ਪਹੁੰਚਾ ਰਿਹਾ ਹੈ ਤੇ ਅੱਗੇ ਵੀ ਪਹੁੰਚਾਉਂਦਾ ਰਹੇਗਾ।

ਇਹ ਵੀ ਪੜ੍ਹੋ : ਪਠਾਨਕੋਟ 'ਚ ਸ਼ੁਰੂ ਹੋਈ ਬੱਸ ਸੇਵਾ, ਜਾਣੋ ਰੂਟਾਂ ਦਾ ਵੇਰਵਾ


Baljeet Kaur

Content Editor

Related News