ਟਰਾਂਸਪੋਰਟ ਵਿਭਾਗ ਦੇ ਸਕੱਤਰ ਨੇ ਦਿੱਤੇ ਹੁਕਮ, ਆਨਲਾਈਨ ਹੀ ਲਈ ਜਾਵੇਗੀ ਬੱਸਾਂ ਤੋਂ ਪਾਰਕਿੰਗ ਫੀਸ

Wednesday, Mar 15, 2023 - 12:04 AM (IST)

ਚੰਡੀਗੜ੍ਹ (ਰਜਿੰਦਰ) : 10 ਅਪ੍ਰੈਲ ਤੋਂ ਆਈ. ਐੱਸ. ਬੀ. ਟੀ.-17 ਅਤੇ 43 ਵਿਚ ਆਉਣ ਵਾਲੀਆਂ ਸਾਰੀਆਂ ਬੱਸਾਂ ਤੋਂ ਪਾਰਕਿੰਗ ਫੀਸ ਆਰ. ਐੱਫ. ਆਈ. ਡੀ. ਟੈਗ ਤੋਂ ਸਿਰਫ ਆਨਲਾਈਨ ਹੀ ਲਈ ਜਾਵੇਗੀ। ਜਿਨ੍ਹਾਂ ਬੱਸਾਂ ਵਿਚ ਇਹ ਟੈਗ ਨਹੀਂ ਲੱਗੇ ਹੋਣਗੇ, ਉਨ੍ਹਾਂ ਨੂੰ ਦੁੱਗਣੀ ਪਾਰਕਿੰਗ ਫੀਸ ਦੇਣੀ ਹੋਵੇਗੀ। ਯੂ. ਟੀ. ਪ੍ਰਸ਼ਾਸਨ ਦੇ ਟ੍ਰਾਂਸਪੋਰਟ ਵਿਭਾਗ ਦੇ ਸਕੱਤਰ ਨਿਤਿਨ ਯਾਦਵ ਵਲੋਂ ਇਸ ਸੰਬੰਧ ਵਿਚ ਹੁਕਮ ਜਾਰੀ ਕੀਤੇ ਗਏ ਹਨ। ਹੁਕਮ ਵਿਚ ਕਿਹਾ ਗਿਆ ਹੈ ਕਿ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀ. ਟੀ. ਯੂ.) ਨੇ ਸਾਲ 2019 ਵਿਚ ਆਈ. ਐੱਸ. ਬੀ. ਟੀ.-17 ਅਤੇ 43 ’ਤੇ ਆਟੋਮੈਟਿਕ ਪਾਰਕਿੰਗ ਫੀਸ ਕਲੈਕਸ਼ਨ ਸਿਸਟਮ ਸ਼ੁਰੂ ਕੀਤਾ ਸੀ ਪਰ ਇਹ ਵੇਖਿਆ ਜਾ ਰਿਹਾ ਹੈ ਕਿ ਹਾਲੇ ਵੀ ਕਈ ਰਾਜਾਂ ਦੀਆਂ ਬੱਸਾਂ ਆਈ. ਐੱਸ. ਬੀ. ਟੀ. ਵਿਚ ਬਿਨਾਂ ਆਰ.ਐੱਫ. ਆਈ. ਡੀ. ਟੈਗ ਦੇ ਹੀ ਦਾਖਲ ਹੋ ਰਹੀਆਂ ਹਨ ਜਾਂ ਫਿਰ ਜਿਨ੍ਹਾਂ ਬੱਸਾਂ ਵਿਚ ਆਰ.ਐੱਫ. ਆਈ. ਡੀ. ਟੈਗ ਲੱਗੇ ਹਨ, ਉਨ੍ਹਾਂ ਵਿਚ ਲੋੜੀਂਦਾ ਬੈਲੇਂਸ ਨਹੀਂ ਹੁੰਦਾ। ਇਸ ਕਾਰਣ ਉਹ ਕੈਸ਼ ਵਿਚ ਹੀ ਪਾਰਕਿੰਗ ਫੀਸ ਜਮ੍ਹਾਂ ਕਰਾ ਰਹੇ ਹਨ, ਜਦ ਕਿ ਕਈ ਵਾਰ ਉਨ੍ਹਾਂ ਨੂੰ ਆਰ. ਐੱਫ. ਆਈ. ਡੀ. ਟੈਗ ਨਾਲ ਪਾਰਕਿੰਗ ਫੀਸ ਜਮ੍ਹਾ ਕਰਾਉਣ ਦੇ ਨਿਰਦੇਸ਼ ਦਿੱਤੇ ਗਏ ਹੈ।

ਇਹ ਵੀ ਪੜ੍ਹੋ : ਵਾਰ-ਵਾਰ ਥਾਣੇ ਬੁਲਾਉਣ ਤੋਂ ਦੁੱਖੀ ਔਰਤ ਨੇ ਥਾਣੇ ਦੇ ਬਾਹਰ ਆਪਣੇ ’ਤੇ ਛਿੜਕਿਆ ਤੇਲ

ਹੁਣ ਇਹ ਫੈਸਲਾ ਲਿਆ ਗਿਆ ਹੈ ਕਿ 10 ਅਪ੍ਰੈਲ ਤੋਂ ਸਿਰਫ ਆਰ. ਐੱਫ. ਆਈ. ਡੀ. ਟੈਗ ਦੇ ਜ਼ਰੀਏ ਹੀ ਪਾਰਕਿੰਗ ਫੀਸ ਲਈ ਜਾਵੇਗੀ ਅਤੇ ਆਟੋਮੈਟਿਕ ਪਾਰਕਿੰਗ ਫੀਸ ਕਲੈਕਸ਼ਨ ਨੂੰ 100 ਫੀਸਦੀ ਲਾਗੂ ਕੀਤੀ ਜਾਵੇਗੀ। ਜੋ ਬੱਸਾਂ ਬਿਨਾਂ ਆਰ. ਐੱਫ. ਆਈ. ਡੀ. ਟੈਗ ਜਾਂ ਉਨ੍ਹਾਂ ਵਿਚ ਲੋੜੀਂਦਾ ਬੈਲੇਂਸ ਦੇ ਆਈ. ਐੱਸ. ਬੀ. ਟੀ. ਵਿਚ ਦਾਖਲ ਹੋਮਗੀਆਂ, ਉਨ੍ਹਾਂ ਤੋਂ ਦੁੱਗਣੀ ਪਾਰਕਿੰਗ ਫੀਸ ਲਈ ਜਾਵੇਗੀ। ਹੁਕਮ ਵਿਚ ਕਿਹਾ ਗਿਆ ਹੈ ਕਿ ਜੋ ਨਿਯਮ ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਵਲੋਂ ਟੋਲ ਪਲਾਜ਼ਾ ’ਤੇ ਅਪਣਾਇਆ ਜਾਂਦਾ ਹੈ, ਉਹੀ ਨਿਯਮ ਆਈ. ਐੱਸ. ਬੀ. ਟੀ.-17 ਅਤੇ 43 ’ਤੇ ਅਪਣਾਇਆ ਜਾਵੇਗਾ। ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਹੁਕਮ ਨਾਲ ਪਾਰਕਿੰਗ ਫੀਸ ਨੂੰ ਵਸੂਲਣ ਵਿਚ ਪਾਰਦਰਸ਼ਿਤਾ ਆਵੇਗੀ ਅਤੇ ਰਿਕਾਰਡ ਨੂੰ ਮੇਨਟੇਨ ਕਰਨਾ ਵੀ ਆਸਾਨ ਹੋਵੇਗਾ।   

ਇਹ ਵੀ ਪੜ੍ਹੋ : ਕਾਂਗਰਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਵੀ ਨਹੀਂ ਲੁਆ ਪਾ ਰਹੀ ਸ਼ਹਿਰ ਦੇ ਇਸ਼ਤਿਹਾਰਾਂ ਦੇ ਟੈਂਡਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
 


Anuradha

Content Editor

Related News