ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਿਜੀਟਲ ਮਿਊਜ਼ੀਅਮ ਸਿਸਟਮ ਲਾਈਟਿੰਗ ਸ਼ੋਅ ਦੀ ਸ਼ੁਰੂਆਤ
Wednesday, Nov 13, 2019 - 04:43 PM (IST)

ਪਠਾਨਕੋਟ (ਧਰਮਿੰਦਰ ਠਾਕੁਰ) : 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਿਜੀਟਲ ਮਿਊਜ਼ੀਅਮ ਸਿਸਟਮ ਲਾਈਟਿੰਗ ਸ਼ੋਅ ਅੱਜ ਮਿੰਨੀ ਸੈਕਟਰ ਪਠਾਨਕੋਟ 'ਚ ਸਥਾਨਕ ਲੋਕਾਂ ਲਈ ਪੰਜਾਬ ਸਰਕਾਰ ਦੇ ਯਤਨਾ ਸਦਕਾ ਸ਼ੁਰੂ ਕੀਤਾ ਗਿਆ। ਇਸ ਦੀ ਸ਼ੁਰੂਆਤ ਅੱਜ ਪਠਾਨਕੋਟ 'ਚ ਡੀ. ਸੀ. ਪਠਾਨਕੋਟ ਅਤੇ ਹਲਕਾ ਵਿਧਾਇਕ ਵਲੋਂ ਉਦਘਾਟਨ ਕਰਕੇ ਕੀਤਾ ਗਿਆ। ਇਸ ਲਾਈਟਿੰਗ ਸ਼ੋਅ 'ਚ ਗੁਰੂ ਸਾਹਿਬ ਦੀ ਜੀਵਨੀ ਨਾਲ ਜੁੜੀ ਸਾਰੀਆਂ ਚੀਜ਼ਾਂ ਨੂੰ ਇਸ ਡਿਜੀਟਲ ਸ਼ੋਅ 'ਚ ਦਿਖਾਇਆ ਜਾਵੇਗਾ, ਜੋ ਕਿ ਇਕ ਬਹੁਤ ਵਧੀਆ ਯਤਨ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਸੀ. ਪਠਾਨਕੋਟ ਨੇ ਦੱਸਿਆ ਕਿ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਿਜੀਟਲ ਮਿਊਜ਼ੀਅਮ ਸਿਸਟਮ ਸ਼ੁਰੂ ਕੀਤਾ ਗਿਆ ਹੈ, ਜੋ ਕਿ ਗੁਰੂ ਸਾਹਿਬਾਨਾਂ ਦੀ ਜੀਵਨੀ ਨੂੰ ਦਰਸਾਏਗਾ।