ਭਾਜਪਾ ਨੇਤਾ ਦੇ ਬੇਟੇ ਦਾ ਬੇਰਹਿਮੀ ਨਾਲ ਕਤਲ

Wednesday, Feb 05, 2020 - 11:33 AM (IST)

ਭਾਜਪਾ ਨੇਤਾ ਦੇ ਬੇਟੇ ਦਾ ਬੇਰਹਿਮੀ ਨਾਲ ਕਤਲ

ਪਠਾਨਕੋਟ/ਸਰਨਾ : 18 ਦਿਨ ਪਹਿਲਾਂ ਅਗਵਾ ਕੀਤੇ ਤਾਰਾਗੜ੍ਹ ਭਾਜਪਾ ਦੇ ਸਾਬਕਾ ਹਲਕਾ ਪ੍ਰਧਾਨ ਦੇ 25 ਸਾਲਾ ਬੇਟੇ ਵਿਸ਼ਾਲ ਦੀ ਲਾਸ਼ ਕਥਲੌਰ ਸੈਕਚੁਅਰੀ 'ਚੋਂ ਮਿਲਿਆ। ਵਿਸ਼ਾਲ ਉਰਫ ਵਿਨੀ ਨੂੰ 17 ਜਨਵਰੀ ਨੂੰ ਅਗਵਾ ਕਰਨ ਤੋਂ ਬਾਅਦ 40 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਵਿਸ਼ਾਲ ਦੇ ਦੋਵਾਂ ਹੱਥਾਂ 'ਤੇ ਸੱਟਾਂ ਦੇ ਨਿਸ਼ਾਨ ਪਾਏ ਗਏ ਹਨ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਅਗਵਾ ਦੇ 1-2 ਦਿਨ ਤੋਂ ਬਾਅਦ ਹੀ ਕਤਲ ਕਰ ਦਿੱਤਾ ਗਿਆ। ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਅਗਵਾ ਕਰਨ ਵਾਲਿਆਂ ਦੀ ਆਡੀਓ 18 ਦਿਨ ਪਹਿਲਾਂ ਪੁਲਸ ਨੂੰ ਸੌਪਿਆ ਗਿਆ ਸੀ ਪਰ ਕੋਈ ਸੁਰਾਗ ਨਹੀਂ ਮਿਲ ਸਕਿਆ। ਅਗਵਾਕਾਰ ਡੋਗਰੀ ਬੋਲ ਰਿਹਾ ਸੀ। ਵਿਸ਼ਾਲ ਦੇ ਭਰਾ ਨੇ ਇਕ ਹਿੰਦੀ ਅਖਬਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਗਵਾਕਾਰ ਨੂੰ ਮਾਂ ਵਲੋਂ 6 ਮਹੀਨੇ ਪਹਿਲਾਂ ਵੇਚੀ 1 ਕਰੋੜ ਦੀ ਜਾਇਦਾਦ ਦੇ ਬਾਰੇ 'ਚ ਵੀ ਪਤਾ ਸੀ।

ਤਿੰਨ ਭਰਾਵਾਂ ਤੋਂ ਸਭ ਤੋਂ ਛੋਟਾ ਸੀ ਵਿਸ਼ਾਲ
ਪਿੰਡ ਫੂਲਪੁਰ ਦੇ ਰਹਿਣ ਵਾਲੇ ਪਰਿਵਾਰ 'ਚ ਤਿੰਨ ਭਰਾਨਾਂ 'ਚੋਂ ਵਿਸ਼ਾਲ ਸਭ ਤੋਂ ਛੋਟਾ ਸੀ। ਵਿਸ਼ਾਲ ਦੀ ਮਾਂ ਸੁਦੇਸ਼ ਕੁਮਾਰੀ ਬਲਾਕ ਕਮੇਟੀ ਦੀ ਚੇਅਰਮੈਨ ਰਹਿ ਚੁੱਕੀ ਹੈ ਜਦਕਿ ਪਿਤਾ ਭਾਜਪਾ ਨੇਤਾ ਥੁੜੂ ਰਾਮ ਕਾਟਲ ਦੀ 10 ਮਹੀਨੇ ਪਹਿਲਾਂ ਬੀਮਾਰੀ ਕਾਰਨ ਮੌਤ ਹੋ ਗਈ, ਉਸ ਸਮੇਂ ਉਹ ਭਾਜਪਾ ਦੇ ਹਲਕਾ ਪ੍ਰਧਾਨ ਸਨ।


author

Baljeet Kaur

Content Editor

Related News