ਪਰਮਿੰਦਰ ਢੀਂਡਸਾ ਦਾ ਵੱਡਾ ਬਿਆਨ, ਬਾਦਲ ਤੇ ਕੈਪਟਨ ''ਤੇ ਲਗਾਏ ਗੰਭੀਰ ਦੋਸ਼

Friday, Nov 13, 2020 - 09:34 PM (IST)

ਹੁਸ਼ਿਆਰਪੁਰ (ਘੁੰਮਣ) : ਅਕਾਲੀਆਂ ਤੇ ਕਾਂਗਰਸੀਆਂ ਦੇ ਸਾਰੇ ਕਾਲੇ ਕਾਰੋਬਾਰ ਇਕੱਠੇ ਹਨ, ਜੋ ਮਿਲ ਕੇ ਪੰਜਾਬ ਨੂੰ ਲੁੱਟ ਰਹੇ ਹਨ ਅਤੇ ਸਿਰਫ਼ ਦਿਖਾਵੇ ਲਈ ਹੀ ਵੱਖੋ-ਵੱਖਰੀ ਡੱਫਲੀ ਵਜਾ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਰਮਿੰਦਰ ਸਿੰਘ ਢੀਂਡਸਾ ਸਾਬਕਾ ਖਜ਼ਾਨਾ ਮੰਤਰੀ ਅਤੇ ਵਿਧਾਇਕ ਨੇ ਦੇਸ ਰਾਜ ਸਿੰਘ ਧੁੱਗਾ ਵੱਲੋਂ ਕਰਵਾਏ ਗਏ ਇਕ ਸਮਾਗਮ ਦੌਰਾਨ ਪੱਤਰਕਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਸ਼ੇ, ਰੇਤਾ, ਬੱਜਰੀ, ਸ਼ਰਾਬ ਮਾਫੀਆ, ਲੈਂਡ ਮਾਫੀਆ ਆਦਿ ਦੇ ਕਾਲੇ ਕਾਰੋਬਾਰ ਦੋਵੇਂ ਪਾਰਟੀਆਂ ਵੱਲੋਂ ਆਪਸੀ ਮਿਲੀਭੁਗਤ ਨਾਲ ਕੀਤੇ ਜਾ ਰਹੇ ਹਨ। ਸਿਰਫ ਪੈਸਾ ਇਕੱਠਾ ਕਰਨਾ ਹੀ ਇਨ੍ਹਾਂ ਦੀ ਪਹਿਲੀ ਤਰਜੀਹ ਹੈ। ਪੰਜਾਬ ਇਨ੍ਹਾਂ ਦੀ ਬਦੌਲਤ ਅੱਜ ਪੱਛੜ ਕੇ ਰਹਿ ਗਿਆ ਹੈ। ਪੰਜਾਬ ਦੀ ਜਵਾਨੀ ਖਰਾਬ ਹੋ ਗਈ ਹੈ। ਲੋਕਾਂ ਦੀ ਆਰਥਿਕ ਹਾਲਤ ਬਹੁਤ ਡਿੱਗ ਗਈ ਹੈ ਤੇ ਇਨ੍ਹਾਂ ਦੇ ਕਾਰੋਬਾਰ ਦਿਨੋ-ਦਿਨ ਵੱਧ ਰਹੇ ਹਨ।

ਇਹ ਵੀ ਪੜ੍ਹੋ :  ਦੀਵਾਲੀ ਮੌਕੇ ਪੰਜਾਬ ਵਿਜੀਲੈਂਸ ਬਿਊਰੋ ਦਾ ਸਖ਼ਤ ਫਰਮਾਨ

ਢੀਂਡਸਾ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ ਤੇ ਕੈਪਟਨ ਅਮਰਿੰਦਰ ਸਿੰਘ ਦਾ ਪਰਿਵਾਰ ਆਪਸ ਵਿਚ ਘਿਓ-ਖਿੱਚੜੀ ਹਨ ਤੇ ਇਨ੍ਹਾਂ ਦੀ ਸਾਂਝ ਕਿਸੇ ਤੋਂ ਵੀ ਲੁਕੀ ਨਹੀਂ ਹੈ, ਸਿਰਫ ਲੋਕਾਂ ਨੂੰ ਦਿਖਾਉਣ ਲਈ ਇਕ-ਦੂਜੇ 'ਤੇ ਦੂਸ਼ਣਬਾਜੀ ਕਰ ਰਹੇ ਹਨ ਪਰ ਹੁਣ ਪੰਜਾਬ ਦੇ ਲੋਕ ਇਸ ਸਭ ਕੁੱਝ ਨੂੰ ਜਾਣ ਗਏ ਹਨ ਅਤੇ ਆਉਣ ਵਾਲੇ ਸਮੇਂ ਵਿਚ ਲੋਕ ਇਨ੍ਹਾਂ ਪਾਰਟੀਆਂ ਨੂੰ ਪੰਜਾਬ 'ਚੋਂ ਹਮੇਸ਼ਾਂ ਲਈ ਖ਼ਤਮ ਕਰ ਦੇਣਗੇ ਅਤੇ ਸੂਬੇ ਵਿਚ ਤੀਸਰੀ ਧਿਰ ਨੂੰ ਅੱਗੇ ਲਿਆਉਣਗੇ ਜਿਹੜੀ ਆਮ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇ ਸਕੇ।

ਇਹ ਵੀ ਪੜ੍ਹੋ :  ਤ੍ਰਿਪਤ ਬਾਜਵਾ ਦੀ ਉਪ ਕੁਲਪਤੀ ਨੂੰ ਚਿੱਠੀ, ਪੀ. ਯੂ. ਚੋਣਾਂ ਦਾ ਮੁੱਦਾ ਚੁੱਕਿਆ

ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਕਿਸੇ ਵੀ ਧਿਰ ਨਾਲ ਸਮਝੌਤਾ ਕਰਨ ਸਮੇਂ ਇਸ ਗੱਲ ਨੂੰ ਧਿਆਨ 'ਚ ਰੱਖਿਆ ਜਾਵੇਗਾ ਕਿ ਅਕਾਲੀ ਦਲ ਦੀ ਸੋਚ ਜੋ ਸਾਡੇ ਬਜ਼ੁਰਗਾਂ ਵੱਲੋਂ ਰੱਖੀ ਗਈ ਸੀ, ਉਨ੍ਹਾਂ ਸਿਧਾਂਤਾਂ ਤੋਂ ਪਿੱਛੇ ਹਟ ਕੇ ਅਸੀਂ ਕਿਸੇ ਨਾਲ ਵੀ ਸਮਝੌਤਾ ਨਹੀਂ ਕਰਾਂਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਖੇਤੀ ਦੇ ਕਾਲੇ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ, ਅਸੀਂ ਕਿਸਾਨਾਂ ਦੇ ਨਾਲ ਹਾਂ ਤੇ ਕਿਸਾਨਾਂ ਦੇ ਧਰਨਿਆਂ ਦਾ ਹਮੇਸ਼ਾਂ ਸਮਰਥਨ ਕਰਦੇ ਹਾਂ ਤੇ ਧਰਨਿਆਂ 'ਚ ਸ਼ਮੂਲੀਅਤ ਕਰਦੇ ਹਾਂ। ਉਨ੍ਹਾਂ ਕਿਹਾ ਕਿ ਜੋ ਕੁਹਾੜਾ ਕੇਂਦਰ ਦੀ ਭਾਜਪਾ ਨੇ ਪੰਜਾਬ 'ਤੇ ਚਲਾਇਆ ਹੈ, ਉਸ ਨਾਲ ਖੇਤੀ ਤਬਾਹ ਹੋ ਕੇ ਰਹਿ ਜਾਵੇਗੀ।

ਇਹ ਵੀ ਪੜ੍ਹੋ :  ਪਤੀ ਨੂੰ ਧੋਖਾ ਦੇਣ ਵਾਲੀ ਐੱਨ. ਆਰ. ਆਈ. ਲਾੜੀ ਲਈ ਅਦਾਲਤ ਦਾ ਫਰਮਾਨ


Gurminder Singh

Content Editor

Related News