ਕੋਰੋਨਾ ਸੰਕਟ ਦੌਰਾਨ ਪਠਾਨਕੋਟ ਦੇ ਸਿਵਲ ਸਰਜਨ ਡਾ. ਸਰੀਨ ਨੇ ਦਿੱਤਾ ਅਸਤੀਫਾ
Monday, Jun 01, 2020 - 05:03 PM (IST)
ਪਠਾਨਕੋਟ (ਵਿਨੋਦ) : ਕੋਰੋਨਾ ਸੰਕਟ ਦੌਰਾਨ ਜ਼ਿਲਾ ਪਠਾਨਕੋਟ ਦੇ ਸਿਵਲ ਸਰਜਨ ਡਾ. ਵਿਨੋਦ ਸਰੀਨ ਨੇ ਹੈਲਥ ਸੈਕੇਟਰੀ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਡਾ. ਵਿਨੋਦ ਦੇ ਘਰੇਲੂ ਹਾਲਾਤ ਠੀਕ ਨਹੀਂ ਸਨ, ਜਿਸ ਦੇ ਚੱਲਦਿਆ ਉਨ੍ਹਾਂ ਵਲੋਂ ਅਸਤੀਫਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਗੁਰਦਾਸਪੁਰ ਦਾ ਕੋਰੋਨਾ ਕਹਿਰ, ਮੁੰਬਈ ਤੋਂ ਪਰਤੇ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ
ਇਥੇ ਦੱਸ ਦੇਈਏ ਕਿ ਹੁਸ਼ਿਆਰਪੁਰ 'ਚ ਰਹੇ ਐੱਸ.ਐੱਮ.ਓ. ਤੋਂ ਪ੍ਰਮੋਟ ਹੋ ਕੇ ਸਿਵਲ ਸਰਜਨ ਬਣੇ ਡਾਕਟਰ ਵਿਨੋਦ ਸਰੀਨ ਨੇ 27 ਨਵੰਬਰ 2019 ਨੂੰ ਜ਼ਿਲਾ ਪਠਾਨਕੋਟ 'ਚ ਅਹੁਦਾ ਸੰਭਾਲਿਆ ਸੀ। ਸਿਵਲ ਸਰਜਨ ਡਾ. ਸਰੀਨ ਨੇ ਨਵੰਬਰ 2020 'ਚ ਸੇਵਾ ਮੁਕਤ ਹੋਣਾ ਸੀ ਪਰ ਕੋਰੋਨਾ ਸੰਕਟ 'ਚ ਹੀ ਅਚਾਨਕ ਅਸਤੀਫਾ ਦੇ ਕੇ ਉਨ੍ਹਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਪੁੱਤ ਹੋਇਆ ਕੁਪੁੱਤ : ਪੈਸੇ ਹੜੱਪ ਕੇ ਬਜ਼ੁਰਗ ਪਿਓ ਕੱਢਿਆ ਘਰੋਂ ਬਾਹਰ