ਰਵਨੀਤ ਬਿੱਟੂ ਦੇ BJP ''ਚ ਜਾਣ ''ਤੇ ਇੰਝ ਲੱਗਾ, ਜਿਵੇਂ ਪੈਰਾਂ ਹੇਠੋਂ ਜ਼ਮੀਨ ਖ਼ਿਸਕ ਗਈ ਹੋਵੇ : ਬਾਜਵਾ (ਵੀਡੀਓ)

05/22/2024 6:54:11 PM

ਜਲੰਧਰ : ਕਾਂਗਰਸ ਛੱਡ ਕੇ ਅਚਾਨਕ ਭਾਜਪਾ 'ਚ ਸ਼ਾਮਲ ਹੋਣ ਵਾਲੇ ਰਵਨੀਤ ਸਿੰਘ ਬਿੱਟੂ ਨੂੰ ਲੈ ਕੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਬਿੱਟੂ ਦੇ ਭਾਜਪਾ 'ਚ ਜਾਣ ਦਾ ਪਤਾ ਲੱਗਿਆ ਤਾਂ ਇਹ ਬੇਹੱਦ ਹੈਰਾਨੀਜਨਕ ਸੀ, ਜਿਵੇਂ ਕਿ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਹੋਵੇ। 'ਜਗ ਬਾਣੀ' ਨੂੰ ਦਿੱਤੇ ਵਿਸ਼ੇਸ਼ ਇੰਟਰਵਿਊ ਦੌਰਾਨ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਗੱਲਬਾਤ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਦੱਸਿਆ ਕਿ ਜੇਕਰ ਸ. ਬੇਅੰਤ ਸਿੰਘ ਦਾ ਪਰਿਵਾਰ ਕਾਂਗਰਸ 'ਚ ਖ਼ੁਸ਼ ਨਹੀਂ ਹੋ ਸਕਦਾ ਤਾਂ ਫਿਰ ਹੋਰ ਕਿਹੜਾ ਖ਼ੁਸ਼ ਹੋ ਸਕਦਾ ਹੈ। ਬਾਜਵਾ ਨੇ ਦੱਸਿਆ ਕਿ ਸ. ਬੇਅੰਤ ਸਿੰਘ ਦੇ ਜਾਣ ਮਗਰੋਂ ਲੋਕ ਸਭਾ ਚੋਣਾਂ ਆਈਆਂ ਤਾਂ ਰਵਨੀਤ ਬਿੱਟੂ ਦੀ ਦਾਦੀ ਜਸਵੰਤ ਕੌਰ ਨੂੰ ਲੋਕ ਸਭਾ ਚੋਣਾਂ 'ਚ ਖੜ੍ਹਾ ਕੀਤਾ ਗਿਆ।

ਇਹ ਵੀ ਪੜ੍ਹੋ : ਪੰਜਾਬ 'ਚ ਰੂਹ ਕੰਬਾਊ ਹਾਦਸਾ : 3 ਸਕੇ ਭਰਾ-ਭੈਣਾਂ ਦੀ ਇਕੱਠਿਆਂ ਮੌਤ, ਪਰਿਵਾਰ 'ਤੇ ਟੁੱਟਿਆ ਕਹਿਰ

ਇਸ ਤੋਂ ਬਾਅਦ ਬਿੱਟੂ ਦੇ ਤਾਇਆ ਤੇਜ ਪ੍ਰਕਾਸ਼ ਸਿੰਘ ਨੂੰ ਸ. ਬੇਅੰਤ ਸਿੰਘ ਦੀ ਜਲੰਧਰ ਕੈਂਟ ਦੀ ਸੀਟ ਤੋਂ ਵਿਧਾਇਕ ਲਿਆਂਦਾ ਅਤੇ ਕੈਬਨਿਟ ਮੰਤਰੀ ਬਣਾਇਆ। ਰਵਨੀਤ ਬਿੱਟੂ ਦੇ ਭੂਆ ਗੁਰਕੰਵਲ ਕੌਰ ਵੀ ਮੰਤਰੀ ਰਹਿ ਚੁੱਕੇ ਹਨ। ਇਸ ਤੋਂ ਬਾਅਦ ਗੁਰਕੀਰਤ ਸਿੰਘ ਨੂੰ ਮੰਤਰੀ ਬਣਾਇਆ ਗਿਆ। ਬਾਜਵਾ ਨੇ ਕਿਹਾ ਕਿ ਜਦੋਂ ਸ੍ਰੀ ਅਨੰਦਪੁਰ ਸਾਹਿਬ ਤੋਂ ਰਵਨੀਤ ਬਿੱਟੂ ਹਾਰਨ ਵਾਲੇ ਸੀ ਤਾਂ ਮੈਂ ਪ੍ਰਧਾਨ ਸੀ ਤਾਂ ਉਸ ਸਮੇਂ ਬਿੱਟੂ ਬਹੁਤ ਘਬਰਾ ਗਿਆ ਸੀ ਕਿਉਂਕਿ ਉਸ ਨੇ 5 ਸਾਲ ਕਿਸੇ ਦਾ ਕੰਮ ਨਹੀਂ ਕੀਤਾ ਅਤੇ ਲੁਧਿਆਣਾ ਵਾਪਸ ਜਾਣਾ ਚਾਹੁੰਦਾ ਸੀ।

ਇਹ ਵੀ ਪੜ੍ਹੋ : ਅੰਤਾਂ ਦੀ ਗਰਮੀ 'ਚ ਪੰਜਾਬੀਆਂ ਸਾਹਮਣੇ ਖੜ੍ਹੀ ਹੋਈ ਵੱਡੀ ਚਿੰਤਾ, ਪੂਰੀ ਖ਼ਬਰ ਪੜ੍ਹ ਕਰੋਗੇ ਹਾਏ-ਤੌਬਾ

ਉਸ ਦੌਰਾਨ ਮਨੀਸ਼ ਤਿਵਾੜੀ ਦੇ ਇਨਕਾਰ ਕਰਨ ਕਾਰਨ ਲੁਧਿਆਣਾ ਸੀਟ ਖ਼ਾਲੀ ਹੋ ਗਈ ਸੀ। ਹੁਣ ਜੇਕਰ ਰਵਨੀਤ ਬਿੱਟੂ ਐਗਜ਼ਿਟ ਡੋਰ ਰਾਹੀਂ ਖ਼ਿਸਕਣਾ ਚਾਹੁੰਦਾ ਹੈ ਤਾਂ ਫਿਰ ਕੀ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਵੱਧ ਫਿਰ ਹੁਣ ਇਸ ਪਰਿਵਾਰ ਨੂੰ ਕੀ ਚਾਹੀਦਾ ਹੈ। ਬਾਜਵਾ ਨੇ ਕਿਹਾ ਕਿ ਰਵਨੀਤ ਬਿੱਟੂ ਨੂੰ ਈ. ਡੀ. ਦਾ ਕੋਈ ਡਰ ਨਹੀਂ ਸੀ ਕਿਉਂਕਿ ਇਸ ਦੇ ਕੇਸ ਨਹੀਂ ਚੱਲਦੇ ਸਨ।

ਉਨ੍ਹਾਂ ਕਿਹਾ ਕਿ ਸੈਂਟਰ ਸਰਕਾਰਾਂ ਭਾਵੇਂ ਉਹ ਕਾਂਗਰਸ ਹੀ ਕਿਉਂ ਨਾ ਹੋਵੇ, ਇਹੋ ਜਿਹਾ ਆਗੂ ਲੱਭ ਕੇ ਰੱਖਦੀਆਂ ਹਨ, ਜਿਸ ਤੋਂ ਕਦੇ ਵੀ ਕਿਸੇ ਵੀ ਸਮੇਂ ਸਿੱਖਾਂ ਦੇ ਖ਼ਿਲਾਫ਼ ਬਿਆਨ ਦਿਵਾਇਆ ਜਾ ਸਕੇ। ਇਸ ਲਈ ਇਨ੍ਹਾਂ ਨੂੰ ਪੱਗ ਵਾਲੇ ਨੁਮਾਇੰਦੇ ਦੀ ਲੋੜ ਹੁੰਦੀ ਹੈ। ਉਹ ਵੇਖਣ 'ਚ ਤਾਂ ਸਿੱਖ ਲੱਗਦਾ ਹੋਵੇ ਪਰ ਉਸ ਦੇ ਕਾਰਨਾਮੇ ਐਂਟੀ ਸਿੱਖ ਹੋਣ। ਬਾਜਵਾ ਨੇ ਇੱਥੇ ਸਿਮਰਜੀਤ ਬੈਂਸ ਨਾਲ ਰਵਨੀਤ ਬਿੱਟੂ ਦੀ ਆਡੀਓ ਵਾਲਾ ਮੁੱਦਾ ਵੀ ਚੁੱਕਿਆ। ਉਨ੍ਹਾਂ ਕਿਹਾ ਕਿ ਆਡੀਓ 'ਚ ਰਵਨੀਤ ਬਿੱਟੂ ਸਾਫ਼ ਕਹਿ ਰਿਹਾ ਹੈ ਕਿ ਭਾਵੇਂ ਨਕਲੀ ਪੱਗ ਹੀ ਬੰਨ੍ਹ ਕੇ ਚਲੇ ਜਾਓ, ਨਰਿੰਦਰ ਮੋਦੀ ਉਸ ਨੂੰ ਜੱਫ਼ੀਆਂ ਬੜੀਆਂ ਪਾਉਂਦੇ ਨੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 

 


Babita

Content Editor

Related News