ਬਾਦਲ-ਕੈਪਟਨ ਨੇ 7 ਸਾਲਾਂ ਵਿਚ ਹੈਲੀਕਾਪਟਰਾਂ ਦੇ ਸਫ਼ਰ ’ਤੇ ਖ਼ਰਚ ਕੀਤੇ 22 ਕਰੋੜ ਰੁਪਏ

Monday, Sep 13, 2021 - 10:49 PM (IST)

ਬਾਦਲ-ਕੈਪਟਨ ਨੇ 7 ਸਾਲਾਂ ਵਿਚ ਹੈਲੀਕਾਪਟਰਾਂ ਦੇ ਸਫ਼ਰ ’ਤੇ ਖ਼ਰਚ ਕੀਤੇ 22 ਕਰੋੜ ਰੁਪਏ

ਬਠਿੰਡਾ (ਸੁਖਵਿੰਦਰ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਸਾਢੇ ਸੱਤ ਸਾਲਾਂ ਦੌਰਾਨ ਹੈਲੀਕਾਪਟਰ ਯਾਤਰਾ ’ਤੇ ਲਗਭਗ 22 ਕਰੋੜ ਰੁਪਏ ਖਰਚ ਕੀਤੇ ਹਨ। ਉਪਰੋਕਤ ਜਾਣਕਾਰੀ ਗਾਹਕ ਜਾਗੋ ਦੇ ਸਕੱਤਰ ਸੰਜੀਵ ਗੋਇਲ ਵਲੋਂ ਆਰ. ਟੀ. ਆਈ. ਐਕਟ ਦੇ ਤਹਿਤ ਸ਼ਹਿਰੀ ਹਵਾਬਾਜ਼ੀ ਵਿਭਾਗ ਚੰਡੀਗੜ੍ਹ ਤੋਂ ਲਈ ਗਈ ਹੈ, ਜਿਸ ਵਿਚ ਉਕਤ ਖੁਲਾਸਾ ਕੀਤਾ ਗਿਆ ਹੈ। ਆਰ.ਟੀ.ਆਈ ਤੋਂ ਮਿਲੀ ਜਾਣਕਾਰੀ ਵਿਚ ਪਤਾ ਲੱਗਾ ਹੈ ਕਿ ਸਾਲ 2014 ਤੋਂ 2021 ਤੱਕ ਦੋਵਾਂ ਆਗੂਆਂ ਨੇ ਹੈਲੀਕਾਪਟਰਾਂ ਦੀ ਵਰਤੋਂ ਕੀਤੀ। ਸੰਜੀਵ ਗੋਇਲ ਨੇ ਦੱਸਿਆ ਕਿ ਵਿਭਾਗ ਉਪਰੋਕਤ ਜਾਣਕਾਰੀ ਦੇਣ ਤੋਂ ਝਿੱਜਕ ਰਿਹਾ ਸੀ, ਜਿਸ ਤੋਂ ਬਾਅਦ ਉਸ ਨੇ ਉੱਚ ਅਧਿਕਾਰੀ ਨੂੰ ਅਪੀਲ ਕੀਤੀ।

ਇਹ ਵੀ ਪੜ੍ਹੋ : ਕਾਂਗਰਸ ’ਚ ਫਿਰ ਵੱਡਾ ਧਮਾਕਾ, ਬੀਬੀਆਂ ਦੇ ਫ੍ਰੀ ਬੱਸ ਸਫ਼ਰ ਨੂੰ ਲੈ ਕੇ ਪਰਗਟ ਨੇ ਘੇਰੀ ਕੈਪਟਨ ਸਰਕਾਰ

ਇਹ ਮਾਮਲਾ ਰਾਜ ਸੂਚਨਾ ਕਮਿਸ਼ਨ ਦੇ ਧਿਆਨ ਵਿਚ ਵੀ ਆਇਆ ਹੈ ਅਤੇ ਕਮਿਸ਼ਨ ਅਜੇ ਵੀ ਇਸ ਦੀ ਸੁਣਵਾਈ ਕਰ ਰਿਹਾ ਹੈ। ਆਰ.ਟੀ.ਆਈ ਰਿਪੋਰਟਾਂ ਅਨੁਸਾਰ, ਦੋਵਾਂ ਆਗੂਆਂ ਨੇ ਹੈਲੀਕਾਪਟਰ ਯਾਤਰਾ ’ਤੇ 21,73,99,473 (ਲਗਭਗ 22 ਕਰੋੜ ਰੁਪਏ) ਖਰਚ ਕੀਤੇ ਹਨ। ਅਜਿਹੀ ਸਥਿਤੀ ਵਿਚ ਹੈਲੀਕਾਪਟਰ ਉੱਤੇ ਹਰ ਸਾਲ ਲਗਭਗ 3 ਕਰੋੜ ਰੁਪਏ ਖਰਚ ਕੀਤੇ ਜਾਂਦੇ ਸਨ। ਇਨ੍ਹਾਂ ਵਿਚੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 2014-15 ਦੌਰਾਨ 2.5 ਕਰੋੜ ਅਤੇ 2015-16 ਦੌਰਾਨ ਲਗਭਗ 3 ਕਰੋੜ ਰੁਪਏ ਹੈਲੀਕਾਪਟਰ ਯਾਤਰਾ ’ਤੇ ਖਰਚ ਕੀਤੇ। 2016-17 ਦੇ ਚੋਣ ਵਰ੍ਹੇ ਦੌਰਾਨ ਇਹ ਖਰਚ ਵੱਧ ਕੇ ਕਰੀਬ 5 ਕਰੋੜ ਹੋ ਗਿਆ।

ਇਹ ਵੀ ਪੜ੍ਹੋ : ਰੁੱਸ ਕੇ ਗਈ ਪਤਨੀ ਤਾਂ ਨੌਜਵਾਨ ਨੇ ਕਰ ਲਈ ਖ਼ੁਦਕੁਸ਼ੀ, ਨੋਟ ’ਚ ਲਿਖਿਆ ਮੋਬਾਇਲ ’ਚ ਹਨ 2 ਵੀਡੀਓ, ਪੂਰੀਆਂ ਵੇਖਣਾ

ਇਸੇ ਤਰ੍ਹਾਂ 2017-18 ਦੌਰਾਨ, ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੈਲੀਕਾਪਟਰਾਂ ’ਤੇ 2 ਕਰੋੜ ਤੋਂ ਵੱਧ, 2018-19 ਦੌਰਾਨ ਲਗਭਗ 2.5 ਕਰੋੜ, 2019-20 ਦੌਰਾਨ 4 ਕਰੋੜ ਤੋਂ ਵੱਧ, 2020-21 ਦੌਰਾਨ 2 ਕਰੋੜ ਰੁਪਏ ਅਤੇ 2021-22 ਦੌਰਾਨ ਹੁਣ ਤਕ ਲਗਭਗ 71 ਲੱਖ ਰੁਪਏ ਹੈਲੀਕਾਪਟਰ ਯਾਤਰਾ ’ਤੇ ਖਰਚ ਕੀਤੇ ਜਾ ਚੁੱਕੇ ਹਨ। ਸੰਜੀਵ ਗੋਇਲ ਨੇ ਕਿਹਾ ਕਿ ਇਕ ਪਾਸੇ ਆਮ ਲੋਕ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਨ ਪਰ ਦੂਜੇ ਪਾਸੇ ਸਾਡੇ ਲੀਡਰ ਸਿਰਫ ਹਵਾਈ ਯਾਤਰਾ ’ਤੇ ਕਰੋੜਾਂ ਰੁਪਏ ਖਰਚ ਕਰ ਰਹੇ ਹਨ।

ਇਹ ਵੀ ਪੜ੍ਹੋ : ਆਪਣਿਆਂ ’ਚ ਘਿਰੇ ਕੈਪਟਨ, ਸੁਰਜੀਤ ਧੀਮਾਨ ਤੇ ਪਰਗਟ ਸਿੰਘ ਤੋਂ ਬਾਅਦ ਹੁਣ ਸ਼ਮਸ਼ੇਰ ਦੂਲੋਂ ਨੇ ਖੋਲ੍ਹਿਆ ਮੋਰਚਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News