ਪ੍ਰਕਾਸ਼ ਦਿਹਾੜੇ ''ਤੇ ਠੇਕੇ ਤੇ ਮੀਟ ਦੀਆਂ ਦੁਕਾਨ ਬੰਦ ਰੱਖਣ ਦੀ ਮੰਗ

Sunday, Nov 10, 2019 - 02:49 PM (IST)

ਪ੍ਰਕਾਸ਼ ਦਿਹਾੜੇ ''ਤੇ ਠੇਕੇ ਤੇ ਮੀਟ ਦੀਆਂ ਦੁਕਾਨ ਬੰਦ ਰੱਖਣ ਦੀ ਮੰਗ

ਲੁਧਿਆਣਾ (ਰਿੰਕੂ) : ਇੰਟਰਨੈਸ਼ਨਲ ਸਿੱਖ ਧਰਮ ਪ੍ਰਚਾਰ ਮੰਚ ਦੇ ਪ੍ਰਧਾਨ ਗੁਰਦੀਪ ਸਿੰਘ ਲੀਲ, ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਧਾਨ ਬਲਜੀਤ ਸਿੰਘ ਬਬਲੂ, ਹਾਊਸਿੰਗ ਬੋਰਡ ਕਾਲੋਨੀ ਦੇ ਪ੍ਰਧਾਨ ਜੱਥੇਦਾਰ ਨਛੱਤਰ ਸਿੰਘ ਅਤੇ ਹੋਰਾਂ ਨੇ ਸਾਂਝੇ ਵਿਚਾਰ ਰਾਹੀਂ ਕਿਹਾ ਕਿ ਪੰਜਾਬ ਸਰਕਾਰ ਤੋਂ ਅਸੀਂ ਪੁਰਜ਼ੋਰ ਮੰਗ ਕਰਦੇ ਹਾਂ ਕਿ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ 550ਵੇਂ ਪ੍ਰਕਾਸ਼ ਪੁਰਬ 12 ਨਵੰਬਰ ਨੂੰ ਸ਼ਰਾਬ ਦੇ ਠੇਕੇ ਤੇ ਮੀਟ ਦੀਆਂ ਦੁਕਾਨਾਂ ਬੰਦ ਰੱਖਣ ਦਾ ਤੁਰੰਤ ਐਲਾਨ ਕਰੇ।


author

Babita

Content Editor

Related News