ਜਦੋਂ ਮੀਡੀਆ ਸਾਹਮਣੇ ਬੋਲੇ ਬਾਦਲ, ''''ਦੇਸ਼ ਨੂੰ ਛੱਡੋ, ਪੰਜਾਬ ਦੀ ਗੱਲ ਕਰੋ''''

Monday, Feb 04, 2019 - 01:12 PM (IST)

ਜਦੋਂ ਮੀਡੀਆ ਸਾਹਮਣੇ ਬੋਲੇ ਬਾਦਲ, ''''ਦੇਸ਼ ਨੂੰ ਛੱਡੋ, ਪੰਜਾਬ ਦੀ ਗੱਲ ਕਰੋ''''

ਲੁਧਿਆਣਾ (ਨਰਿੰਦਰ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੋਮਵਾਰ ਨੂੰ ਇੱਥੇ ਮੇਡੀਵੇਜ ਹਸਪਤਾਲ 'ਚ ਆਪਣੇ ਇਕ ਬੀਮਾਰ ਮਿੱਤਰ ਦਾ ਹਾਲ-ਚਾਲ ਪੁੱਛਣ ਲਈ ਪੁੱਜੇ। ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਜਦੋਂ ਉਨ੍ਹਾਂ ਨੂੰ ਮਮਤਾ ਬੈਨਰਜੀ ਬਾਰੇ ਪੁੱਛਿਆ ਗਿਆ ਤਾਂ ਟਾਲਮਟੋਲ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ 'ਚ ਤਾਂ ਬਹੁਤ ਕੁਝ ਹੁੰਦਾ ਰਹਿੰਦਾ ਹੈ, ਤੁਸੀਂ ਪੰਜਾਬ ਦੀ ਗੱਲ ਕਰੋ। ਭਾਰਤ 'ਚ ਹੋ ਰਹੇ ਮਹਾਂਗਠਜੋੜ 'ਤੇ ਬਾਦਲ ਨੇ ਬਿਆਨ ਦਿੰਦਿਆਂ ਕਿਹਾ ਕਿ ਜਦੋਂ ਇਕ ਘਰ 'ਚ ਦੋ ਭਰਾ ਇਕੱਠੇ ਨਹੀਂ ਰਹਿ ਸਕਦੇ ਤਾਂ ਫਿਰ ਗਠਜੋੜ 'ਚ ਇੰਨੇ ਲੋਕ ਕਿਵੇਂ ਰਹਿਣਗੇ।

PunjabKesari

ਕਾਂਗਰਸ 'ਚ ਪ੍ਰਿਯੰਕਾ ਗਾਂਧੀ ਦੇ ਆਉਣ ਦੇ ਸਵਾਲ 'ਤੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਜੇਕਰ ਕਿਸੇ ਨੂੰ ਡਰਾਈਵਰੀ ਨਹੀਂ ਆਉਂਦੀ ਤਾਂ ਉਸ ਨੂੰ ਡਰਾਈਵਰ ਨਹੀਂ ਬਣਨਾ ਚਾਹੀਦਾ। ਉਨ੍ਹਾਂ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ। ਲੋਕ ਸਭਾ ਚੋਣਾਂ ਬਾਰੇ ਗੱਲਬਾਤ ਕਰਦਿਆਂ ਵੱਡੇ ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਹੀ ਲੋਕ ਚੁਣਨਗੇ।


author

Babita

Content Editor

Related News