ਵਿਧਾਇਕ ਪਰਗਟ ਸਿੰਘ ਸਮੇਤ 124 ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ

Wednesday, Aug 26, 2020 - 02:18 PM (IST)

ਵਿਧਾਇਕ ਪਰਗਟ ਸਿੰਘ ਸਮੇਤ 124 ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ

ਜਲੰਧਰ (ਮਹੇਸ਼, ਰੱਤਾ)— ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਇਕ ਪਾਸੇ ਜਿੱਥੇ ਵੱਖ-ਵੱਖ ਜ਼ਿਲ੍ਹਿਆਂ 'ਚੋਂ ਵੱਡੀ ਗਿਣਤੀ 'ਚ ਕੋਰੋਨਾ ਦੇ ਪਾਜ਼ੇਟਿਵ ਕੇਸ ਸਾਹਮਣੇ ਆ ਰਹੇ ਹਨ, ਉਥੇ ਹੀ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 'ਚ ਵੀ ਵਾਧਾ ਹੋ ਰਿਹਾ ਹੈ। ਕੋਰੋਨਾ ਨੇ ਹੁਣ ਵੱਡੇ ਅਫ਼ਸਰਾਂ ਸਮੇਤ ਵਿਧਾਇਕਾਂ ਨੂੰ ਵੀ ਆਪਣੀ ਚਪੇਟ 'ਚ ਲੈਣਾ ਸ਼ੁਰੂ ਕਰ ਦਿੱਤਾ ਹੈ। ਤਾਜ਼ਾ ਮਾਮਲੇ 'ਚ ਜਲੰਧਰ ਸ਼ਹਿਰ ਦੇ ਕੈਂਟ ਹਲਕੇ ਤੋਂ ਵਿਧਾਇਕ ਪਰਗਟ ਸਿੰਘ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।

ਇਸ ਦੀ ਜਾਣਕਾਰੀ ਉਨ੍ਹਾਂ ਦੇ ਪੀ. ਏ. ਮਨਵੀਰ ਸਿੰਘ ਵੱਲੋਂ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪਰਗਟ ਸਿੰਘ ਉਂਝ ਬਿਲਕੁਲ ਠੀਕ ਹਨ ਅਤੇ ਇਸ ਸਮੇਂ ਚੰਡੀਗੜ੍ਹ 'ਚ ਹਨ। ਇਥੇ ਦੱਸ ਦੇਈਏ ਕਿ ਅੱਜ ਜਲੰਧਰ ਜ਼ਿਲ੍ਹੇ 'ਚ ਪਰਗਟ ਸਿੰਘ ਸਮੇਤ 124 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ ਜਦਕਿ ਦੋ ਲੋਕਾਂ ਦੀ ਮੌਤ ਹੋਣ ਦੀ ਵੀ ਖਬਰ ਮਿਲੀ ਹੈ।

ਤਾਲਾਬੰਦੀ ਦੇ 70 ਦਿਨਾਂ 'ਚ ਜਿੱਥੇ ਜ਼ਿਲ੍ਹੇ 'ਚ ਸਿਰਫ 251 ਕੋਰੋਨਾ ਪਾਜ਼ੇਟਿਵ ਮਰੀਜ਼ ਮਿਲੇ ਸਨ, ਉਥੇ ਹੀ ਅਨਲਾਕ ਦੇ 87 ਦਿਨਾਂ 'ਚ 5438 ਮਰੀਜ਼ ਹੋਰ ਵਧ ਗਏ। ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਅਨੁਸਾਰ ਮਹਿਕਮੇ ਨੂੰ ਬੁੱਧਵਾਰ 124 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ 'ਚੋਂ 8 ਲੋਕ ਦੂਜੇ ਜ਼ਿਲਿਆਂ ਜਾਂ ਸੂਬਿਆਂ ਨਾਲ ਸਬੰਧਤ ਪਾਏ ਗਏ। ਜ਼ਿਲ੍ਹੇ ਦੇ ਬਾਕੀ 116 ਪਾਜ਼ੇਟਿਵ ਮਰੀਜ਼ਾਂ 'ਚੋਂ 35 ਮਰੀਜ਼ ਅਜਿਹੇ ਪਾਏ ਗਏ, ਜੋ ਕਿਸੇ ਕੋਰੋਨਾ ਇਨਫੈਕਟਿਡ ਦੇ ਸੰਪਰਕ 'ਚ ਆਉਣ ਤੋਂ ਬਾਅਦ ਪਾਜ਼ੇਟਿਵ ਹੋਏ, ਜਦਕਿ 81 ਲੋਕਾਂ ਨੂੰ ਕੋਰੋਨਾ ਕਿਥੋਂ ਹੋਇਆ, ਇਸ ਦਾ ਪਤਾ ਨਹੀਂ ਲੱਗਾ। ਓਧਰ ਇਹ ਵੀ ਜਾਣਕਾਰੀ ਮਿਲੀ ਹੈ ਕਿ ਬੁੱਧਵਾਰ ਨੂੰ ਨੂਰਮਹਿਲ ਦੇ 56 ਸਾਲਾ ਗੁਰਮੇਲ ਸਿੰਘ ਅਤੇ ਅਵਤਾਰ ਨਗਰ ਦੀ 62 ਸਾਲਾ ਵੀਨਾ ਦੀ ਮੌਤ ਕੋਰੋਨਾ ਦੇ ਇਲਾਜ ਦੌਰਾਨ ਹੋ ਗਈ।
ਇਹ ਵੀ ਪੜ੍ਹੋ: ਹੁਣ ਬੱਸ ਅੱਡੇ 'ਚ ਮਾਸਕ ਨਾ ਪਾਉਣ ਵਾਲਿਆਂ ਦੀ ਖੈਰ ਨਹੀਂ, ਰੋਡਵੇਜ਼ ਕਰ ਰਿਹੈ ਨਵੀਂ ਯੋਜਨਾ ਤਿਆਰ

ਉਥੇ ਹੀ ਜਦੋਂ 'ਜਗ ਬਾਣੀ' ਦੇ ਪੱਤਰਕਾਰ ਵੱਲੋਂ ਪਰਗਟ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਕੋਰੋਨਾ ਨੂੰ ਲੈ ਕੇ ਕੋਈ ਵੀ ਲੱਛਣ ਨਹੀਂ ਸਨ। ਉਨ੍ਹਾਂ ਕਿਹਾ ਕਿ ਨਾ ਤਾਂ ਉਨ੍ਹਾਂ ਨੂੰ ਬੁਖਾਰ ਅਤੇ ਨਾ ਹੀ ਖਾਂਸੀ ਅਤੇ ਨਾ ਹੀ ਗਲੇ 'ਚ ਕੋਈ ਦਰਦ ਦੀ ਸਮੱਸਿਆ ਸੀ। ਉਨ੍ਹਾਂ ਕਿਹਾ ਕਿ ਉਹ ਖੁਦ ਵੀ ਹੈਰਾਨ ਹਨ ਕਿ ਜੇਕਰ ਉਨ੍ਹਾਂ ਨੂੰ ਕੋਈ ਕੋਰੋਨਾ ਦੇ ਲੱਛਣ ਨਹੀਂ ਹਨ ਤਾਂ ਉਨ੍ਹਾਂ ਦੀ ਕੋਰੋਨਾ ਰਿਪੋਰਟ ਕਿਵੇਂ ਪਾਜ਼ੇਟਿਵ ਆ ਗਈ। ਇਥੇ ਦੱਸਣਯੋਗ ਹੈ ਕਿ ਪਰਗਟ ਸਿੰਘ ਹਾਕੀ ਟੀਮ ਦੇ ਕਪਤਾਨ, ਪੰਜਾਬ ਖੇਡ ਮਹਿਕਮੇ ਦੇ ਡਾਇਰੈਕਟਰ ਅਤੇ ਪੰਜਾਬ ਪੁਲਸ 'ਐੱਸ. ਪੀ. ਦੇ ਅਹੁਦੇ 'ਤੇ ਰਹਿ ਚੁੱਕੇ ਹਨ। ਜਲੰਧਰ ਕੈਂਟ 'ਚ ਪਰਗਟ ਸਿੰਘ ਪਹਿਲਾਂ ਅਕਾਲੀ ਦਲ ਦੇ ਵਿਧਾਇਕ ਬਣੇ ਸਨ ਅਤੇ ਹੁਣ ਉਹ ਕਾਂਗਰਸ ਪਾਰਟੀ ਦੇ ਵਿਧਾਇਕ ਹਨ।

ਇਨ੍ਹਾਂ ਦੀ ਰਿਪੋਰਟ ਆਈ ਪਾਜ਼ੇਟਿਵ
1. ਜੇ. ਪੀ. ਨਗਰ : ਮੇਘਾ
2. ਜਲੰਧਰ ਹਾਈਟਸ : ਕੰਵਲਪ੍ਰੀਤ, ਗਿੰਨੀ, ਜਸਵਿੰਦਰ ਪਾਲ ਸਿੰਘ
3. ਪੁਲਸ ਥਾਣਾ ਮਕਸੂਦਾਂ : ਕੰਵਲਜੀਤ
4. ਨਵੀਂ ਸਬਜ਼ੀ ਮੰਡੀ ਮਕਸੂਦਾਂ : ਸੰਜੀਵ, ਸੁਨੀਤ
5. ਨਿਊ ਰਸੀਲਾ ਨਗਰ : ਪੰਕਜ, ਮਦਨ ਲਾਲ
6. ਗੜ੍ਹਾ ਰੋਡ : ਦੇਵ ਸ਼ੰਕਰ, ਫੂਲ ਬਾਬੂ
7. ਗੁਰੂ ਤੇਗ ਬਹਾਦਰ ਨਗਰ : ਗੁਰਵਿੰਦਰ ਕੌਰ, ਹਰਜੀਤ ਕੌਰ, ਹਰਪ੍ਰੀਤ ਸਿੰਘ
8. ਮੁਹੱਲਾ ਗੋਬਿੰਦਗੜ੍ਹ : ਰਾਜੂ
9. ਸੰਜੇ ਗਾਂਧੀ ਨਗਰ : ਹਰਪ੍ਰੀਤ ਕੌਰ
10. ਫਿਲੌਰ ਅਤੇ ਨੇੜੇ-ਤੇੜੇ ਦੇ ਪਿੰਡ : ਸੌਰਵ, ਆਸ਼ਾ ਰਾਣੀ, ਆਸ਼ੀਸ਼ ਕੁਮਾਰ, ਜਰਨੈਲ ਸਿੰਘ, ਕੁਲਦੀਪ ਕੁਮਾਰ
11. ਨਿਊ ਰਵਿਦਾਸ ਨਗਰ : ਗੁਰਿੰਦਰ ਸਿੰਘ
12. ਚੰਦਨ ਪਾਰਕ : ਪ੍ਰਕਾਸ਼
13. ਪਿੰਡ ਜੈਤੇਵਾਲੀ : ਯੋਗਿਤਾ
14. ਲੱਧੇਵਾਲੀ : ਰਜਿੰਦਰ ਕੌਰ, ਕੁਲਵਿੰਦਰ ਕੌਰ, ਗੁਰਵਿੰਦਰ ਸਿੰਘ
15. ਮਿਲਟਰੀ ਹਸਪਤਾਲ : ਰਾਹੁਲ ਕੁਮਾਰ, ਸੁਧਾਂਸ਼ੂ, ਆਸ਼ੀਸ਼ ਕੁਮਾਰ
16. ਰੁੜਕਾ ਕਲਾਂ : ਤਰਲੋਕ ਸਿੰਘ
17. ਖਾਂਬਰਾ : ਲਾਲਤੂ ਰਾਮ
18. ਆਰ.ਡੀ.ਡੀ.ਐੱਲ. ਲਾਡੋਵਾਲੀ ਰੋਡ : ਹਰਸ਼ਦੀਪ
19. ਪਿੰਡ ਸਰੀਂਹ : ਕਸ਼ਮੀਰੀ ਲਾਲ
20. ਪਠਾਨਕੋਟ ਰੋਡ : ਹਰਸ਼
21. ਪਿੰਡ ਨੂਰਪੁਰ ਚੱਠਾ : ਕੁਲਦੀਪ ਸਿੰਘ
22. ਰੋਜ਼ਵੁਡ ਡਰਾਈਵ ਟਾਵਰ ਐਨਕਲੇਵ : ਇੰਦਰਪ੍ਰੀਤ ਸਿੰਘ
23. ਕਿਸ਼ਨਪੁਰਾ : ਚੰਦਰਸ਼ੇਖਰ, ਦੁਰਗਾ ਪ੍ਰਸਾਦ, ਹਰੀਸ਼ ਚੰਦਰ
24. ਦਸ਼ਮੇਸ਼ ਨਗਰ : ਬਲਵਿੰਦਰ ਕੌਰ
25. ਪਿੰਡ ਨੌਗੱਜਾ : ਜਗਦੀਸ਼ ਚੰਦ
26. ਖਿੰਗਰਾ ਗੇਟ : ਸਤੀਸ਼ ਕੁਮਾਰ
27. ਰਾਜਪੂਤ ਨਗਰ ਮਾਡਲ ਹਾਊਸ : ਗੌਰਵ
28. ਮਾਡਲ ਟਾਊਨ : ਰਜਨੀਸ਼ ਕੁਮਾਰ, ਸਰੋਜਨੀ
29. ਜਲੰਧਰ ਕੈਂਟ : ਸੁਰਜੀਤ ਸਿੰਘ
30. ਭਾਰਗੋ ਕੈਂਪ : ਸ਼ਾਮ ਲਾਲ, ਵਰਿੰਦਰ ਕੁਮਾਰ
31. ਸ੍ਰੀ ਗੁਰੂ ਅਰਜਨ ਦੇਵ ਨਗਰ ਕਰਤਾਰਪੁਰ : ਉਮਾ ਸ਼ਸ਼ੀ
32. ਨੂਰਮਹਿਲ : ਸੁਮਨਦੀਪ ਕੌਰ
33. ਆਕਾਸ਼ ਕਾਲੋਨੀ : ਜਸਵਿੰਦਰ ਸਿੰਘ
34. ਰਵਿੰਦਰ ਨਗਰ : ਕੁਲਦੀਪ ਕੁਮਾਰ
35. ਮੁਹੱਲਾ ਚਾਏ ਆਮ ਬਸਤੀ ਸ਼ੇਖ : ਸੁਗੰਧਾ, ਪੰਕਜ, ਸੰਜੇ
36. ਸੰਤ ਪ੍ਰੇਮ ਸਿੰਘ ਨਗਰ : ਗੌਰਵ
37. ਪਿੰਡ ਡਰੋਲੀ ਖੁਰਦ : ਸੁਭਾਸ਼ ਚੰਦਰ
38. ਗ੍ਰੀਨ ਮਾਡਲ ਟਾਊਨ : ਸੁਰਿੰਦਰ ਕੁਮਾਰ, ਸੁਨੀਤਾ ਰਾਣੀ
39. ਰੂਬੀ ਮੈਡੀਸਨ ਸੈਂਟਰ : ਪੂਜਾ ਰਾਣੀ
40. ਲਕਸ਼ਮੀਪੁਰਾ : ਸੁਰਜਿੰਦਰ ਕੌਰ
41. ਸਦਰ ਬਾਜ਼ਾਰ ਜਲੰਧਰ ਕੈਂਟ : ਪਲਕ, ਬ੍ਰਿਜਭੂਸ਼ਨ, ਮਨੂ
42. ਸ਼ਹੀਦ ਬਾਬਾ ਦੀਪ ਸਿੰਘ ਨਗਰ : ਹਰਭਜਨ ਸਿੰਘ
43 ਅਵਤਾਰ ਨਗਰ : ਅੰਜਲੀ
44. ਨਿਊ ਮਾਡਲ ਹਾਊਸ : ਦਲਜੀਤ ਸਿੰਘ
45. ਅਜੀਤ ਨਗਰ ਇੰਡਸਟ੍ਰੀਅਲ ਏਰੀਆ : ਆਕਾਸ਼ਦੀਪ
46. ਧੋਬੀ ਮੁਹੱਲਾ : ਰਜਿੰਦਰ ਕੁਮਾਰ
47. ਮਸੂਰੀ ਮੁਹੱਲਾ ਬਸਤੀ ਦਾਨਿਸ਼ਮੰਦਾਂ : ਪੂਜਾ ਰਾਣੀ
48. ਨਿਊ ਰਾਜ ਨਗਰ ਬਸਤੀ ਬਾਵਾ ਖੇਲ : ਮੱਖਣ ਸਿੰਘ
49. ਸਤਕਰਤਾਰ ਨਗਰ : ਨਵੀਨ ਕੁਮਾਰ
50. ਪਿੰਡ ਖੁਰਾਮਪੁਰ : ਲਖਵਿੰਦਰ ਸਿੰਘ
51. ਗੁਰੂ ਨਾਨਕਪੁਰਾ ਵੈਸਟ : ਅਮਿਤ
52. ਪਾਰਸ ਅਸਟੇਟ : ਅਸ਼ੋਕ ਕੁਮਾਰ
53. ਨਿਊ ਦਸ਼ਮੇਸ਼ ਨਗਰ : ਸਰਬਜੀਤ ਸਿੰਘ
54. ਭਾਈ ਦਿਤ ਸਿੰਘ ਨਗਰ : ਅੰਮ੍ਰਿਤਪਾਲ ਸਿੰਘ
55. ਕਪੂਰ ਪਿੰਡ : ਕੁਲਵਿੰਦਰ ਸਿੰਘ
56. ਕਾਲਾ ਸੰਘਿਆਂ : ਅਨਿਲ ਕੁਮਾਰ
57. ਗੋਪਾਲ ਨਗਰ : ਕੈਲਾਸ਼ ਰਾਣੀ
58. ਪਿੰਡ ਬਹਿਰਾਮ ਸਰਿਸ਼ਠਾ : ਜਸਵੀਰ ਕੌਰ
59. ਵਿਵੇਕ ਨਗਰ : ਰਾਜ ਰਾਣੀ
60. ਮਿੱਠਾਪੁਰ : ਪ੍ਰਗਟ ਸਿੰਘ
61. ਕਮਲ ਵਿਹਾਰ ਨੇੜੇ ਬਸ਼ੀਰਪੁਰਾ : ਪੁਸ਼ਪਾ ਦੇਵੀ
62. ਕੋਟ ਰਾਮਦਾਸ : ਬਲਵੀਰ ਸਿੰਘ
63. ਨਕੋਦਰ : ਰਵਿੰਦਰ ਕੌਰ, ਅਮਰੀਕ ਸਿੰਘ, ਕਮਲਜੀਤ, ਸਤਨਾਮ ਸਿੰਘ, ਕੁਲਵਿੰਦਰ ਸਿੰਘ
64. ਗੁਲਾਬ ਦੇਵੀ ਰੋਡ : ਵਿਸ਼ਾਲ
65. ਮਲਸੀਆਂ : ਕੁਲਵਿੰਦਰ ਸਿੰਘ
66. ਪਿੰਡ ਮਹੁਵਾਲ : ਅਜੇ ਕੁਮਾਰ
67. ਖੁਰਲਾ ਕਿੰਗਰਾ : ਪਰਮਜੀਤ ਕੌਰ
68. ਪਿੰਡ ਨੰਗਲ ਪੁਰਦਿਲ : ਲਵਪ੍ਰੀਤ, ਪਰਮਜੀਤ
69. ਪਰਾਗਪੁਰ : ਬੇਂਜਾਮਿਨ ਜਾਰਜ
70. ਸੰਤ ਵਿਹਾਰ ਕਰਤਾਰਪੁਰ : ਅਵਤਾਰ ਚੰਦ, ਨੀਲਮ
71. ਪਿੰਡ ਗਜਰਾਨ ਸ਼ਾਹਕੋਟ : ਸੁਖਵਿੰਦਰ ਸਿੰਘ, ਰਣਜੀਤ ਸਿੰਘ
72. ਪਿੰਡ ਤਲਵੰਡੀ ਮਾਧੋ : ਓਂਕਾਰ ਸਿੰਘ
73. ਲੋਹੀਆਂ ਖਾਸ : ਰਜਨੀ
74. ਪਿੰਡ ਸ਼ੰਕਰ : ਕੁਲਬੀਰ ਸਿੰਘ, ਵਿਕਰਮਜੀਤ
75. ਪਿੰਡ ਭਟਨੂਰਾ ਲੁਬਾਣਾ : ਸੌਰਵ, ਸੁਖਵਿੰਦਰ ਸਿੰਘ
76. ਪਿੰਡ ਅਲਾਵਲਪੁਰ : ਗੁਰਮੀਤ ਲਾਲ
77. ਹਰਗੋਬਿੰਦ ਨਗਰ : ਹਰਮਿੰਦਰ ਸਿੰਘ
78. ਨਵੀਂ ਆਬਾਦੀ ਭੋਗਪੁਰ : ਗੁਰਪ੍ਰੀਤ ਸਿੰਘ
79. ਏ. ਆਰ. ਪੀ. ਪੀ. ਏ. ਪੀ. : ਸੁਰਜੀਤ ਸਿੰਘ, ਅਮਨਦੀਪ ਸਿੰਘ
80. ਅਰਬਨ ਅਸਟੇਟ ਫੇਸ-1 : ਗੁਰਤੇਜ ਸਿੰਘ

ਇਹ ਵੀ ਪੜ੍ਹੋ: ਕਲਯੁੱਗੀ ਪੁੱਤ ਤੇ ਨੂੰਹ ਦਾ ਸ਼ਰਮਨਾਕ ਕਾਰਾ, ਬਜ਼ੁਰਗ ਮਾਂ ਦੀ ਕੁੱਟਮਾਰ ਕਰਕੇ ਰਾਤ ਦੇ ਹਨ੍ਹੇਰੇ ’ਚ ਹਾਈਵੇਅ ’ਤੇ ਸੁੱਟਿਆ

ਜਾਣੋ ਕੋਰੋਨਾ ਨੂੰ ਲੈ ਕੇ ਪੰਜਾਬ ਦੇ ਤਾਜ਼ਾ ਹਾਲਾਤ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 44 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 3464 ਲੁਧਿਆਣਾ 9026, ਜਲੰਧਰ 5689, ਮੋਹਾਲੀ 'ਚ 2951, ਪਟਿਆਲਾ 'ਚ 5232, ਹੁਸ਼ਿਆਰਪੁਰ 'ਚ 1145, ਤਰਨਾਰਨ 693, ਪਠਾਨਕੋਟ 'ਚ 983, ਮਾਨਸਾ 'ਚ 436, ਕਪੂਰਥਲਾ 992, ਫਰੀਦਕੋਟ 891, ਸੰਗਰੂਰ 'ਚ 2005, ਨਵਾਂਸ਼ਹਿਰ 'ਚ 619, ਰੂਪਨਗਰ 725, ਫਿਰੋਜ਼ਪੁਰ 'ਚ 1656, ਬਠਿੰਡਾ 1912, ਗੁਰਦਾਸਪੁਰ 1672, ਫਤਿਹਗੜ੍ਹ ਸਾਹਿਬ 'ਚ 937, ਬਰਨਾਲਾ 915, ਫਾਜ਼ਿਲਕਾ 717, ਮੋਗਾ 1259, ਮੁਕਤਸਰ ਸਾਹਿਬ 698 ਕੇਸ ਪਾਏ ਹਨ ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚੋਂ 1195 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 29400 ਲੋਕ ਮਿਹਤਯਾਬ ਹੋਣ ਉਪਰੰਤ ਘਰਾਂ ਨੂੰ ਪਰਤ ਚੁੱਕੇ ਹਨ।

ਇਹ ਵੀ ਪੜ੍ਹੋ: ਹੁਸ਼ਿਆਰਪੁਰ ਜ਼ਿਲ੍ਹੇ 'ਚ ਭਿਆਨਕ ਸਥਿਤੀ 'ਚ ਪਹੁੰਚਿਆ ਕੋਰੋਨਾ, 61 ਨਵੇਂ ਮਾਮਲਿਆਂ ਦੀ ਪੁਸ਼ਟੀ


author

shivani attri

Content Editor

Related News