ਗਲੀ ਦੇ ਰਾਸਤੇ ਨੂੰ ਲੈ ਕੇ 2 ਧਿਰਾਂ ''ਚ ਤਣਾਅ, ਮਾਮਲਾ ਥਾਣੇ ਪੁੱਜਾ

Thursday, Jan 18, 2018 - 03:53 PM (IST)

ਝਬਾਲ/ ਬੀੜ ਸਾਹਿਬ (ਲਾਲੂਘੁੰਮਣ,ਬਖਤਾਵਰ, ਭਾਟੀਆ) - ਪਿੰਡ ਐਮਾਂ ਖੁਰਦ ਸਥਿਤ ਗਲੀ ਦੇ ਰਸਤੇ ਨੂੰ ਲੈ ਕੇ 2 ਧਿਰਾਂ ਵਿਚਾਲੇ ਵੱਧ ਰਿਹੇ ਤਣਾਅ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਮਾਮਲਾ ਥਾਣਾ ਝਬਾਲ ਵਿਖੇ ਪੁੱਜਣ ਉਪਰੰਤ ਪੁਲਸ ਨੇ ਰਸਤੇ ਦੀ ਮਾਲ ਮਹਿਕਮੇ ਤੋਂ ਪੜਤਾਲ ਕਰਾਉਣ ਦੀ ਗੱਲ ਕਰਦਿਆਂ ਦੋਹਾਂ ਧਿਰਾਂ ਨੂੰ ਕਾਨੂੰਨ ਹੱਥ 'ਚ ਨਾ ਲੈਣ ਦੀ ਨਸੀਹਤ ਦਿੱਤੀ ਹੈ। 
ਜਾਣਕਾਰੀ ਦਿੰਦਿਆਂ ਇਕ ਧਿਰ ਦੇ ਗੁਰਬਿੰਦਰ ਸਿੰਘ ਪੁੱਤਰ ਜਸਵਿੰਦਰ ਸਿੰਘ, ਕੁਲਬੀਰ ਕੌਰ ਪਤਨੀ ਜਸਵਿੰਦਰ ਸਿੰਘ, ਪਰਜੀਤ ਸਿੰਘ ਆਦਿ ਨੇ ਦੱਸਿਆ ਕਿ ਹਦਬਖਸ਼ ਪਿੰਡ ਐਮਾਂ ਸਥਿਤ ਖਸਰਾ, ਖੇਵਟ ਖਤੌਨੀ ਨੰਬਰ 97 ਮਰੁਬੇਬੰਦੀ ਖੂਹ ਵਾਲੀ ਕਰੀਬ ਇਕ ਕਨਾਲ ਜਗ੍ਹਾ 'ਚ ਉਨ੍ਹਾਂ ਸਮੇਤ 40 ਤੋਂ ਵੱਧ ਹਿੱਸੇਦਾਰ ਮੌਜੂਦ ਹਨ ਅਤੇ ਕੁਝ ਪਰਿਵਾਰਾਂ ਵੱਲੋਂ ਉਕਤ ਜਗ੍ਹਾ 'ਚ ਪਿੱਛਲੇ 100 ਸਾਲ ਤੋਂ ਪਹਿਲਾਂ ਤੋਂ ਘਰ ਬਣਾਏ ਹੋਏ ਹਨ। ਉਨ੍ਹਾਂ ਦੱਸਿਆ ਕਿ ਪਿੰਡ ਦੀ ਫਿਰਨੀ ਤੋਂ ਉਨ੍ਹਾਂ ਦੇ ਘਰਾਂ ਨੂੰ ਇਕ ਰਸਤਾ ਮਾਸਟਰ ਗੁਰਬੀਰ ਸਿੰਘ ਨਾਮੀ ਵਿਅਕਤੀ ਦੇ ਘਰ ਅੱਗੋਂ ਦੀ ਉਨ੍ਹਾਂ ਦੇ ਘਰਾਂ ਨੂੰ ਆਉਂਦਾ ਹੈ, ਜਿਸ ਰਸਤੇ ਨੂੰ ਗ੍ਰਾਮ ਪੰਚਾਇਤ ਵੱਲੋਂ ਸਰਕਾਰੀ ਪੈਸੇ ਦੀ ਗ੍ਰਾਂਟ ਨਾਲ ਇੱਟਾਂ ਨਾਲ ਪੱਕਿਆਂ ਕਰਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਨਿੱਜੀ ਰੰਜਿਸ਼ ਦੇ ਚਲਦਿਆਂ ਉਕਤ ਵਿਅਕਤੀ ਵੱਲੋਂ ਰਸਤੇ ਵਾਲੀ ਜਗ੍ਹਾ ਨੂੰ ਆਪਣੀ ਦੱਸਦਿਆਂ ਗਲੀ 'ਚ ਕੰਧ ਕਰਕੇ ਰਸਤਾ ਬੰਦ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਅਜਿਹਾ ਕਰਨ ਤੋਂ ਰੋਕਣ 'ਤੇ ਉਸ ਵੱਲੋਂ ਝਗੜਾ ਕਰਨ ਵਾਲੀ ਸਥਿਤੀ ਪੈਦਾ ਕੀਤੀ ਜਾ ਰਹੀ ਹੈ। ਇਸ ਸਬੰਧੀ ਉਨ੍ਹਾਂ ਵੱਲੋਂ ਥਾਣਾ ਝਬਾਲ ਦੀ ਪੁਲਸ ਨੂੰ ਸ਼ਿਕਾਇਤ ਦਰਜ ਕਰਾਈ ਗਈ ਹੈ। ਦੂਜੀ ਧਿਰ ਦੇ ਮਾਸਟਰ ਗੁਰਬੀਰ ਸਿੰਘ ਨੇ ਦੱਸਿਆ ਕਿ ਜਿਸ ਰਸਤੇ ਨੂੰ ਉਕਤ ਲੋਕ ਸਰਕਾਰੀ ਦੱਸ ਰਹੇ ਹਨ ਉਹ ਜਗ੍ਹਾ ਉਸਦੇ ਹਿੱਸੇ ਆਈ ਆਪਣੀ ਮਲਕੀਅਤ ਵਾਲੀ ਜਗ੍ਹਾ ਹੈ ਅਤੇ ਉਸਦੇ ਘਰ ਦੇ ਦਰਵਾਜ਼ੇ ਦੇ ਅੱਗੇ ਮੌਜੂਦ ਹੈ, ਜਿਸ ਦੇ ਸਾਰੇ ਕਾਗਜ਼ਤ ਉਨ੍ਹਾਂ ਕੋਲ ਹਨ। ਉਸ ਨੇ ਇਹ ਵੀ ਦੱਸਿਆ ਕਿ ਗੁਰਬਿੰਦਰ ਸਿੰਘ ਵੱਲੋਂ ਉਕਤ ਜਗ੍ਹਾ 'ਤੇ ਕਬਜ਼ਾ ਕਰਨ ਲਈ ਉਸਦੇ ਲੜਕਿਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ, ਜਿਸ ਸਬੰਧੀ ਉਸ ਵੱਲੋਂ ਐੱਸ. ਐੱਸ. ਪੀ. ਤਰਨਤਾਰਨ ਨੂੰ ਸ਼ਿਕਾਇਤ ਦਰਜ ਕਰਾਈ ਗਈ ਹੈ ਅਤੇ ਉਕਤ ਸ਼ਿਕਾਇਤ ਦੀ ਪੜਤਾਲ ਥਾਣਾ ਝਬਾਲ ਦੀ ਪੁਲਸ ਵੱਲੋਂ ਕੀਤੀ ਜਾ ਰਹੀ ਹੈ। ਥਾਣਾ ਝਬਾਲ ਦੇ ਮੁੱਖੀ ਸਬ ਇੰਸ. ਮÎਨੋਜ ਕੁਮਾਰ ਨੇ ਸ਼ਿਕਾਇਤਾਂ ਮਿਲਣ ਦੀ ਪੁੱਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਮੌਕਾ ਵੇਖਿਆ ਗਿਆ ਹੈ ਅਤੇ ਦੋਹਾਂ ਧਿਰਾਂ ਨੂੰ ਮਾਲ ਮਹਿਕਮੇ ਤੋਂ ਰਸਤੇ ਦੀ ਪੜਤਾਲ ਕਰਾਉਣ ਤੱਕ ਕੋਈ ਅਣਸੁਖਾਵੀਂ ਹਰਕਤ ਕਰਕੇ ਕਾਨੂੰਨ ਹੱਥ 'ਚ ਨਾ ਲੈਣ ਦੀ ਨਸੀਹਤ ਦਿੱਤੀ ਗਈ ਹੈ।


Related News