32 ਸਾਲ ਪਹਿਲਾਂ ਬੰਬ ਧਮਾਕੇ ਦੀ ਸ਼ਿਕਾਰ ਜਨਾਨੀ ਦੇ ਸਰੀਰ ’ਚੋਂ ਮਿਲੀ ਅਜਿਹੀ ਚੀਜ਼, ਉੱਡੇ ਸਭ ਦੇ ਹੋਸ਼

1/6/2021 11:15:06 AM

ਪਠਾਨਕੋਟ (ਧਰਮਿੰਦਰ ਠਾਕੁਰ) : 1988 ’ਚ ਪਠਾਨਕੋਟ ਦੇ ਗਾਂਧੀ ਚੌਂਕ ’ਚ ਹੋਏ ਬੰਬ ਧਮਾਕੇ ’ਚ ਇਕ ਜਨਾਨੀ ਦੀ ਜਾਨ ਤਾਂ ਬਚ ਗਈ ਸੀ ਪਰ ਉਸ ਦੀ ਇਕ ਬਾਂਹ ਤੇ ਲੱਤ ਵੱਢਣੀ ਪਈ ਸੀ। ਇਸ ਹਾਦਸੇ ਦੇ 32 ਸਾਲ ਬਾਅਦ ਉਕਤ ਜਨਾਨੀ ਦੀ ਦੁਬਾਰਾ ਹਾਲਤ ਖ਼ਰਾਬ ਹੋਈ ਤਾਂ ਉਸ ਨੂੰ ਤੁਰੰਤ ਡਾਕਟਰ ਕੋਲ ਦਾਖ਼ਲ ਕਰਵਾਇਆ ਗਿਆ। ਡਾਕਟਰੀ ਜਾਂਚ ’ਚ ਉਕਤ ਜਨਾਨੀ ਦੇ ਸਰੀਰ ’ਚੋਂ ਅਜਿਹੀ ਚੀਜ਼ ਮਿਲੀ ਜਿਸ ਨੇ ਸਭ ਦੇ ਹੋਸ਼ ਉਡਾਅ ਦਿੱਤੇ। ਦਰਅਸਲ ਉਸ ਦੇ ਸਰੀਰ ਚ ਐਕਸਰੇ ਦੌਰਾਨ ਬੰਬ ਦੇ ਕੁਝ ਕੰਕਰ ਪਾਏ ਗਏ, ਜਿਨ੍ਹਾਂ ਕਾਰਨ ਸਰੀਰ ’ਚ ਹੁਣ ਇੰਨਫ਼ੈਕਸ਼ਨ ਫ਼ੈਲ ਗਈ ਸੀ। ਉਸ ਦੇ ਪਰਿਵਾਰ ਵਲੋਂ ਉਸ ਨੂੰ ਤੁਰੰਤ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿਥੇ ਆਪਰੇਸ਼ਨ ਤੋਂ ਬਾਅਦ ਉਸ ਦੇ ਸਰੀਰ ’ਚੋਂ ਇੰਨ੍ਹਾਂ ਕੰਕਰਾਂ ਨੂੰ ਸਫ਼ਲਤਾਪੂਰਵਕ ਬਾਹਰ ਕੱਢ ਦਿੱਤਾ ਗਿਆ। 

ਇਹ ਵੀ ਪੜ੍ਹੋ : SGPC ਇਤਿਹਾਸਕ ਗੁਰਦੁਆਰਾ ਸਾਹਿਬਾਨ ਅੰਦਰ ਲਾਏਗੀ ਸੋਲਰ ਸਿਸਟਮ, ਲੰਗਰ ਵੀ ਇੰਝ ਕੀਤਾ ਜਾਵੇਗਾ ਤਿਆਰ
PunjabKesariਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਕਮਲਾ ਦੇਵੀ ਵਾਸੀ ਸੁਜਾਨਪੁਰ ਨਾਂ ਦਾ ਮਰੀਜ਼ ਉਨ੍ਹਾਂ ਕੋਲ ਆਇਆ ਸੀ, ਜਿਸ ਦੇ ਸਰੀਰ ’ਚ ਇੰਨਫੈਕਸ਼ਨ ਸੀ। ਜਦੋਂ ਉਸ ਦਾ ਐਕਸਰਾ ਕੀਤਾ ਗਿਆ ਤਾਂ ਸਰੀਰ ’ਚ ਬੰਬ ਦੇ ਕੰਕਰ ਪਾਏ ਗਏ। ਇਸ ਤੋਂ ਬਾਅਦ ਆਪਰੇਸ਼ਨ ਕਰਕੇ ਉਸ ਦੇ ਸਰੀਰ ’ਚੋਂ ਬੰਬ ਦੇ ਕੰਕਰਾਂ ਨੂੰ ਕੱਢ ਲਿਆ ਗਿਆ। 

ਇਹ ਵੀ ਪੜ੍ਹੋ : ਅੰਮਿ੍ਰਤਸਰ ’ਚ 13 ਸਾਲਾ ਬੱਚੀ ਨਾਲ ਹੈਵਾਨੀਅਤ, ਅਸ਼ਲੀਲ ਵੀਡੀਓ ਦਿਖਾ ਕੇ ਕੀਤਾ ਸਮੂਹਿਕ ਜਬਰ-ਜ਼ਿਨਾਹ

PunjabKesari

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ਦਿਓ ਆਪਣੀ ਰਾਏ 


Baljeet Kaur

Content Editor Baljeet Kaur