‘ਆਪ੍ਰੇਸ਼ਨ ਲੋਟਸ’ ਲਈ ਪ੍ਰਤਾਪ ਬਾਜਵਾ ਨੇ ਭਾਜਪਾ ਨਾਲ ਹੱਥ ਮਿਲਾਇਆ : ‘ਆਪ’

Saturday, Oct 01, 2022 - 12:23 PM (IST)

‘ਆਪ੍ਰੇਸ਼ਨ ਲੋਟਸ’ ਲਈ ਪ੍ਰਤਾਪ ਬਾਜਵਾ ਨੇ ਭਾਜਪਾ ਨਾਲ ਹੱਥ ਮਿਲਾਇਆ : ‘ਆਪ’

ਚੰਡੀਗੜ੍ਹ (ਰਮਨਜੀਤ) : ਪੰਜਾਬ ਦੇ ਕੈਬਿਨੇਟ ਮੰਤਰੀ ਅਮਨ ਅਰੋੜਾ ਨੇ ਸ਼ੁੱਕਰਵਾਰ ਨੂੰ ਸਦਨ ’ਚ ਹੰਗਾਮਾ ਕਰ ਕਾਰਵਾਈ ਪ੍ਰਭਾਵਿਤ ਕਰਨ ਲਈ ਵਿਰੋਧੀ ਧਿਰ ’ਤੇ ਨਿਸ਼ਾਨਾ ਵਿਨ੍ਹਿਆ ਹੈ ਤੇ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ’ਤੇ ਪੰਜਾਬ ’ਚ ਭਾਜਪਾ ਦੇ ਸ਼ੱਕੀ ਏਜੰਡੇ ਨੂੰ ਲਾਗੂ ਕਰਨ ਲਈ ਗੁਪਤ ਤੌਰ ’ਤੇ ਕੰਮ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੇ ਵਿਧਾਨ ਸਭਾ ਵਿਚ ਹੰਗਾਮਾ ਕਰਕੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ। ਸਦਨ ਵਿਚ ਦੁਪਹਿਰ 3.30 ਵਜੇ ਤੱਕ ਕੰਮਕਾਜ ਚੱਲਣਾ ਸੀ ਪਰ ਕਾਂਗਰਸ ਨੇ ਸੈਸ਼ਨ ਵਿਚ ਕੋਈ ਮੁੱਦਾ ਉਠਾਉਣ ਦੀ ਬਜਾਏ ਪ੍ਰੇਸ਼ਾਨ ਕਰਨਾ ਪਸੰਦ ਕੀਤਾ।

ਇਹ ਵੀ ਪੜ੍ਹੋ : ਮੰਦਰ ਦੀ ਗੋਲਕ 'ਚੋਂ ਮਿਲਿਆ ਧਮਕੀ ਭਰਿਆ ਪਾਕਿ ਨੋਟ, ਉੱਤੇ ਲਿਖਿਆ-5 ਲੱਖ ਤਿਆਰ ਰੱਖ    

ਜਦਕਿ ਵਿਰੋਧੀ ਧਿਰ ਦੀ ਬੇਨਤੀ ’ਤੇ ਹੀ ਸੈਸ਼ਨ ਨੂੰ ਚਾਰ ਦਿਨ ਲਈ ਵਧਾਇਆ ਗਿਆ। ਫਿਰ ਵੀ ਉਨ੍ਹਾਂ ਨੇ ਸੈਸ਼ਨ ਦੀ ਸੁਚੱਜੀ ਵਰਤੋਂ ਨਹੀਂ ਕੀਤੀ। ਇਹ ਲੋਕਾਂ ਦੀਆਂ ਸਮੱਸਿਆਵਾਂ ਪ੍ਰਤੀ ਉਨ੍ਹਾਂ ਦੀ ਰੂਚੀ ਦੀ ਕਮੀ ਨੂੰ ਦਰਸਾਉਂਦਾ ਹੈ।ਵਿਰੋਧੀ ਧਿਰ ਦੇ ਨੇਤਾ ’ਤੇ ਨਿਸ਼ਾਨਾ ਸਾਧਦਿਆਂ ਮੰਤਰੀ ਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਹੁਣ ਪ੍ਰਤਾਪ ਸਿੰਘ ‘ਭਾਜਪਾ’ ਬਣ ਗਏ ਹਨ। ਉਹ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ ਹਨ ਅਤੇ ‘ਆਪ੍ਰੇਸ਼ਨ ਲੋਟਸ’ ਨੂੰ ਲਾਗੂ ਕਰਵਾਉਣਾ ਚਾਹੁੰਦੇ ਹਨ।

ਇਹ ਵੀ ਪੜ੍ਹੋ : ਮੁਫਤ ਰਾਸ਼ਨ ਸਕੀਮ ਦੀ ਲੋੜ ਨੂੰ ਪੂਰਾ ਕਰਨ ਲਈ ਲੋੜੀਂਦਾ ਅਨਾਜ ਭੰਡਾਰ : ਕੇਂਦਰ ਸਰਕਾਰ    

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Anuradha

Content Editor

Related News