ਭੇਦਭਰੀ ਹਾਲਤ ''ਚ 2 ਨੌਜਵਾਨ ਅਗਵਾ

Tuesday, Jan 16, 2018 - 10:27 AM (IST)

ਭੇਦਭਰੀ ਹਾਲਤ ''ਚ 2 ਨੌਜਵਾਨ ਅਗਵਾ

ਅੰਮ੍ਰਿਤਸਰ (ਅਰੁਣ) - ਘਰੋਂ ਪਠਾਨਕੋਟ ਦਵਾਈ ਲੈਣ ਲਈ ਗਏ ਇਕ ਨੌਜਵਾਨ ਸਮੇਤ ਦੋ ਨੌਜਵਾਨਾਂ ਨੂੰ ਅਗਵਾ ਕਰਨ ਵਾਲੇ ਇਕ ਬਿਹਾਰੀ ਵਿਅਕਤੀ ਦੇ ਖਿਲਾਫ ਥਾਣਾ ਸਦਰ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। 
ਇਸ ਸਬੰਧੀ ਸ਼ਿਕਾਇਤ ਵਿਚ ਰਾਕੇਸ਼ ਮਸੀਹ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਲੜਕਾ ਪੀਟਰ ਮਸੀਹ (16) ਜੋ 6 ਜਨਵਰੀ ਦੀ ਸਵੇਰ ਨੂੰ ਦਵਾਈ ਲੈਣ ਲਈ ਘਰੋਂ ਪਠਾਨਕੋਟ ਗਿਆ ਸੀ ਪਰ ਵਾਪਸ ਘਰ ਨਹੀਂ ਪਰਤਿਆ। ਉਸੇ ਦਿਨ ਤੋਂ ਹੀ ਸੂਰਜ ਐਵੀਨਿਊ ਵਾਸੀ ਅਰੁਣਬੀਰ ਪੁੱਤਰ ਸਰਬਜੀਤ ਸਿੰਘ ਅਤੇ ਪੰਕਜ ਵੀ ਘਰੋਂ ਗਾਇਬ ਪਾਏ ਗਏ।  ਪੀਟਰ ਨੇ ਪੰਕਜ ਦੇ ਮੋਬਾਇਲ ਤੋਂ ਫੋਨ ਕਰ ਕੇ ਅਰੁਣਬੀਰ ਦੇ ਭਰਾ ਨੂੰ ਦੱਸਿਆ ਕਿ ਉਹ ਲੁਧਿਆਣੇ ਜਾ ਰਹੇ ਹਨ। ਬਾਅਦ ਵਿਚ ਫੋਨ ਦਾ ਸਵਿਚ ਬੰਦ ਹੋ ਗਿਆ। ਪੁਲਸ ਨੂੰ ਕੀਤੀ ਸ਼ਿਕਾਇਤ ਵਿਚ ਸ਼ੱਕ ਜ਼ਾਹਰ ਕਰਦਿਆਂ ਰਾਕੇਸ਼ ਮਸੀਹ ਨੇ ਕਿਹਾ ਕਿ ਉਸ ਨੂੰ ਪੂਰਾ ਭਰੋਸਾ ਹੈ ਕਿ ਇਨ੍ਹਾਂ ਨੌਜਵਾਨਾਂ ਨੂੰ ਪੰਕਜ ਲਵਲੀ ਪੁੱਤਰ ਮੰਗਲ ਵਾਸੀ ਬਿਹਾਰ ਹਾਲ ਵਾਸੀ ਪ੍ਰੀਤ ਐਵੀਨਿਊ ਨੇ ਅਗਵਾ ਕੀਤਾ ਹੈ।


Related News