'ਪਾਸਪੋਰਟ' ਬਣਵਾਉਣ ਦੇ ਮਾਮਲੇ 'ਚ ਪੰਜਾਬੀਆਂ ਨੇ ਵੱਡੇ-ਵੱਡੇ ਸੂਬਿਆਂ ਨੂੰ ਪਛਾੜਿਆ, ਪੂਰੇ ਦੇਸ਼ 'ਚੋਂ ਚੌਥੇ ਨੰਬਰ 'ਤੇ

Monday, Dec 19, 2022 - 11:04 AM (IST)

ਚੰਡੀਗੜ੍ਹ : ਪੰਜਾਬੀ ਵਿਦੇਸ਼ ਜਾਣ ਦਾ ਬੇਹੱਦ ਸ਼ੌਂਕ ਰੱਖਦੇ ਹਨ, ਇਹੀ ਕਾਰਨ ਹੈ ਕਿ ਸੂਬੇ 'ਚ ਹਰ ਚੌਥੇ ਵਿਅਕਤੀ ਕੋਲ ਅੱਜ ਪਾਸਪੋਰਟ ਹੈ। ਇਸ ਕੰਮ 'ਚ ਪੰਜਾਬ ਨੇ ਵੱਡੇ-ਵੱਡੇ ਸੂਬਿਆਂ ਨੂੰ ਵੀ ਪਿੱਛੇ ਕਰ ਦਿੱਤਾ ਹੈ। ਸਟੱਡੀ ਵੀਜ਼ੇ 'ਤੇ ਜਾਣ ਵਾਲੇ ਇੱਛੁਕਾਂ ਦੇ ਤਾਂ ਪਾਸਪੋਰਟਾਂ ਦੇ ਢੇਰ ਲੱਗ ਗਏ ਹਨ। ਇਕ ਸਰਵੇ ਮੁਤਾਬਕ ਇਸ ਵੇਲੇ ਲਗਭਗ 3 ਕਰੋੜ ਦੀ ਆਬਾਦੀ ਵਾਲੇ ਸੂਬੇ ਪੰਜਾਬ 'ਚ 77.17 ਲੱਖ ਲੋਕਾਂ ਕੋਲ ਪਾਸਪੋਰਟ ਹਨ। ਕੇਂਦਰੀ ਵਿਦੇਸ਼ ਮੰਤਰਾਲੇ ਵੱਲੋਂ ਦਿੱਤੇ ਗਏ ਤਾਜ਼ਾ ਵੇਰਵਿਆਂ ਮੁਤਾਬਕ ਦੇਸ਼ ਭਰ 'ਚ 9.58 ਕਰੋੜ ਪਾਸਪੋਰਟ ਹੋਲਡਰ ਹਨ ਅਤੇ ਪੰਜਾਬ ਇਸ ਸੂਚੀ 'ਚ ਪੂਰੇ ਦੇਸ਼ 'ਚੋਂ ਚੌਥੇ ਨੰਬਰ 'ਤੇ ਆਉਂਦਾ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ ਅਤੇ ਬਲਟਾਣਾ ਵਾਸੀਆਂ ਨੂੰ ਲੰਬੇ ਜਾਮ ਤੋਂ ਮਿਲੇਗਾ ਛੁਟਕਾਰਾ, ਰੇਲਵੇ ਖਰਚੇਗਾ 8 ਕਰੋੜ ਰੁਪਏ

ਇਸ ਮਾਮਲੇ 'ਚ 1.12 ਕਰੋੜ ਪਾਸਪੋਰਟਾਂ ਨਾਲ ਕੇਰਲਾ ਪਹਿਲੇ ਨੰਬਰ 'ਤੇ ਹੈ, ਜਦੋਂ ਕਿ 1.04 ਕਰੋੜ ਪਾਸਪੋਰਟਾਂ ਨਾਲ ਦੂਜਾ ਨੰਬਰ ਮਹਾਰਾਸ਼ਟਰ ਦਾ ਹੈ। ਉੱਤਰ ਪ੍ਰਦੇਸ਼ 'ਚ 87.03 ਲੱਖ ਪਾਸਪੋਰਟ ਬਣੇ ਹਨ, ਜੋ ਤੀਜੇ ਨੰਬਰ 'ਤੇ ਹੈ। ਇਸੇ ਤਰ੍ਹਾਂ ਪੰਜਾਬ 67.26 ਲੱਖ ਪਾਸਪੋਰਟਾਂ ਨਾਲ ਚੌਥੇ ਨੰਬਰ 'ਤੇ ਹੈ। ਪੰਜਾਬ ਦੇ ਪਿੰਡਾਂ 'ਚੋਂ ਵੱਡੀ ਗਿਣਤੀ 'ਚ ਨੌਜਵਾਨ ਸਟੱਡੀ ਵੀਜ਼ੇ 'ਤੇ ਪਰਵਾਸ ਕਰ ਰਹੇ ਹਨ।

ਇਹ ਵੀ ਪੜ੍ਹੋ : ਕੁੱਕੜਾਂ ਦੀ ਲੜਾਈ ਲਈ ਲੱਖਾਂ ਦੀ ਸ਼ਰਤ ਲਾਉਣ ਵਾਲੇ ਗਿਰੋਹ ਦਾ ਪਰਦਾਫਾਸ਼, ਇੰਝ ਮਾਰਦੇ ਸੀ ਠੱਗੀ

ਹੁਣ ਇਸ ਤਰ੍ਹਾਂ ਇਕ ਪਾਸੇ ਜਿੱਥੇ ਪਾਸਪੋਰਟ ਬਣਵਾਉਣ ਵਾਲਿਆਂ ਤੋਂ ਵਿਦੇਸ਼ ਮੰਤਰਾਲੇ ਨੂੰ ਆਮਦਨ ਹੋ ਰਹੀ ਹੈ, ਉੱਥੇ ਹੀ ਪੰਜਾਬ ਪੁਲਸ ਨੂੰ ਵੀ ਵੈਰੀਫਿਕੇਸ਼ਨ ਬਦਲੇ ਪੈਸਾ ਮਿਲ ਰਿਹਾ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਸਪੋਰਟ ਵੈਰੀਫਿਕੇਸ਼ਨ ਕਰਕੇ ਪੁਲਸ ਵਿਭਾਗ ਦਾ ਕੰਮ ਕਾਫੀ ਵੱਧ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News