ਵੰਡ ਦੀ ਵਿਛੜੀ ਬੀਬਾ ਹਸਮਤ ਕੌਰ 76 ਸਾਲ ਬਾਅਦ ਜੱਦੀ ਪਿੰਡ ਪਹੁੰਚੀ, ਪਰਿਵਾਰ ਨੂੰ ਮਿਲ ਹੋਈ ਭਾਵੁਕ (ਵੀਡੀਓ)

Tuesday, Jun 20, 2023 - 02:06 AM (IST)

ਵੰਡ ਦੀ ਵਿਛੜੀ ਬੀਬਾ ਹਸਮਤ ਕੌਰ 76 ਸਾਲ ਬਾਅਦ ਜੱਦੀ ਪਿੰਡ ਪਹੁੰਚੀ, ਪਰਿਵਾਰ ਨੂੰ ਮਿਲ ਹੋਈ ਭਾਵੁਕ (ਵੀਡੀਓ)

ਤਰਨਤਾਰਨ (ਵਿਜੇ ਕੁਮਾਰ) : ਜ਼ਿਲ੍ਹਾ ਤਰਨਤਾਰਨ ਦੇ ਕਸਬਾ ਖਡੂਰ ਸਾਹਿਬ ਦੀ ਜੰਮਪਲ ਬੀਬਾ ਹਸਮਤ ਕੌਰ ਦਾ ਅੱਜ ਲੱਗਭਗ 76 ਸਾਲ ਬਾਅਦ ਉਨ੍ਹਾਂ ਦੇ ਜੱਦੀ ਪਿੰਡ ਖਡੂਰ ਸਾਹਿਬ ਵਿਖੇ ਪੁੱਜਣ ’ਤੇ ਢੋਲ ਵਜਾ ਕੇ ਪਰਿਵਾਰਕ ਮੈਂਬਰਾਂ ਅਤੇ ਇਲਾਕਾ ਨਿਵਾਸੀਆਂ ਨੇ ਸਵਾਗਤ ਕੀਤਾ। ਇਸ ਦੌਰਾਨ ਪਰਿਵਾਰਕ ਮੈਂਬਰਾਂ ਨੂੰ ਮਿਲ ਕੇ ਬੀਬਾ ਹਸਮਤ ਕੌਰ ਭਾਵੁਕ ਹੋ ਗਏ। ਬੀਬਾ ਹਸਮਤ ਕੌਰ (90) ਪੁੱਤਰੀ ਬੂਟਾ ਮੁਹੰਮਦ ਇਸ ਸਮੇਂ ਪਾਕਿਸਤਾਨ ਦੇ ਪਿੰਡ ਬਾਰਾਂ ਚੱਕ ਜ਼ਿਲ੍ਹਾ ਬਿਹਾੜੀ ’ਚ ਰਹਿ ਰਹੀ ਹੈ। ਉਨ੍ਹਾਂ ਦੇ ਪਤੀ ਦਾ ਨਾਂ ਰਹਿਮਤ ਅਲੀ ਹੈ। ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਬੀਬਾ ਹਸਮਤ ਕੌਰ ਦੀ ਉਮਰ 15 ਸਾਲ ਸੀ ਤਾਂ ਉਹ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਉੱਚੇ ਵਿਖੇ ਵਿਆਹ ਦੇਖਣ ਗਏ ਸਨ।

ਇਹ ਖ਼ਬਰ ਵੀ ਪੜ੍ਹੋ : ਪੈਰਿਸ ’ਚ ਐਫਿਲ ਟਾਵਰ ’ਤੇ ਲੋਕਾਂ ਨੂੰ ਯੋਗ ਕਰਵਾਏਗੀ ਜਲੰਧਰ ਸ਼ਹਿਰ ਦੀ ਯੋਗਿਨੀ ਡਾ. ਅਨੁਪ੍ਰਿਯਾ

PunjabKesari

ਇਹ ਖ਼ਬਰ ਵੀ ਪੜ੍ਹੋ : ਜਲੰਧਰ ਦੀ ਬਦਲੇਗੀ ਦਿੱਖ, CM ਮਾਨ ਨੇ 30 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਕੀਤਾ ਆਗ਼ਾਜ਼

ਇਸ ਦੌਰਾਨ 1947 ਦੀ ਘਟਨਾ ਵਾਪਰੀ ਤਾਂ ਉਥੋਂ ਹੀ ਇਹ ਪਾਕਿਸਤਾਨ ਚਲੇ ਗਏ। ਕੁਝ ਸਮੇਂ ਬਾਅਦ ਚਿੱਠੀ-ਪੱਤਰ ਰਾਹੀਂ ਪਰਿਵਾਰ ਨੂੰ ਪਤਾ ਲੱਗਾ ਕਿ ਉਹ ਪਾਕਿਸਤਾਨ ’ਚ ਹੈ। ਉਸ ਤੋਂ ਬਾਅਦ ਪਰਿਵਾਰਕ ਮੈਂਬਰ ਪਾਕਿਸਤਾਨ ਜਾ ਕੇ ਬੀਬਾ ਹਸਮਤ ਨੂੰ ਮਿਲ ਕੇ ਆਉਂਦੇ ਸਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਬਾ ਦੇ ਦਿਲ ਦੀ ਇੱਛਾ ਸੀ ਕਿ ਇਕ ਵਾਰ ਉਹ ਆਪਣੀ ਜਨਮ ਭੂਮੀ ’ਤੇ ਜ਼ਰੂਰ ਆਵੇ। ਪਰਿਵਾਰਕ ਮੈਂਬਰਾਂ ਦੇ ਯਤਨਾਂ ਸਦਕਾ ਅੱਜ ਉਹ ਆਪਣੇ ਜੱਦੀ ਪਿੰਡ ਖਡੂਰ ਸਾਹਿਬ ਵਿਖੇ ਪੁੱਜੀ ਹੈ। ਬੀਬਾ ਹਸਮਤ ਕੌਰ ਨੇ ਕਿਹਾ ਅੱਜ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ।

PunjabKesari
 


author

Manoj

Content Editor

Related News