3 ਸਤੰਬਰ ਨੂੰ ਪਠਾਨਕੋਟ ਏਅਰਬੇਸ ’ਚ ਤਾਇਨਾਤ ਹੋਵੇਗਾ ਹੈਲੀਕਾਪਟਰ ‘ਅਪਾਚੇ ਏ.ਐੱਚ-64 ਈ’

Friday, Aug 30, 2019 - 02:41 PM (IST)

ਪਠਾਨਕੋਟ : ਭਾਰਤੀ ਏਅਰਫੋਰਸ ਦੇ ਬੇੜੇ ’ਚ ਅਪਾਚੇ ਏ.ਐੱਚ. ਈ ਹੈਲੀਕਾਪਟਰ ਸ਼ਾਮਲ ਹੋ ਚੁੱਕਾ ਹੈ। 3 ਸਤੰਬਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਠਾਨਕੋਟ ਏਅਰਬੇਸ ’ਚ ਇਨ੍ਹਾਂ ਲੜਾਕੂ ਹੈਲੀਕਾਪਟਰਾਂ ਨੂੰ ਲਾਂਚ ਕਰਨਗੇ। 

PunjabKesariਉਥੇ ਹੀ ਇਸ ਪਲ ਨੂੰ ਯਾਦਗਾਰ ਬਣਾਉਣ ਲਈ ਲਿਹਾਜ ਤੋਂ ਏਅਰਫੋਰਸ ਦੇ ਵਿੰਗ ਕਮਾਂਡਰ ਅਭਿਨੰਦਨ ਵੀ ਲਾਂਚਿੰਗ ਸਮਾਗਮ ਦਾ ਹਿੱਸਾ ਬਣਨਗੇ। ਇਸ ਸਮਾਗਮ ਦੌਰਾਨ ਉਹ ਮਿਗ-21 ਨੂੰ ਉਡਾਉਣਗੇ। ਇਸ ਰਸਮ ਤੋਂ ਬਾਅਦ ਅਪਾਚੇ-64 ਈ ਹੈਲੀਕਾਪਟਰ ਨੂੰ ਪਠਾਨਕੋਟ ਏਅਰਬੇਸ ’ਤੇ ਹੀ ਤਾਇਨਾਤ ਕਰ ਦਿੱਤਾ ਜਾਵੇਗਾ। 

PunjabKesariਜਨਵਰੀ 2016 ’ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪਠਾਨਕੋਟ ਏਅਰਬੇਸ ਸੁਰਖੀਆਂ ’ਚ ਆਇਆ ਸੀ। 1971 ਤੇ 1965 ਦੀ ਜੰਗ ’ਚ ਪਾਕਿਸਤਾਨੀ ਏਅਰਫੋਰਸ ਨੇ ਸਭ ਤੋਂ ਪਹਿਲਾਂ ਪਠਾਨਕੋਟ ਏਅਰਬੇਸ ਨੂੰ ਹੀ ਨਿਸ਼ਾਨਾ ਬਣਾਇਆ ਸੀ। 1971 ਦੇ ਯੁੱਧ ’ਚ ਪਠਾਨਕੋਟ ਸਮੇਤ ਏਅਰਫੋਰਸ ਸਟੇਸ਼ਨ ’ਤੇ ਕੁਲ 53 ਵਾਰ ਹਮਲਾ ਹੋਇਆ ਸੀ। ਪਠਾਨਕੋਟ ਏਅਰਬੇਸ ਪਾਕਿ ਤੇ ਚੀਨ ਸਰਹੱਦਾਂ ਤੱਕ ਨਿਗਰਾਨੀ ’ਚ ਕੁਸ਼ਲ ਹੈ। 


Baljeet Kaur

Content Editor

Related News