ਜਲੰਧਰ ਕੈਂਟ ਤੋਂ ਪਰਗਟ ਸਿੰਘ ਨੇ 5845 ਵੋਟਾਂ ਨਾਲ ਕੀਤੀ ਜਿੱਤ ਹਾਸਲ

Thursday, Mar 10, 2022 - 02:15 PM (IST)

ਜਲੰਧਰ ਕੈਂਟ ਤੋਂ ਪਰਗਟ ਸਿੰਘ ਨੇ 5845 ਵੋਟਾਂ ਨਾਲ ਕੀਤੀ ਜਿੱਤ ਹਾਸਲ

ਜਲੰਧਰ ਕੈਂਟ  (ਚੋਪੜਾ) : ਹਲਕਾ ਨੰਬਰ-29 ਜਲੰਧਰ ਕੈਂਟ  ਤੋਂ ਪਰਗਟ ਸਿੰਘ ਨੇ ਵੱਡੀ ਲੀਡ ਨਾਲ ਜਿੱਤ ਦਰਜ ਕਰ ਲਈ ਹੈ। ਪਰਗਟ ਸਿੰਘ 5845  ਵੋਟਾਂ ਨਾਲ ਜਿੱਤੇ ਹਨ। ਦੱਸ ਦੇਈਏ ਕਿ ਪਿਛਲੀਆਂ 5 ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੇ ਤਿੰਨ ਵਾਰ ਜਿੱਤ ਦਰਜ ਕੀਤੀ ਹੈ ਜਦਕਿ ਦੋ ਵਾਰ ਅਕਾਲੀ ਦਲ ਦੀ ਝੋਲੀ ਵਿਚ ਇਹ ਸੀਟ ਪਈ।  2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੇ ਮੁੜ ਪਰਗਟ ਸਿੰਘ ਨੂੰ ਚੋਣ ਮੈਦਾਨ ’ਚ ਉਤਾਰਿਆ ਹੈ, ਜਿੱਥੇ ਇਨ੍ਹਾਂ ਦਾ ਮੁਕਾਬਲਾ ਅਕਾਲੀ ਦਲ ਦੇ ਜਗਬੀਰ ਸਿੰਘ ਬਰਾੜ (ਜੋ 2007 ਵਿੱਚ ਅਕਾਲੀ ਦਲ ਦੇ ਵਿਧਾਇਕ ਸਨ ਅਤੇ 2012 ਵਿੱਚ ਕਾਂਗਰਸੀ ਉਮੀਦਵਾਰ ਵਜੋਂ ਚੋਣ ਹਾਰ ਕੇ ਫਿਰ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸਨ), ‘ਆਪ’ ਦੇ ਸੁਰਿੰਦਰ ਸਿੰਘ , ਸੰਯੁਕਤ ਸਮਾਜ ਮੋਰਚਾ ਵੱਲੋਂ ਜਸਵਿੰਦਰ ਸਿੰਘ ਸੰਘਾ ਅਤੇ ਭਾਜਪਾ ਦੇ ਸਰਬਜੀਤ ਸਿੰਘ ਮੱਕੜ ਨਾਲ ਹੋਵੇਗਾ। ਦੱਸ ਦਈਏ ਕੇ ਸਰਬਜੀਤ ਸਿੰਘ ਮੱਕੜ ਨੇ 2017 ਦੀ ਚੋਣ ਅਕਾਲੀ ਦਲ ਦੇ ਉਮੀਦਵਾਰ ਵਜੋਂ ਲੜੀ ਸੀ ਤੇ ਹਾਰ ਗਏ ਸਨ ।ਇਸ ਵਾਰ ਅਕਾਲੀ ਦਲ ਵੱਲੋਂ ਜਗਬੀਰ ਬਰਾੜ ਨੂੰ ਟਿਕਟ ਦਿੱਤੇ ਜਾਣ ਕਾਰਨ ਨਾਰਾਜ਼ ਮੱਕੜ ਭਾਜਪਾ ਚ ਸ਼ਾਮਲ ਹੋ ਗਏ ਸਨ ।

ਵਿਧਾਨ ਸਭਾ ਚੋਣਾਂ : Live Udate

ਜਲੰਧਰ ਕੈਂਟ ਹਲਕੇ ’ਚ 9ਵੇਂ ਗੇੜ ਦੀ ਗਿਣਤੀ ਪੂਰੀ ਹੋ ਚੁੱਕੀ ਹੈ। ਇਸ ਗੇੜ ’ਚ ਸਾਰਣੀ ਇਸ ਪ੍ਰਕਾਰ ਹੈ : 

PARGAT SINGH POWAR Indian National Congress
2589  
SURINDER SINGH SODH Aam Aadmi Party 2457
JAGBIR SINGH BRAR Shiromani Akali Dal 1284
SARABJIT SINGH MAKKAR Bharatiya Janata Party 1564

2022 ਦੀਆਂ ਵਿਧਾਨ ਸਭਾ ਚੋਣਾਂ ’ਚ 6ਵੇਂ ਗੇੜੇ ਦੀ ਗਿਣਤੀ ਹੋ ਜਾਣ ਤੋਂ ਬਾਅਦ ਵੀ ‘ਆਪ’ ਦੇ ਉਮੀਦਵਾਰ ਸੁਰਿੰਦਰ ਸਿੰਘ ਸੋਢੀ 15634 ਵੋਟਾਂ ਨਾਲ ਅੱਗੇ ਜਾ ਰਹੇ ਹਨ। ਉੱਥੇ ਹੀ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਸਿੱਖਿਆ ਮੰਤਰੀ ਪ੍ਰਗਟ ਸਿੰਘ 13567 ਵੋਟਾਂ ਨਾਲ ਦੂਜੇ ਨੰਬਰ ’ਤੇ ਰਹੇ। ਭਾਜਪਾ ਦੇ ਉਮੀਦਵਾਰ ਸਰਬਜੀਤ ਸਿੰਘ ਮੱਕੜ 9756 ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਗਬੀਰ ਸਿੰਘ ਬਰਾਬਰ 7482 ਵੋਟਾਂ ’ਤੇ ਟਿੱਕੇ ਹੋਏ ਹਨ। 

– ਭਾਜਪਾ 1564

ਕਾਂਗਰਸ 2589

ਆਪ - 2457

ਸ਼੍ਰੋਮਣੀ ਅਕਾਲੀ ਦਲ - 1284

ਨੋਟ - ਵਿਧਾਨ ਸਭਾ ਚੋਣਾਂ ਦੇ ਨਤੀਜੇ ਸਭ ਤੋਂ ਪਹਿਲਾਂ ਜਾਨਣ ਲਈ ‘ਜਗ ਬਾਣੀ’ ਦੀ ਐਂਡਰਾਇਡ ਐੱਪ ਡਾਊਨ ਕਰੋ।

 


author

Anuradha

Content Editor

Related News