ਯੂ. ਕੇ. ਤੋਂ ਪਰਤੇ ਯਾਤਰੀਆਂ ਨੇ ਵਧਾਇਆ ਸਿਹਤ ਵਿਭਾਗ ਦਾ ਸਿਰਦਰਦ, 18 ਦੀ ਰਿਪੋਰਟ ਪਾਜ਼ੇਟਿਵ

Tuesday, Dec 29, 2020 - 12:42 AM (IST)

ਯੂ. ਕੇ. ਤੋਂ ਪਰਤੇ ਯਾਤਰੀਆਂ ਨੇ ਵਧਾਇਆ ਸਿਹਤ ਵਿਭਾਗ ਦਾ ਸਿਰਦਰਦ, 18 ਦੀ ਰਿਪੋਰਟ ਪਾਜ਼ੇਟਿਵ

ਲੁਧਿਆਣਾ, (ਸਹਿਗਲ)- ਯੂ. ਕੇ. ਤੋਂ ਪਰਤੇ ਯਾਤਰੀ ਸਿਹਤ ਵਿਭਾਗ ਦੇ ਸਿਰਦਰਦੀ ਦਾ ਕਾਰਨ ਬਣੇ ਹੋਏ ਹਨ। 23 ਸਤੰਬਰ ਨੂੰ ਸਿਹਤ ਵਿਭਾਗ ਕੋਲ 25 ਯਾਤਰੀਆਂ ਦੀ ਲਿਸਟ ਆਈ ਸੀ ਪਰ ਟੈਸਟ ਕਰਵਾਉਣ ਕੋਈ ਸਾਹਮਣੇ ਨਹੀਂ ਆਇਆ। ਬਾਅਦ ਵਿਚ ਵਿਭਾਗ ਵੱਲੋਂ ਕਈ ਯਾਤਰੀਆਂ ਨੂੰ ਟ੍ਰੇਸ ਕਰ ਲਿਆ ਪਰ ਮੀਡੀਆ ਨੂੰ ਦਿੱਤੀ ਗਈ ਜਾਣਕਾਰੀ ਵਿਚ ਸਾਰੇ ਛੋਟੇ-ਵੱਡੇ ਸਿਹਤ ਅਧਿਕਾਰੀ ਇਹ ਕਹਿੰਦੇ ਰਹੇ ਕਿ ਸਾਰੇ ਯਾਤਰੀਆਂ ਨੂੰ ਟ੍ਰੇਸ ਕਰ ਲਿਆ ਗਿਆ ਹੈ ਪਰ ਅੱਜ ਆਪਣੇ ਪਹਿਲਾਂ ਤੋਂ ਦਿੱਤੇ ਗਏ ਬਿਆਨ ਤੋਂ ਪਿੱਛੇ ਹਟਦੇ ਹੋਏ ਕਿਹਾ ਕਿ ਉਨ੍ਹਾਂ ਕੋਲ ਜੋ ਲਿਸਟ ਆਈ ਸੀ, ਉਸ ਵਿਚ ਕਈ ਨਾਮ ਡਬਲ ਸਨ। ਸਹੀ ਯਾਤਰੀਆਂ ਦੀ ਗਿਣਤੀ 18 ਹੈ। ਇਨ੍ਹਾਂ 18 ਅੰਤਰਰਾਸ਼ਟਰੀ ਯਾਤਰੀਆਂ ’ਚੋਂ 14 ਨੇ ਆਪ ਹਸਪਤਾਲ ਪੁੱਜ ਕੇ ਆਪਣੀ ਕੋਰੋਨਾ ਵਾਇਰਸ ਜਾਂਚ ਕਰਵਾ ਲਈ ਹੈ, ਜਦੋਂਕਿ 4 ਵਿਅਕਤੀ ਲਾਪਤਾ ਦੱਸੇ ਜਾਂਦੇ ਹਨ।

ਜ਼ਿਲਾ ਐਪੀਡੇਮਿਓਲੋਜਿਸਟ ਡਾ. ਰਮੇਸ਼ ਭਗਤ ਨੇ ਦੱਸਿਆ ਕਿ ਉਨ੍ਹਾਂ ਕੋਲ ਜੋ ਲਿਸਟ ਆਈ ਸੀ, ਉਹ ਗਲਤ ਸੀ। ਯਾਤਰੀਆਂ ਦੀ ਸਹੀ ਗਿਣਤੀ 18 ਹੈ। ਉਨ੍ਹਾਂ ਵਿਚੋਂ 14 ਦੇ ਟੈਸਟ ਹੋ ਚੁੱਕੇ ਹਨ, 4 ਯਾਤਰੀ ਟ੍ਰੇਸ ਨਹੀਂ ਹੋ ਰਹੇ। ਫੋਨ ਕਰਨ ’ਤੇ ਦੋ ਯਾਤਰੀ ਆਪਣੇ ਆਪ ਨੂੰ ਰਾਸਥਾਨ ਵਿਚ ਦੱਸ ਰਹੇ ਹਨ। ਇਸ ਤੋਂ ਇਲਾਵਾ 1 ਰੋਪੜ ਵਿਚ ਹੋਣ ਦੀ ਗੱਲ ਕਹਿ ਰਿਹਾ ਹੈ ਤੇ 1 ਚੰਡੀਗੜ੍ਹ ਵਿਚ। ਅੰਤਰਾਸ਼ਟਰੀ ਯਾਤਰੀਆਂ ਨੂੰ ਟ੍ਰੇਸ ਕਰਨ ਉਨ੍ਹਾਂ ਨੂੰ ਆਈਸੋਲੇਟ ਕਰਨ ਵਿਚ ਕੇਂਦਰੀ ਸਿਹਤ ਮੰਰਤਾਲਾ ਵੱਲੋਂ ਦਿੱਤੀਆਂ ਹਦਾਇਤਾਂ ’ਤੇ ਸਿਹਤ ਵਿਭਾਗ ਅਤੇ ਜ਼ਿਲਾ ਪ੍ਰਸ਼ਾਸਨ ਨੇ ਕਿਸੇ ਤਰ੍ਹਾਂ ਦਾ ਅਮਲ ਕਰਨ ’ਚ ਕੋਈ ਦਿਲਚਸਪੀ ਨਹੀਂ ਦਿਖਾਈ।

ਕਈ ਦਿਨਾਂ ਤੋਂ ਨਹੀਂ ਹੋਏ ਆਈਸੋਲੇਟ ਯੂ. ਕੇ. ਤੋਂ ਪਰਤੇ ਯਾਤਰੀ

ਸਿਹਤ ਵਿਭਾਗ ਵੱਲੋਂ ਯੂ. ਕੇ. ਤੋਂ ਪਰਤੇ ਯਾਤਰੀ ਕਈ ਦਿਨਾਂ ਤੋਂ ਆਈਸੋਲੇਸਟ ਨਹੀਂ ਹੋਏ, ਜਦੋਂਕਿ ਹਦਾਇਤਾਂ ਮੁਤਾਬਕ ਉਨ੍ਹਾਂ ਨੂੰ ਆਈਸੋਲੇਟ ਕਰ ਕੇ ਉਨ੍ਹਾਂ ਦੀ ਲਗਾਤਾਰ ਨਿਗਰਾਨੀ ਕਰਨਾ ਜ਼ਰੂਰੀ ਹੈ। ਫਿਰ ਇਕ ਅੰਤਰਾਲ ਤੋਂ ਬਾਅਦ ਉਨ੍ਹਾਂ ਦੇ ਟੈਸਟ ਕਰਵਾਉਣ ਦਾ ਜ਼ਿਕਰ ਹਦਾਇਤਾਂ ਵਿਚ ਕੀਤਾ ਗਿਆ ਹੈ ਪਰ 23 ਦਸੰਬਰ ਨੂੰ ਮੁੜੇ ਯਾਤਰੀ ਸਿਹਤ ਵਿਭਾਗ ਨੂੰ ਕੱਲ ਤੱਕ ਨਹੀਂ ਮਿਲੇ ਸਨ। ਚਾਰ ਅੱਜ ਵੀ ਲਾਪਤਾ ਹੈ। ਜੇਕਰ ਇਨ੍ਹਾਂ ਵਿਚੋਂ ਕੋਈ ਪਾਜ਼ੇਟਿਵ ਆ ਜਾਂਦਾ ਹੈ ਤਾਂ ਜ਼ਿੰਮੇਦਾਰੀ ਕਿਸ ਦੀ ਤੈਅ ਹੋਵੇਗੀ, ਇਹ ਚਰਚਾ ਦਾ ਵਿਸ਼ਾ ਹੈ।

2 ਮਰੀਜ਼ਾਂ ਦੀ ਮੌਤ, 30 ਨਵੇਂ ਪਾਜ਼ੇਟਿਵ ਮਰੀਜ਼ ਆਏ ਸਾਹਮਣੇ

ਜ਼ਿਲੇ ਦੇ ਹਸਪਤਾਲਾਂ ’ਚ ਅੱਜ ਕੋਰੋਨਾ ਵਾਇਰਸ ਨਾਲ 2 ਮਰੀਜ਼ਾਂ ਦੀ ਮੌਤ ਹੋ ਗਈ, ਜਦੋਂਕਿ 30 ਨਵੇਂ ਪਾਜ਼ੇਟਿਵ ਸਾਹਮਣੇ ਆਏ ਹਨ। 29 ਮਰੀਜ਼ਾਂ ਵਿਚ ਸਾਰੇ ਲÇੁਿਧਆਣਾ ਜ਼ਿਲੇ ਦੇ ਹਨ, ਜਦੋਂਕਿ 10 ਮਰੀਜ਼ ਦੂਜੇ ਜ਼ਿਲਿਆਂ ਨਾਲ ਸਬੰਧਤ ਹਨ। ਸਿਹਤ ਅਧਿਕਾਰੀਆਂ ਮੁਤਾਬਕ ਜਿਨ੍ਹਾਂ 2 ਮਰੀਜ਼ਾਂ ਦੀ ਮੌਤ ਹੋਈ ਹੈ, ਉਨ੍ਹਾਂ ਵਿਚ ਇਕ ਸਥਾਨਕ ਬਾਬਾ ਕਾਲੋਨੀ ਦਾ ਰਹਿਣ ਵਾਲਾ 78 ਸਾਲਾ ਪੁਰਸ਼ ਮਰੀਜ਼ ਸੀ ਜੋ ਜੀ. ਟੀ. ਬੀ. ਹਸਪਤਾਲ ’ਚ ਦਾਖਲ ਸੀ। ਇਸ ਤੋਂ ਇਲਾਵਾ ਦੂਜਾ ਮਰੀਜ਼ ਪਠਾਨਕੋਟ ਦਾ ਰਹਿਣ ਵਾਲਾ ਸੀ।

ਸੈਂਪਲਾਂ ਦੀ ਗਿਣਤੀ ਘਟ ਕੇ 1367 ਰਹਿ ਗਈ

ਜ਼ਿਲੇ ’ਚ ਸ਼ੱਕੀ ਮਰੀਜ਼ਾਂ ਦੇ ਰੋਜ਼ ਹੋਣ ਵਾਲੇ ਸੈਂਪਲਾਂ ਦੀ ਗਿਣਤੀ ਹੌਲੀ-ਹੌਲੀ ਘੱਟ ਹੁੰਦੀ ਜਾ ਰਹੀ ਹੈ। ਅੱਜ 1367 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ, ਜਿਨ੍ਹਾਂ ਵਿਚ 997 ਸੈਂਪਲ ਜ਼ਿਲਾ ਸਿਹਤ ਵਿਭਾਗ ਵੱਲੋਂ ਜਦੋਂਕਿ 370 ਸੈਂਪਲ ਨਿੱਜੀ ਹਸਪਤਾਲਾਂ ਅਤੇ ਲੈਬਸ ਵੱਲੋਂ ਲਏ ਗਏ।

1732 ਸੈਂਪਲਾਂ ਦੀ ਰਿਪੋਰਟ ਪੈਂਡਿੰਗ

ਸਿਹਤ ਵਿਭਾਗ ਵੱਲੋਂ ਭੇਜੇ ਗਏ ਸੈਂਪਲਾਂ ’ਚੋਂ 1732 ਸੈਂਪਲਾਂ ਦੀ ਰਿਪੋਰਟ ਪੈਂਡਿੰਗ ਹੈ।

39 ਪਾਜ਼ੇਟਿਵ ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ’ਚ ਭੇਜਿਆ

ਸਿਹਤ ਵਿਭਾਗ ਵੱਲੋਂ ਅੱਜ 39 ਪਾਜ਼ੇਟਿਵ ਮੀਰਜ਼ਾਂ ਨੂੰ ਹੋਮ ਆਈਸੋਲੇਸ਼ਨ ਵਿਚ ਭੇਜਿਆ ਹੈ। ਮੌਜੂਦਾ ਵਿਚ 2889 ਪਾਜ਼ੇਟਿਵ ਮਰੀਜ਼ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਹਨ। ਇਸ ਤੋਂ ਇਲਾਵਾ 90 ਸ਼ੱਕੀ ਮਰੀਜ਼ਾਂ ਨੂੰ ਹੋਮ ਕੁਆਰੰਟਾਈਨ ’ਚ ਭੇਜਿਆ ਗਿਆ ਹੈ। ਹੋਮ ਕੁਆਰੰਟਾਈਨ ’ਚ ਪਹਿਲਾਂ ਤੋਂ 1481 ਮਰੀਜ਼ ਰਹਿ ਰਹੇ ਹਨ।


author

Bharat Thapa

Content Editor

Related News