ਕਾਂਗਰਸ ਸਰਕਾਰ ਨੇ ਸੂਬੇ ਨੂੰ ਲਵਾਰਸ ਛੱਡ ਦਿਤਾ :ਪ੍ਰਕਾਸ਼ ਸਿੰਘ ਬਾਦਲ (ਵੀਡੀਓ)

12/16/2017 5:44:09 PM


ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) - ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਵੱਲੋਂ ਅੱਜ ਲੰਬੀ ਹਲਕੇ ਦੇ ਪਿੰਡ ਖੁਡੀਆ ਗੁਲਾਬ ਸਿੰਘ ਅਤੇ ਪਿੰਡ ਆਧਨੀਆ ਦਾ ਦੌਰਾ ਕੀਤਾ ਗਿਆ । ਇਸ ਦੌਰਾਨ ਉਹ ਦੋਵਾਂ ਪਿੰਡਾਂ ਵਿਚ ਬੀਤੇ ਦਿਨੀਂ ਹੋਈਆਂ ਕੁਦਰਤੀ ਮੌਤਾਂ 'ਤੇ ਵੱਖ-ਵੱਖ ਘਰਾਂ ਵਿਚ ਪਹੁੰਚ ਕੇ ਦੁੱਖ ਪ੍ਰਗਟਾਵਾਂ ਕੀਤਾ। ਪੱੱਤਰਕਾਰਾਂ ਨਾਲ਼ ਗਲਬਾਤ ਕਰਦਿਆਂ ਉਨ੍ਹਾਂ ਨੇ ਪੰਜਾਬ ਵਿਚ ਹੋ ਰਹੀਆ ਵਾਰਦਾਤਾਂ 'ਤੇ ਚਿੰਤਾ ਪ੍ਰਗਟ ਕਰਦਿਆ ਕਿਹਾ ਕਿ ਸੂਬੇ ਦੇ ਵਿਕਾਸ ਅਤੇ ਮਾਹੌਲ ਨੂੰ ਸ਼ਾਂਤੀਪੂਰਵਕ ਰੱਖਣ ਲਈ ਸਰਕਾਰਾਂ ਨੂੰ 24 ਵਿਚੋਂ 18 ਘੰਟੇ ਕੰਮ ਕਰਨਾ ਪੈਂਦਾ ਹੈ ਪਰ ਮੌਜੂਦਾ ਕਾਂਗਰਸ ਸਰਕਾਰ ਨੇ ਸੂਬੇ ਨੂੰ ਲਵਾਰਸ ਛੱਡ ਦਿਤਾ ਹੈ। 
ਅਕਾਲੀ ਵਰਕਰਾਂ 'ਤੇ ਹੋ ਰਹੇ ਹਮਲਿਆਂ ਸਬੰਧੀ ਪਿੰਡ ਪਧਰ 'ਤੇ 11 ਮੈਂਬਰੀ ਕਮੇਟੀਆ ਬਣਾਈਆ ਜਾ ਰਹੀਆ ਹਨ ਜੋ ਹਰ ਧੱਕੇਸ਼ਾਹੀ ਦਾ ਵਿਰੋਧ ਕਰਨਗੀਆਂ। ਬਠਿੰਡਾ ਵਿਖੇ ਏਮਜ ਦੇ ਲਟਕਾਏ ਜਾ ਰਹੇ ਕੰਮ ਸਬੰਧੀ ਉਨ੍ਹਾਂ ਨੇ ਕਿਹਾ ਕਿ ਇਸ ਏਮਜ ਨਾਲ ਪੰਜਾਬ ਹੀ ਨਹੀਂ ਗੁਆਂਢੀ ਸੂਬਿਆਂ ਨੂੰ ਵੀ ਲਾਭ ਹੋਵੇਗਾ।ਕਾਂਗਰਸ ਝੂਠੇ ਵਾਅਦੇ ਕਰਕੇ ਸਤਾ ਵਿਚ ਆਈ ਹੈ ਅਤੇ ਪੰਜਾਬ ਦੀ ਸਥਿਤੀ ਕੰਟਰੋਲ ਨਾ ਹੋਣ 'ਤੇ ਹਾਲਾਤ ਕਿਸੇ ਵੀ ਪਾਸੇ ਜਾ ਸਕਦੇ ਹਨ।


Related News