ਅੱਤਵਾਦੀ ਬੁਰਹਾਨ ਵਾਨੀ ਦੀ ਤਸਵੀਰ ਨੂੰ ਲੈ ਕੇ ਬਾਦਲ ਨੇ ਵੱਟੀ ਚੁੱਪ

12/26/2017 6:17:08 PM

ਸ੍ਰੀ ਮੁਕਤਸਰ ਸਾਹਿਬ(ਤਰਸੇਮ ਢੁੱਡੀ)— ਜੰਮੂ ਕਸ਼ਮੀਰ ਦੇ ਅੱਤਵਾਦੀ ਬੁਰਹਾਨ ਵਾਨੀ ਦੀ ਤਸਵੀਰ ਇਕ ਮੈਗਜ਼ੀਨ ਦੇ ਫਰੰਟ ਪੇਜ਼ 'ਤੇ ਲਗਾ ਕੇ ਉਸ ਨੂੰ ਫਤਿਹਗੜ੍ਹ ਸਾਹਿਬ 'ਚ ਸ਼ਹੀਦੀ ਮੇਲੇ 'ਚ ਵੇਚਣ 'ਤੇ ਉੱਠੇ ਬਵਾਲ ਨੂੰ ਲੈ ਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ। ਦਰਅਸਲ ਪਿਛਲੇ ਦਿਨੀਂ ਹੋਈ ਅਕਾਲੀ ਵਰਕਰਾਂ ਦੀ ਮੌਤ 'ਤੇ ਘਰ ਵਾਲਿਆਂ ਦੇ ਨਾਲ ਪ੍ਰਕਾਸ਼ ਸਿੰਘ ਬਾਦਲ ਅੱਜ ਅਫਸੋਸ ਕਰਨ ਲਈ ਲੰਬੀ 'ਚ ਪਹੁੰਚੇ ਸਨ। ਇਸ ਦੌਰਾਨ ਜਦੋਂ ਪੱਤਰਕਾਰਾਂ ਨੇ ਸ਼ਹੀਦੀ ਜੋੜ ਮੇਲੇ 'ਚ ਬੁਰਹਾਨ ਵਾਨੀ ਦੀ ਵਿੱਕ ਰਹੀ ਇਕ ਮੈਗਜ਼ੀਨ ਨੂੰ ਲੈ ਕੇ ਸਵਾਲ ਪੁੱਛਿਆ ਤਾਂ ਉਨ੍ਹਾਂ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ। ਇਸ ਮਾਮਲੇ ਤੋਂ ਆਪਣੇ ਆਪ ਨੂੰ ਅਣਜਾਣ ਦੱਸਦੇ ਹੋਏ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਨਾ ਤਾਂ ਉਹ ਮੈਗਜ਼ੀਨ ਪੜ੍ਹੀ ਹੈ ਅਤੇ ਨਾ ਹੀ ਦੇਖੀ ਹੈ। ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਲੋਂ ਬੇਅਦਬੀ ਦੇ ਮਾਮਲੇ 'ਚ ਸੰਤ ਦਾਦੂਵਾਲ ਵੱਲੋਂ ਸੰਤ ਢੱਡਰੀਆਂ ਵਾਲੇ ਅਤੇ ਸੰਤ ਪੰਥ ਪ੍ਰੀਤ ਦੀ ਚੁੱਪੀ 'ਤੇ ਉਨ੍ਹਾਂ ਦੇ ਵਿਰੋਧੀ ਪਾਰਟੀਆਂ ਦੇ ਇਸ਼ਾਰਿਆਂ 'ਤੇ ਚੱਲਣ ਵਾਲੇ ਚੁੱਕੇ ਸਵਾਲ 'ਤੇ ਬਾਦਲ ਨੇ ਕਿਹਾ ਕਿ ਮੈਂ ਧਾਰਮਿਕ ਦੀ ਸਿਆਸਤ 'ਚ ਨਹੀਂ ਜਾਣਾ ਚਾਹੁੰਦਾ। ਸਾਰੇ ਬੰਦੇ ਭਗਵਾਨ ਦੇ ਹੁੰਦੇ ਹਨ, ਸਿਰਫ ਇਹ ਕਹਿ ਕੇ ਉਹ ਅੱਗੇ ਵੱਧ ਗਏ। 


Related News