ਅਗਨੀਵੀਰ ਸਕੀਮ ਖ਼ਿਲਾਫ਼ ਕਾਂਗਰਸ, ਪ੍ਰਤਾਪ ਬਾਜਵਾ ਨੇ ਆਰਮੀ ਦੇ ਰੈਜੀਮੈਂਟਲ ਸਿਸਟਮ ਨੂੰ ਦੱਸਿਆ ਬਿਹਤਰ (ਵੀਡੀਓ)
Thursday, Sep 15, 2022 - 06:18 PM (IST)

ਗੁਰਦਾਸਪੁਰ - ਫੌਜ ਵਿੱਚ ਨੌਜਵਾਨਾਂ ਨੂੰ ਭਰਤੀ ਕਰਨ ਲਈ ਸ਼ੁਰੂ ਕੀਤੀ ਗਈ ਅਗਨੀਵੀਰ ਸਕੀਮ ਦਾ ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਲੋਂ ਵਿਰੋਧ ਕੀਤਾ ਗਿਆ ਹੈ। ਬਾਜਵਾ ਨੇ ਕਿਹਾ ਕਿ ਅਗਨੀਵੀਰ ਸਕੀਮ ਤੋਂ ਜ਼ਿਆਦਾ ਪੁਰਾਣੇ ਸਮੇਂ ਤੋਂ ਚੱਲ ਰਿਹਾ ਆਰਮੀ ਦਾ ਰੈਜੀਮੈਂਟਲ ਸਿਸਟਮ ਹੀ ਵਧੀਆ ਹੈ। ਬਾਜਵਾ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਜਿਹੜਾ ਦੇਸ਼ ਜਾਂ ਜਿਹੜੀ ਸਰਕਾਰ ਆਪਣੇ ਦੇਸ਼ ਦੇ ਫੌਜੀ ਨੂੰ ਪੈਨਸ਼ਨ ਅਤੇ ਮੈਡੀਕਲ ਸਹੂਲਤ ਨਹੀਂ ਦੇ ਸਕਦੀ ਅਤੇ ਨਾ ਹੀ ਫੌਜੀ ਵੀਰਾਂ ਨੂੰ ਕਨਟੀਨ ਦੀ ਸਹੂਲਤ ਦੇਣ ਦੀ ਇੱਛਾ ਰੱਖਦੀ ਹੈ, ਉਸ ਨੂੰ ਸਰਕਾਰ ਕਹਾਉਣ ਦਾ ਕੋਈ ਹੱਕ ਨਹੀਂ।
ਪੜ੍ਹੋ ਇਹ ਵੀ ਖ਼ਬਰ : ਨਸ਼ਾ ਵੇਚਣ ਤੋਂ ਰੋਕਿਆ ਤਾਂ ਡਰੱਗ ਮਾਫੀਆ ਨੇ ਮਾਂ-ਪੁੱਤ ਨੂੰ ਨਿਰਵਸਤਰ ਕਰ ਕੁੱਟਿਆ, ਘਰ ਨੂੰ ਲਾਈ ਅੱਗ
ਬਾਜਵਾ ਨੇ ਕਿਹਾ ਕਿ ਵਿਧਾਨ ਸਭਾ ਸ਼ੈਸਨ ’ਚ ਵੀ ਅਗਨੀਵੀਰ ਸਕੀਮ ਦਾ ਵਿਰੋਧ ਕੀਤਾ ਗਿਆ ਸੀ। ਪੰਜਾਬ ’ਚ ਫੌਜ ਦੀ ਭਰਤੀ ਹੋ ਰਹੀ ਹੈ, ਜੋ ਸਹੀ ਹੈ। ਇਸ ’ਚ ਸਾਰੀਆਂ ਸਰਕਾਰਾਂ ਨੂੰ ਸਾਥ ਦੇਣਾ ਚਾਹੀਦਾ ਹੈ। ਅਗਨੀਵੀਰ ਸਕੀਮ ਦਾ ਅਸੀਂ ਉਦੋਂ ਤੱਕ ਵਿਰੋਧ ਕਰਦੇ ਰਹਾਂਗੇ, ਜਦੋਂ ਤੱਕ ਪਹਿਲਾਂ ਵਾਲਾ ਸਿਸਟਮ ਲਾਗੂ ਨਹੀਂ ਹੁੰਦਾ। ਬਾਜਵਾ ਨੇ ਕਿਹਾ ਕਿ ਪਹਿਲਾਂ ਨੌਜਵਾਨ 18 ਸਾਲ ਦੀ ਉਮਰ ’ਚ ਫੌਜ ’ਚ ਭਰਤੀ ਹੁੰਦਾ ਸੀ ਅਤੇ 35-36 ਸਾਲ ਤੱਕ ਦੀ ਉਮਰ ’ਚ ਰਿਟਾਇਰਮੈਂਟ ਲੈਂਦਾ ਸੀ।
ਪੜ੍ਹੋ ਇਹ ਵੀ ਖ਼ਬਰ : ਪ੍ਰੈੱਸ ਕਾਨਫਰੰਸ ’ਚ ਪਾਰਟੀ ਵਰਕਰ ਦਾ ਵੱਜਿਆ ਮੋਬਾਇਲ ਤਾਂ ਭੜਕੇ ਸਿਮਰਨਜੀਤ ਮਾਨ ਨੇ ਕਿਹਾ-Get Out (ਵੀਡੀਓ)
ਬਾਜਵਾ ਨੇ ਕਿਹਾ ਕਿ ਫੌਜੀ ਦੇ ਰਿਟਾਇਰਮੈਂਟ ਹੋਣ ’ਤੇ ਉਸ ਨੂੰ ਪੈਨਸ਼ਨ ਸਹੂਲਤ, ਸਾਰੀ ਉਮਰ ਦੇ ਲਈ ਡਾਕਟਰੀ ਸਹੂਲਤ, ਪਰਿਵਾਰ ਨੂੰ ਡਾਕਟਰੀ ਸਹੂਲਤ, ਕਨਟੀਨ ਦੀ ਸਹੂਲਤ ਮਿਲਦੀ ਸੀ। ਇਹ ਸਾਰੀਆਂ ਸਹੂਲਤਾਵਾਂ ਅਗਨੀਵੀਰ ਸਕੀਮ ਦੇ ਤਹਿਤ ਭਰਤੀ ਹੋਣ ਵਾਲੇ ਫੌਜੀ ਜਵਾਨਾਂ ਨੂੰ ਵੀ ਮਿਲਣੀਆਂ ਚਾਹੀਦੀਆਂ ਹਨ। ਇਹ ਸਹੂਲਤਾਵਾਂ ਜਦੋਂ ਤੱਕ ਜਵਾਨਾਂ ਨੂੰ ਨਹੀਂ ਮਿਲਦੀਆਂ, ਉਹ ਉਦੋਂ ਤੱਕ ਅਗਨੀਵੀਰ ਸਕੀਮ ਦਾ ਵਿਰੋਧ ਕਰਦੇ ਰਹਿਣਗੇ।
ਪੜ੍ਹੋ ਇਹ ਵੀ ਖ਼ਬਰ : ਸਕੂਲ ਨੂੰ ‘ਸੀ-4 ਬੰਬ’ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ ਬੱਚਿਆਂ ਨੂੰ ਲੈ ਕੇ ਪੁਲਸ ਦਾ ਨਵਾਂ ਖ਼ੁਲਾਸਾ
ਨੋਟ- ਇਸ ਖ਼ਬਰ ਦੇ ਸਬੰਧ ’ਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ