ਪਠਾਨਕੋਟ ਦੇ ਬਜ਼ਾਰ ''ਚ ਕੱਢੀ ਗਈ ਤਿਰੰਗਾ ਯਾਤਰਾ

Friday, Mar 01, 2019 - 04:10 PM (IST)

ਪਠਾਨਕੋਟ ਦੇ ਬਜ਼ਾਰ ''ਚ ਕੱਢੀ ਗਈ ਤਿਰੰਗਾ ਯਾਤਰਾ

ਪਠਾਨਕੋਟ (ਧਰਮਿੰਦਰ ਠਾਕੁਰ) : ਪਠਾਨਕੋਟ 'ਚ ਕਾਲਜ ਦੇ ਵਿਦਿਆਰਥੀਆਂ ਵਲੋਂ ਅੱਜ ਸਾਰੇ ਬਜ਼ਾਰ 'ਚ ਤਿਰੰਗਾ ਯਾਤਰਾ ਕੱਢੀ ਗਈ। ਇਸ ਦੌਰਾਨ ਵਿਦਿਆਰਥੀਆਂ ਵਲੋਂ 44 ਮੀਟਰ ਲੰਮਾ ਤਿਰੰਗਾ ਹੱਥਾਂ 'ਚ ਫੜ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਗੱਲਬਾਤ ਕਰਦਿਆਂ ਵਿਦਿਆਰਥੀਆਂ ਨੇ ਕਿਹਾ ਕੇ ਸਾਨੂੰ ਸਾਡੀ ਫੌਜ 'ਤੇ ਪੂਰਾ ਮਾਨ ਹੈ। ਉਨ੍ਹਾਂ ਕਿਹਾ ਕਿ ਅੱਤਵਾਦੀਆਂ ਦਾ ਖਾਤਮਾ ਹੋਣਾ ਜਰੂਰੀ ਹੈ ਤੇ ਅਸੀਂ ਸਾਰੇ ਨੌਜਵਾਨ ਸਰਕਾਰ ਅਤੇ ਭਾਰਤੀ ਫੌਜ ਨਾਲ ਹਰ ਹਾਲਾਤਾਂ 'ਚ ਖੜੇ ਹਾਂ।  

PunjabKesariਦੱਸ ਦੇਈਏ ਕੇ ਦੇਸ਼ ਲਈ ਇੱਕ ਵੱਡੀ ਖੁਸ਼ੀ ਇਹ ਹੈ ਕੇ ਏਅਰ ਫੋਰਸ ਦੇ ਵਿੰਗ ਕਮਾਂਡਰ ਅਭਿਨੰਦਨ ਅੱਜ ਵਾਹਘਾ ਬਾਰਡਰ ਦੇ ਜ਼ਰੀਏ ਭਾਰਤ ਸ਼ਾਮ ਦੇ ਕਰੀਬ 4:30 ਵਜੇ ਪਰਤਣਗੇ, ਜਿੰਨਾ ਦਾ ਇੰਤਜ਼ਾਰ ਸਾਰੇ ਦੇਸ਼ ਵਾਸੀਆਂ ਨੂੰ ਹੈ। 


author

Baljeet Kaur

Content Editor

Related News