ਕੈਪਟਨ ਤੇ ਬਾਦਲਾਂ ਦੇ ਰਲੇਵੇਂ ਸਮੇਤ RSS ''ਤੇ ਵੀ ਬੋਲੇ ''ਪਰਮਿੰਦਰ ਢੀਂਡਸਾ''

Saturday, Jan 11, 2020 - 07:09 PM (IST)

ਕੈਪਟਨ ਤੇ ਬਾਦਲਾਂ ਦੇ ਰਲੇਵੇਂ ਸਮੇਤ RSS ''ਤੇ ਵੀ ਬੋਲੇ ''ਪਰਮਿੰਦਰ ਢੀਂਡਸਾ''

ਜਲੰਧਰ (ਰਮਨ ਸੋਢੀ) : ਅਕਾਲੀ ਦਲ ਤੋਂ ਬਾਗੀ ਹੋਏ ਵਿਧਾਇਕ ਪਰਮਿੰਦਰ ਢੀਂਡਸਾ ਨੇ ਬੀਤੀ ਰਾਤ 'ਜਗਬਾਣੀ' ਨਾਲ ਖਾਸ ਮੁਲਾਕਾਤ ਕੀਤੀ, ਜਿਸ 'ਚ ਉਹ ਪਹਿਲੀ ਵਾਰ ਅਕਾਲੀ ਦਲ ਤੇ ਕੈਪਟਨ ਖਿਲਾਫ ਖੁੱਲ੍ਹ ਕੇ ਬੋਲੇ। ਢੀਂਡਸਾ ਨੇ ਦਾਅਵਾ ਕੀਤਾ ਕਿ ਪੰਜਾਬ 'ਚ ਕੈਪਟਨ ਅਤੇ ਬਾਦਲ ਪਰਿਵਾਰ 'ਚ ਆਪਸੀ ਸਮਝੌਤਾ ਚੱਲ ਰਿਹਾ ਹੈ ਤੇ ਦੋਵੇਂ ਪਰਿਵਾਰਾਂ 'ਚ ਇਹ ਤੈਅ ਹੈ ਕਿ ਇੱਕ-ਦੂਸਰੇ ਖਿਲਾਫ ਕੋਈ ਕਾਰਵਾਈ ਨਹੀਂ ਕਰਨੀ ਹੈ। ਢੀਂਡਸਾ ਨੇ ਦੋਸ਼ ਲਾਇਆ ਕਿ ਅਕਾਲੀ ਦਲ ਚਮਚਿਆਂ ਦੀ ਪਾਰਟੀ ਬਣ ਚੁੱਕੀ ਹੈ।

ਢੀਂਡਸਾ ਨੇ ਚੱਲਦੇ ਇੰਟਰਵਿਊ 'ਚ ਬੇਅਦਬੀ ਲਈ ਅਫਸੋਸ ਪ੍ਰਗਟ ਕਰਦਿਆਂ ਇਸ ਗੱਲ ਦੀ ਮੁਆਫੀ ਵੀ ਮੰਗੀ ਕਿ ਉਨ੍ਹਾਂ ਦੀ ਸਰਕਾਰ ਦੋਸ਼ੀਆਂ ਨੂੰ ਕਾਬੂ ਨਹੀਂ ਕਰ ਸਕੀ। ਭਾਜਪਾ ਨਾਲ ਜਾਣ ਦੇ ਸਵਾਲ 'ਤੇ ਉਨ੍ਹਾਂ ਕੋਰੀ ਨਾਂਹ ਕੀਤੀ ਅਤੇ ਨਾਲ ਹੀ ਆਰ. ਐੱਸ. ਐੱਸ. 'ਤੇ ਵੀ ਟਿਪਣੀ ਕੀਤੀ। ਉਨ੍ਹਾਂ ਮੁਤਾਬਕ ਘੱਟ ਗਿਣਤੀਆਂ ਇਹ ਮਹਿਸੂਸ ਕਰਦੀਆਂ ਹਨ ਕੀ ਆਰ. ਐੱਸ. ਐਸ. ਤੋਂ ਉਨ੍ਹਾਂ ਨੂੰ ਖਤਰਾ ਹੈ।

ਪਰਮਿੰਦਰ ਢੀਂਡਸਾ ਨਾਲ ਸਾਡੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਤਿੱਖੀ ਗੱਲਬਾਤ ਕੀਤੀ ਹੈ ਜੋ ਤੁਸੀਂ ਭਾਰਤੀ ਸਮੇਂ ਮੁਤਾਬਕ 'ਜਗਬਾਣੀ' ਦੇ ਫੇਸਬੁੱਕ ਅਤੇ ਯੂਟਿਊਬ ਪੇਜ 'ਤੇ ਸਵੇਰੇ 10 ਵਜੇ (ਥੋੜ੍ਹੀ ਦੇਰ ਤੱਕ) ਲਾਈਵ ਵੇਖ ਸਕੋਗੇ।


author

Babita

Content Editor

Related News