ਹਾਦਸੇ ''ਚ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਾਂ ਨਾਲ ਬਾਦਲ ਨੇ ਦੁੱਖ ਸਾਂਝਾ ਕੀਤਾ

04/15/2019 6:18:12 PM

ਮਲੋਟ (ਗੋਇਲ) : ਫਾਜ਼ਿਲਕਾ ਨੇੜੇ ਪਿੰਡ ਇਸਲਾਮਵਾਲਾ ਵਿਖੇ ਬੀਤੇ ਦਿਨੀਂ ਇਕ ਹਾਦਸੇ ਦੌਰਾਨ ਕਾਰ ਨਹਿਰ ਵਿਚ ਡਿੱਗ ਜਾਣ ਕਾਰਨ ਕਾਰ ਸਵਾਰ ਚਾਰ ਨੌਜਵਾਨਾਂ ਗੁਰਪ੍ਰੀਤ ਸਿੰਘ, ਗੁਰਲਾਲ ਸਿੰਘ, ਜੱਸਾ ਸਿੰਘ ਅਤੇ ਪ੍ਰਤਾਪ ਸਿੰਘ ਦੀ ਮੌਤ ਹੋ ਗਈ ਸੀ। ਉਕਤ ਚਾਰੇ ਨੌਜਵਾਨ ਮਲੋਟ ਖੇਤਰ ਦੇ ਪਿੰਡ ਮਿੱਡਾ ਦੇ ਵਸਨੀਕ ਸਨ। ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਪਿੰਡ ਮਿੱਡਾ ਵਿਖੇ ਪੁੱਜੇ ਅਤੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਿਆਂ ਭਾਣਾ ਸਹਿਣ ਦਾ ਹੌਸਲਾ ਦਿੱਤਾ। 
ਜ਼ਿਕਰਯੋਗ ਹੈ ਕਿ 22 ਤੋਂ 25 ਸਾਲ ਦੀ ਉਮਰ ਦੇ ਇਹ ਨੌਜਵਾਨ ਕੰਬਾਇਨ ਲੈ ਕੇ ਰਾਜਸਥਾਨ ਖੇਤਰ ਵਿਚ ਗਏ ਸਨ। 12 ਅਪ੍ਰੈਲ ਦੀ ਰਾਤ ਕਾਰ ਰਾਹੀਂ ਵਾਪਿਸ ਆਪਣੇ ਪਿੰਡ ਮਿੱਡਾ ਆ ਰਹੇ ਸਨ ਕਿ ਮਲੋਟ-ਫਾਜ਼ਿਲਕਾ ਰੋਡ 'ਤੇ ਪਿੰਡ ਇਸਲਾਮਵਾਲਾ ਕੋਲ ਇਨ੍ਹਾਂ ਦੀ ਕਾਰ ਨਹਿਰ ਵਿਚ ਜਾ ਡਿੱਗੀ ਜਿਸ ਕਾਰਨ ਇਨ੍ਹਾਂ ਚਾਰਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚੋਂ ਮ੍ਰਿਤਕ ਗੁਰਪ੍ਰੀਤ ਸਿੰਘ ਦਾ ਕੁਝ ਦਿਨ ਬਾਅਦ ਹੀ ਵਿਆਹ ਰੱਖਿਆ ਹੋਇਆ ਸੀ।


Gurminder Singh

Content Editor

Related News