ਬਗਾਵਤ ਦੇ ਆਸਾਰ ਬਣਨ ਮਗਰੋਂ ਬਾਦਲ ਦਲ ਨੇ ਐੱਨ. ਡੀ. ਏ. ਤੋਂ ਤੋੜ ਵਿਛੋੜਾ ਕੀਤਾ: ਪਰਮਿੰਦਰ ਢੀਂਡਸਾ
Tuesday, Sep 29, 2020 - 12:05 PM (IST)
ਸੰਗਰੂਰ (ਸਿੰਗਲਾ): ਸਾਬਕਾ ਵਿੱਤ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਅਕਾਲੀ ਦਲ ਬਾਦਲ ਦੇ ਵੱਡੀ ਗਿਣਤੀ 'ਚ ਵਰਕਰਾਂ ਦੇ ਸਾਥ ਛੱਡ ਜਾਣ 'ਤੇ ਬਹੁਤ ਵੱਡੇ ਪੱਧਰ ਦੀ ਬਗਾਵਤ ਦੇ ਆਸਾਰ ਬਣਨ ਮਗਰੋਂ ਬਾਦਲ ਦਲ ਨੇ ਐੱਨ. ਡੀ. ਏ. ਤੋਂ ਤੋੜ ਵਿਛੋੜਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸੁਖਬੀਰ ਬਾਦਲ ਦੇ 'ਚੱਕਾ ਜਾਮ' ਦੇ ਸੱਦੇ ਨੂੰ ਬਿਲਕੁਲ ਫੇਲ ਕਰ ਕੇ ਉਸਨੂੰ ਉਸਦੀ ਪਾਰਟੀ ਦੇ ਸਿਆਸੀ ਤੌਰ 'ਤੇ ਫੇਲ ਹੋਣ ਦਾ ਅਹਿਸਾਸ ਕਰਾ ਦਿੱਤਾ ਹੈ।ਇਸ ਡਰ ਤੇ ਮਜਬੂਰੀ ਕਾਰਣ ਬਾਦਲ ਦਲ ਨੂੰ ਤੋੜ ਵਿਛੋੜੇ ਦਾ ਫੈਸਲਾ ਲੈਣਾ ਪਿਆ।
ਇਹ ਵੀ ਪੜ੍ਹੋ: ਕੀ ਸਰਗਰਮ ਸਿਆਸਤ 'ਚ ਕੁੱਦਣਗੇ ਬੀਬੀ ਭੱਠਲ? ਵਿਰੋਧੀ ਦਲਾਂ 'ਚ ਵੀ ਛਿੜੀ ਚਰਚਾ
ਢੀਂਡਸਾ ਨੇ ਕਿਹਾ ਕਿ ਅਜਿਹੀ ਸਥਿਤੀ 'ਚ ਪਾਰਟੀ ਪ੍ਰਧਾਨ ਦਾ ਨੈਤਿਕ ਤੌਰ 'ਤੇ ਅਹੁਦੇ ਉਪਰ ਰਹਿਣ ਦਾ ਕੋਈ ਹੱਕ ਨਹੀਂ ਬਣਦਾ। ਕਿਉਂਕਿ ਸੁਖਬੀਰ ਬਾਦਲ ਨੇ ਪਹਿਲਾਂ ਪੰਜਾਬ ਤੇ ਪੰਥ ਲਈ ਸੰਕਟ ਖੜ੍ਹੇ ਕੀਤੇ ਅਤੇ ਹੁਣ ਕੇਂਦਰ ਸਰਕਾਰ ਦੇ ਅਹੁਦਿਆਂ 'ਤੇ ਰਹਿੰਦਿਆਂ ਕਿਸਾਨਾਂ ਨੂੰ ਬਹੁਤ ਵੱਡੇ ਸੰਕਟ 'ਚ ਲਿਆ ਕੇ ਖੜ੍ਹਾ ਕਰ ਕੇ ਇਹ ਸਥਿਤੀ ਬਣਾਈ ਹੈ ਪਰ ਸੁਖਬੀਰ ਬਾਦਲ ਨੇ ਆਪ ਅਸਤੀਫਾ ਦੇਣ ਦੀ ਬਜਾਏ ਸਾਰੇ ਦੋਸ਼ ਆਪਣੀ ਪਾਰਟੀ ਸਿਰ ਮੜ ਦਿੱਤੇ।
ਇਹ ਵੀ ਪੜ੍ਹੋ: ਪੜ੍ਹਨ ਗਏ ਵਿਦਿਆਰਥੀ ਨਾਲ ਵਾਪਰਿਆ ਦਰਦਨਾਕ ਹਾਦਸਾ, ਘਰ 'ਚ ਵਿਛੇ ਸੱਥਰ