ਸਿਖਰਾਂ ''ਤੇ ਪਹੁੰਚਿਆ ਕਾਂਗਰਸ ਦਾ ਘਰੇਲੂ ਕਲੇਸ਼, ਜਾਖੜ ਨੇ ਨਜ਼ਮ ਰਾਹੀਂ ਦਿੱਤਾ ਬਾਜਵਾ ਨੂੰ ਜਵਾਬ

Sunday, Aug 09, 2020 - 06:49 PM (IST)

ਸਿਖਰਾਂ ''ਤੇ ਪਹੁੰਚਿਆ ਕਾਂਗਰਸ ਦਾ ਘਰੇਲੂ ਕਲੇਸ਼, ਜਾਖੜ ਨੇ ਨਜ਼ਮ ਰਾਹੀਂ ਦਿੱਤਾ ਬਾਜਵਾ ਨੂੰ ਜਵਾਬ

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਵਿਚਾਲੇ ਚੱਲ ਰਿਹਾ ਘਰੇਲੂ ਕਲੇਸ਼ ਸਿਖਰਾਂ 'ਤੇ ਹੈ। ਇਸ ਕਲੇਸ਼ ਦਰਮਿਆਨ ਜਿੱਥੇ ਹੁਣ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੂੰ ਕਾਂਗਰਸ 'ਚੋਂ ਕੱਢੇ ਜਾਣ ਦੀ ਮੰਗ ਕੀਤੀ ਹੈ, ਉਥੇ ਹੀ ਹੁਣ ਜਾਖੜ ਨੇ ਆਪਣੇ ਟਵਿੱਟਰ ਖਾਤੇ 'ਤੇ ਇਕ ਨਜ਼ਮ ਸਾਂਝੀ ਕਰਦੇ ਹੋਏ ਬਾਜਵਾ ਨੂੰ ਵੱਖਰੇ ਹੀ ਢੰਗ ਨਾਲ ਜਵਾਬ ਦਿੱਤਾ ਹੈ। ਇਸ ਨਜ਼ਮ ਵਿਚ ਕਿਹਾ ਗਿਆ ਹੈ ਕਿ 'ਜੋ ਖਾਨਦਾਨੀ ਰਈਜ਼ ਹੈਂ ਵੋ ਮਿਜ਼ਾਜ਼ ਰਖਤੇ ਹੈਂ ਨਰਮ ਅਪਨਾ, ਤੁਮਹਾਰਾ ਲਹਿਜ਼ਾ ਬਤਾ ਰਹਾ ਹੈ ਤੁਮਹਾਰੀ ਦੌਲਤ ਨਈ-ਨਈ ਹੈ', 'ਜ਼ਰਾ ਸਾ ਕੁਦਰਤ ਨੇ ਕਯਾ ਨਿਵਾਜ਼ਾ ਕਿ ਆ ਕੇ ਬੈਠੇ ਹੋ ਪਹਿਲੀ ਸਫ਼ ਮੇਂ, ਅਭੀ ਸੇ ਉੜਨੇ ਲਗੇ ਹੋ ਹਵਾ ਮੇਂ ਅਭੀ ਤੋਂ ਸ਼ੌਹਰਤ ਨਈ-ਨਈ ਹੈ'। ਇਥੇ ਹੀ ਬਸ ਨਹੀਂ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਜਾਖੜ ਨੇ ਬਾਜਵਾ ਦੇ ਨਾਮ ਨਾਲ ਹੋਰਾਂ ਨੂੰ ਵੀ ਇਸ ਵੀਡੀਓ ਨੂੰ ਸੁਨਣ ਲਈ ਆਖਿਆ ਹੈ। 

ਇਹ ਵੀ ਪੜ੍ਹੋ : ਸ਼ਰਾਬ ਤਸਕਰਾਂ ਦੇ ਅੱਡੇ 'ਤੇ ਰੇਡ ਕਰਨ ਗਈ ਪੁਲਸ, ਹੋਸ਼ ਤਾਂ ਉਦੋਂ ਉੱਡੇ ਜਦੋਂ ਬਾਥਰੂਮ 'ਚ ਜਾ ਕੇ ਦੇਖਿਆ

PunjabKesari

ਇਥੇ ਇਹ ਦੱਸਣਯੋਗ ਹੈ ਕਿ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਵਲੋਂ ਸ਼ਰਾਬ ਮਾਮਲੇ 'ਤੇ ਸੀ. ਬੀ. ਆਈ. ਜਾਂਚ ਦੀ ਮੰਗ ਕਰਨ ਤੋਂ ਬਾਅਦ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਹਾਈਕਮਾਨ ਪਾਸੋਂ ਦੋਵਾਂ ਰਾਜ ਸਭਾ ਮੈਂਬਰਾਂ ਨੂੰ ਪਾਰਟੀ 'ਚੋਂ ਬਾਹਰ ਕੀਤੇ ਜਾਣ ਦੀ ਮੰਗ ਕੀਤੀ ਸੀ। ਇਥੇ ਹੀ ਬਸ ਨਹੀਂ ਇਸ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਬਾਜਵਾ ਦੀ ਸੁਰੱਖਿਆ ਵੀ ਵਾਪਸ ਲੈ ਲਈ ਗਈ ਹੈ।

ਇਹ ਵੀ ਪੜ੍ਹੋ : ਬਾਜਵਾ ਦੀ ਸੁਰੱਖਿਆ ਵਾਪਸ ਲੈਣ 'ਤੇ ਭੜਕੇ ਦੂਲੋ, ਕੈਪਟਨ ਤੇ ਡੀ. ਜੀ. ਪੀ. ਨੂੰ ਦਿੱਤੀ ਚਿਤਾਵਨੀ 


author

Gurminder Singh

Content Editor

Related News