'ਮਾਂ ਧੀ ਦਾ ਰਿਸ਼ਤਾ ਧਰਤੀ 'ਤੇ ਸਭ ਤੋਂ ਪਿਆਰਾ ਬੰਧਨ', ਪ੍ਰਨੀਤ ਕੌਰ ਨੇ ਸਾਂਝੀ ਕੀਤੀ ਤਸਵੀਰ

Wednesday, Feb 05, 2020 - 09:19 PM (IST)

'ਮਾਂ ਧੀ ਦਾ ਰਿਸ਼ਤਾ ਧਰਤੀ 'ਤੇ ਸਭ ਤੋਂ ਪਿਆਰਾ ਬੰਧਨ', ਪ੍ਰਨੀਤ ਕੌਰ ਨੇ ਸਾਂਝੀ ਕੀਤੀ ਤਸਵੀਰ

ਜਲੰਧਰ (ਇੰਟ.)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮਪਤਨੀ ਅਤੇ ਪਟਿਆਲਾ ਤੋਂ ਮੈਂਬਰ ਆਫ ਪਾਰਲੀਮੈਂਟ ਪਰਨੀਤ ਕੌਰ ਨੇ ਆਪਣੇ ਫੇਸਬੁੱਕ ਪੇਜ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿਚ ਉਹ ਆਪਣੀ ਮਾਂ ਨਾਲ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਤਸਵੀਰ ਸਾਂਝੀ ਕਰਦਿਆਂ ਪੋਸਟ 'ਤੇ ਲਿਖਿਆ ਹੈ, 'ਮਾਂ ਧੀ ਦਾ ਰਿਸ਼ਤਾ ਧਰਤੀ 'ਤੇ ਸਭ ਤੋਂ ਮਜ਼ਬੂਤ ਅਤੇ ਪਿਆਰਾ ਬੰਧਨ ਹੁੰਦਾ ਹੈ। ਤੁਹਾਡੇ ਅਥਾਂਹ ਨਿੱਘ ਅਤੇ ਸ਼ਰਤ ਰਹਿਤ ਪਿਆਰ ਨੇ ਹੀ ਮੈਨੂੰ ਉਹ ਵਿਅਕਤੀ ਬਣਾਇਆ ਹੈ, ਜੋ ਮੈਂ ਅੱਜ ਹਾਂ। ਵਾਹਿਗੁਰੂ ਤੁਹਾਨੂੰ ਸਦਾ ਹੀ ਤੰਦਰੁਸਤੀ ਬਖ਼ਸ਼ੇ। ਇਹ ਭਾਵੁਕ ਪੋਸਟ ਉਨ੍ਹਾਂ ਨੇ ਆਪਣੀ ਮਾਂ ਲਈ ਸਾਂਝੀ ਕੀਤੀ ਹੈ।


author

Sunny Mehra

Content Editor

Related News