ਖੂਬ ਵਾਇਰਲ ਹੋ ਰਹੀ ਪ੍ਰਕਾਸ਼ ਸਿੰਘ ਬਾਦਲ ਦੀ ਇਹ ਵੀਡੀਓ, ਦੇਖੋ ਕੀ ਬੋਲ ਰਹੇ
Friday, Mar 22, 2019 - 07:03 PM (IST)
ਜਲੰਧਰ : ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਹ ਵੀਡੀਓ ਇਕ ਪ੍ਰੋਗਰਾਮ ਦੀ ਜਾਪ ਰਹੀ ਹੈ। ਇਸ ਵੀਡੀਓ ਵਿਚ ਪ੍ਰਕਾਸ਼ ਸਿੰਘ ਬਾਦਲ ਕਥਿਤ ਤੌਰ 'ਤੇ ਇਹ ਆਖ ਰਹੇ ਹਨ ਕਿ ਉਹ ਉਨ੍ਹਾਂ 'ਤੇ ਹੋਏ ਪਰਚਿਆਂ ਕਾਰਨ ਹੀ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ, ਹੋਰ ਕਿਹੜਾ ਉਨ੍ਹਾਂ ਐੱਲ. ਐੱਲ. ਬੀ. ਕੀਤੀ ਹੈ।
ਵੀਡੀਓ ਵਿਚ ਬਾਦਲ ਇਹ ਵੀ ਆਖ ਰਹੇ ਹਨ ਕਿ ਸੁਖਬੀਰ ਬਾਦਲ 'ਤੇ ਵੀ ਕਈ ਪਰਚੇ ਹੋਏ, ਇਸ ਨਾਲ ਕੁਝ ਨਹੀਂ ਵਿਗੜਦਾ ਹੈ। ਸਗੋਂ ਪਰਚਿਆਂ ਵਾਲਿਆਂ ਦੀ ਹੀ ਇੱਜ਼ਤ ਹੁੰਦੀ ਹੈ। ਇਹ ਵੀਡੀਓ ਕਦੋਂ ਅਤੇ ਕਿੱਥੋਂ ਦੀ ਹੈ, ਇਸ ਬਾਰੇ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ।