ਨਵੀਂਂ ਦਿੱਲੀ ਜਾਣ ਵਾਲੀ ਵੰਦੇ ਭਾਰਤ ਦੀ ਜਗ੍ਹਾ ਅਜਮੇਰ ਜਾਣ ਵਾਲੀ ਵੰਦੇ ਭਾਰਤ ''ਚ ਚੜ੍ਹ ਗਈਆਂ ਸਵਾਰੀਆਂ

Friday, Mar 15, 2024 - 03:16 PM (IST)

ਨਵੀਂਂ ਦਿੱਲੀ ਜਾਣ ਵਾਲੀ ਵੰਦੇ ਭਾਰਤ ਦੀ ਜਗ੍ਹਾ ਅਜਮੇਰ ਜਾਣ ਵਾਲੀ ਵੰਦੇ ਭਾਰਤ ''ਚ ਚੜ੍ਹ ਗਈਆਂ ਸਵਾਰੀਆਂ

ਚੰਡੀਗੜ੍ਹ: ਵੀਰਵਾਰ ਤੋਂ ਚੰਡੀਗੜ੍ਹ ਤੋਂ ਅਜਮੇਰ ਲਈ ਵੰਦੇ ਭਾਰਤ ਐਕਸਪ੍ਰੈੱਸ ਵੀਰਵਾਰ ਤੋਂ ਸ਼ੁਰੂ ਹੋ ਗਈ। ਪਹਿਲੇ ਦਿਨ ਇਹ ਕਈ ਲੋਕਾਂ ਲਈ ਖੱਜਲ ਖੁਆਰੀ ਦਾ ਸਬੱਬ ਬਣ ਕੇ ਰਹਿ ਗਈ। ਦਰਅਸਲ, ਨਵੀਂ ਦਿੱਲੀ ਜਾਣ ਵਾਲੇ ਲੋਕ ਗਲਤੀ ਨਾਲ ਅਜਮੇਰ ਜਾਣ ਵਾਲੀ ਵੰਦੇ ਭਾਰਤ ਐਕਸਪ੍ਰੈੱਸ ਵਿਚ ਸਵਾਰ ਹੋ ਗਏ। ਜਦੋਂ ਟ੍ਰੇਨ ਚੱਲਣ 'ਤੇ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਟ੍ਰੇਨ ਵਿਚ ਭਾਜੜਾਂ ਪੈ ਗਈਆਂ। ਕੁਝ ਲੋਕਾਂ ਨੂੰ ਚੰਡੀਗੜ੍ਹ ਵਿਚ ਹੀ ਟ੍ਰੇਨ ਰੋਕ ਕੇ ਉੱਥੇ ਉਤਾਰਿਆ ਗਿਆ, ਜਦਕਿ ਕਈਆਂ ਨੂੰ ਅੰਬਾਲੇ ਜਾ ਕੇ ਉਤਾਰਿਆ ਗਿਆ। ਅੰਬਾਲੇ ਤੋਂ ਉਹ ਦਿੱਲੀ ਜਾ ਰਹੀ ਵੰਦੇ ਭਾਰਤ ਐਕਸਪ੍ਰੈੱਸ ਵਿਚ ਸਵਾਰ ਹੋਏ।

ਇਸ ਤਰ੍ਹਾਂ ਪਿਆ ਭੁਲੇਖਾ

ਦਰਅਸਲ, ਦੋਹਾਂ ਗੱਡੀਆਂ ਦਾ ਸਮਾਂ ਨੇੜੇ ਹੋਣ ਕਾਰਨ ਯਾਤਰੀਆਂ ਨੂੰ ਭੁਲੇਖਾ ਪੈ ਗਿਆ। ਚੰਡੀਗੜ੍ਹ ਤੋਂ ਅਜਮੇਰ ਜਾਣ ਵਾਲੀ ਵੰਦੇ ਭਾਤ ਦੁਪਹਿਰ 2.45 'ਤੇ ਆਈ। ਉਸ ਨੂੰ ਦੁਪਹਿਰ 3.15 ਵਜੇ ਰਵਾਨਾ ਹੋਣਾ ਸੀ, ਪਰ 5 ਮਿੰਟ ਦੀ ਦੇਰੀ ਨਾਲ 3.20 'ਤੇ ਰਵਾਨਾ ਹੋਈ। ਉੱਥੇ ਹੀ ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੀ ਵੰਦੇ ਭਾਰਤ ਦਾ ਸਮਾਂ 3.35 'ਤੇ ਸੀ। ਉਹ ਆਪਣੇ ਨਿਰਧਾਰਿਤ ਸਮੇਂ 'ਤੇ ਆਈ ਅਤੇ 5 ਮਿੰਟ ਰੁਕ ਕੇ ਅੱਗੇ ਲਈ ਰਵਾਨਾ ਹੋ ਗਈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਵੱਲੋਂ 7 IAS ਤੇ PCS ਅਧਿਕਾਰੀਆਂ ਦੇ ਤਬਾਦਲੇ, ਜਲੰਧਰ ਨੂੰ ਮਿਲਿਆ ਨਵਾਂ RTO

ਡਿਸਪਲੇਅ ਨੰਬਰ ਵੇਖ ਕੇ ਹੀ ਚੜ੍ਹਣ ਲੋਕ: DRM

ਇਸ ਸਬੰਧੀ ਅੰਬਾਲਾ ਡਵੀਜ਼ਨ ਦੇ DRM ਐੱਮ.ਐੱਸ. ਭਾਟੀਆ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਹਿਲੇ ਦਿਨ ਕਾਰਨ ਲੋਕਾਂ ਨੂੰ ਪਤਾ ਨਹੀਂ ਲੱਗਿਆ ਹੋਵੇਗਾ। ਉਨ੍ਹਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਟ੍ਰੇਨ 'ਤੇ ਡਿਸਪਲੇਅ ਨੰਬਰ ਵੇਖ ਕੇ ਹੀ ਸਵਾਰ ਹੋਣ। ਉਨ੍ਹਾਂ ਕਿਹਾ ਕਿ ਜੇ ਲੋਕਾਂ ਨੂੰ ਕਿਸੇ ਕਿਸਮ ਦੀ ਵੀ ਦਿੱਕਤ ਆਉਂਦੀ ਹੈ ਤਾਂ ਉਸ ਲਈ ਸਟਾਫ਼ ਤਾਇਨਾਤ ਕੀਤਾ ਗਿਆ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News