ਉਜਬੇਕਿਸਤਾਨ ਤੋਂ ਅੰਮ੍ਰਿਤਸਰ ਆਏ 4 ਮੁਸਾਫਰਾਂ ਤੋਂ 760 ਗ੍ਰਾਮ ਸੋਨਾ ਜ਼ਬਤ

Thursday, Mar 05, 2020 - 01:19 AM (IST)

ਉਜਬੇਕਿਸਤਾਨ ਤੋਂ ਅੰਮ੍ਰਿਤਸਰ ਆਏ 4 ਮੁਸਾਫਰਾਂ ਤੋਂ 760 ਗ੍ਰਾਮ ਸੋਨਾ ਜ਼ਬਤ

ਅੰਮ੍ਰਿਤਸਰ,(ਨੀਰਜ)- ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ’ਤੇ ਕਸਟਮ ਐਂਟੀ ਸਮੱਗਲਿੰਗ ਵਿੰਗ ਦੀ ਟੀਮ ਨੇ ਦੁਬਈ ਤੋਂ ਅੰਮ੍ਰਿਤਸਰ ਆਏ ਦੋ ਮੁਸਾਫਰਾਂ ਦੇ ਪ੍ਰਾਈਵੇਟ ਪਾਰਟ ’ਚੋਂ 400 ਗਰਾਮ ਸੋਨਾ ਪੇਸਟ ਜ਼ਬਤ ਕੀਤਾ ਹੈ। ਹੁਣ ਇਸ ਮਾਮਲੇ ’ਚ ਕੁਝ ਹੋਰ ਰਿਕਵਰੀ ਹੋ ਸਕਦੀ ਹੈ ਕਿਉਂਕਿ ਇਸ ਦੀ ਜਾਂਚ ਅਜੇ ਜਾਰੀ ਹੈ। ਜਾਣਕਾਰੀ ਅਨੁਸਾਰ ਡਿਪਟੀ ਕਮਿਸ਼ਨਰ ਕਸਟਮ (ਐਂਟੀ ਸਮੱਗਲਿੰਗ ਵਿੰਗ) ਸਵਾਤੀ ਚੋਪਡ਼ਾ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਦੁਬਈ ਤੋਂ ਅੰਮ੍ਰਿਤਸਰ ਆ ਰਹੇ ਕੁਝ ਯਾਤਰੀ ਆਪਣੇ ਪ੍ਰਾਈਵੇਟ ਪਾਰਟ ’ਚ ਸੋਨਾ ਲੁਕਾ ਕੇ ਲਿਆ ਰਹੇ ਹਨ। ਐਂਟੀ ਸਮੱਗਲਿੰਗ ਟੀਮ ਨੇ ਜਦੋਂ ਮੁਸਾਫਰਾਂ ਦੀ ਜਾਂਚ ਸ਼ੁਰੂ ਕੀਤੀ ਤਾਂ ਉਨ੍ਹਾਂ ਨੇ ਉਨ੍ਹਾਂ ਕੋਲ ਸੋਨਾ ਹੋਣ ਤੋਂ ਸਾਫ਼ ਮਨ੍ਹਾ ਕਰ ਦਿੱਤਾ, ਜਿਸ ਕਾਰਣ ਵਿਭਾਗ ਦੀ ਟੀਮ ਨੇ ਬਕਾਇਦਾ ਦੋਵਾਂ ਮੁਸਾਫਰਾਂ ਦਾ ਸਰਕਾਰੀ ਹਸਪਤਾਲ ’ਚ ਮੈਡੀਕਲ ਕਰਵਾਇਆ, ਜਿਸ ਦੇ ਬਾਅਦ ਇਕ ਯਾਤਰੀ ਦੇ ਪ੍ਰਾਈਵੇਟ ਪਾਰਟ ’ਚੋਂ 400 ਗ੍ਰਾਮ ਸੋਨਾ ਪੇਸਟ ਜ਼ਬਤ ਕੀਤਾ ਗਿਆ। ਅੰਮ੍ਰਿਤਸਰ ਦੇ ਐੱਸ. ਜੀ. ਆਰ. ਡੀ. ਏਅਰਪੋਰਟ ’ਤੇ ਸੋਨੇ ਦੀ ਪੇਸਟ ਦਾ ਇਹ ਚੌਥਾ ਮਾਮਲਾ ਸਾਹਮਣੇ ਆਇਅਾ ਹੈ, ਜਿਸ ਦੇ ਨਾਲ ਸੁਰੱਖਿਆ ਏਜੰਸੀਆਂ ਵੀ ਚਿੰਤਾ ’ਚ ਹਨ ਕਿਉਂਕਿ ਸੋਨੇ ਦੀ ਪੇਸਟ ਨੂੰ ਟਰੇਸ ਕਰ ਪਾਉਣਾ ਆਸਾਨ ਨਹੀਂ ਹੁੰਦਾ।

ਉਥੇ ਹੀ ਏਅਰਪੋਰਟ ਤੇ ਕਸਟਮ ਵਿਭਾਗ ਦੀ ਟੀਮ ਨੇ ਉਜਬੇਕਿਸਤਾਨ ਤੋਂ ਅੰਮ੍ਰਿਤਸਰ ਆਏ 4 ਮੁਸਾਫਰਾਂ ਤੋਂ 760 ਗਰਾਮ ਸੋਨਾ ਜ਼ਬਤ ਕੀਤਾ ਹੈ। ਜਾਣਕਾਰੀ ਅਨੁਸਾਰ ਕਸਟਮ ਕਮਿਸ਼ਨਰ ਦੀਪਕ ਗੁਪਤਾ ਅਤੇ ਜੁਆਇੰਟ ਕਮਿਸ਼ਨਰ ਬਲਬੀਰ ਸਿੰਘ ਮਾਂਗਟ ਦੇ ਨਿਰਦੇਸ਼ਾਂ ਅਨੁਸਾਰ ਵਿਭਾਗ ਵੱਲੋਂ ਸੋਨੇ ਦੀ ਸਮੱਗਲਿੰਗ ਰੋਕਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਕਸਟਮ ਸੰਦੀਪ ਕੰਬੋਜ ਦੀ ਟੀਮ ਉਜਬੇਕਿਸਤਾਨ ਤੋਂ ਆਏ ਚਾਰਾਂ ਮੁਸਾਫਰਾਂ ਤੋਂ ਸੋਨਾ ਜ਼ਬਤ ਕੀਤਾ ਹਾਲਾਂਕਿ ਚਾਰੇ ਯਾਤਰੀ ਇਹ ਮੰਨਣ ਲਈ ਤਿਆਰ ਨਹੀਂ ਸਨ ਕਿ ਉਹ ਸੋਨੇ ਦੀ ਸਮੱਗਲਿੰਗ ਕਰਨ ਦੀ ਇੱਛਾ ਨਾਲ ਸੋਨਾ ਲਿਆਏ ਹਨ, ਕਿਉਂਕਿ ਸੋਨਾ ਪੇਸਟ ਦੀ ਸ਼ੇਪ ’ਚ ਸੀ ਪਰ ਵਿਭਾਗ ਦੇ ਤਜਰਬੇਕਾਰ ਅਧਿਕਾਰੀਆਂ ਨੇ ਚਾਰਾਂ ਮੁਸਾਫਰਾਂ ਦੇ ਸਾਹਮਣੇ ਇਹ ਸਾਬਿਤ ਕਰ ਦਿੱਤਾ ਕਿ ਉਹ ਗਲਤ ਤਰੀਕੇ ਨਾਲ ਸੋਨਾ ਲਿਆਏ ਹਨ। ਇਸ ਕੰਮ ’ਚ ਕਸਟਮ ਅਧਿਕਾਰੀਆਂ ਨੂੰ ਕਈ ਘੰਟੇ ਮਿਹਨਤ ਕਰਨੀ ਪਈ।


author

Bharat Thapa

Content Editor

Related News