ਪੰਜਾਬ 'ਚ ਨਿੱਜੀ ਸਕੂਲ ਦੀ ਲਾਪਰਵਾਹੀ ਨੇ ਛੁਡਾਏ ਮਾਪਿਆਂ ਦੇ ਪਸੀਨੇ, ਛੁੱਟੀ ਮਗਰੋਂ ਘਰ ਨਹੀਂ ਪੁੱਜੇ ਬੱਚੇ!

Saturday, Nov 25, 2023 - 11:01 AM (IST)

ਪੰਜਾਬ 'ਚ ਨਿੱਜੀ ਸਕੂਲ ਦੀ ਲਾਪਰਵਾਹੀ ਨੇ ਛੁਡਾਏ ਮਾਪਿਆਂ ਦੇ ਪਸੀਨੇ, ਛੁੱਟੀ ਮਗਰੋਂ ਘਰ ਨਹੀਂ ਪੁੱਜੇ ਬੱਚੇ!

ਮੋਹਾਲੀ (ਕੁਲਦੀਪ ਕੁਮਾਰ) : ਛੁੱਟੀ ਤੋਂ ਬਾਅਦ ਬੱਚਿਆਂ ਨੂੰ ਘਰ ਛੱਡਣ ਸਮੇਂ ਫੇਜ਼-10 ਸਥਿਤ ਇਕ ਨਿੱਜੀ ਸਕੂਲ ਦੀ ਬੱਸ ਸੋਹਾਣਾ ਨੇੜੇ ਖ਼ਰਾਬ ਹੋ ਗਈ। ਬੱਸ 'ਚ 45 ਬੱਚੇ ਸਨ। ਡਰਾਈਵਰ ਨੇ ਬੱਸ ਖ਼ਰਾਬ ਹੋਣ ਦੀ ਸੂਚਨਾ ਸਕੂਲ ਪ੍ਰਸ਼ਾਸਨ ਨੂੰ ਦਿੱਤੀ। ਇਸ ਮੌਕੇ ਇਕ ਛੋਟੀ ਬੱਸ ਵੀ ਭੇਜੀ ਗਈ, ਜੋ ਕਿ 10-15 ਬੱਚੇ ਹੀ ਲੈ ਗਏ ਪਰ 33 ਬੱਚੇ ਉੱਥੇ ਹੀ ਖੜ੍ਹੇ ਰਹੇ। ਉਨ੍ਹਾਂ ਦੀ ਸੰਭਾਲ ਕਰਨ ਲਈ ਕੋਈ ਨਹੀਂ ਆਇਆ। ਇੱਥੋਂ ਤੱਕ ਕਿ ਮਹਿਲਾ ਅਟੈਂਡੈਂਟ ਵੀ ਦੂਜੀ ਬੱਸ 'ਚ ਰਵਾਨਾ ਹੋ ਗਈ ਅਤੇ ਬੱਚੇ ਸ਼ਾਮ 5.30 ਵਜੇ ਤੱਕ 3 ਘੰਟੇ ਭੁੱਖੇ-ਪਿਆਸੇ ਸੜਕ ’ਤੇ ਖੜ੍ਹੇ ਰਹੇ। ਸਕੂਲ ਪ੍ਰਸ਼ਾਸਨ ਵਲੋਂ ਇਸ ਸਬੰਧੀ ਨਾ ਤਾਂ ਮਾਪਿਆਂ ਨੂੰ ਸੂਚਿਤ ਕੀਤਾ ਗਿਆ ਅਤੇ ਨਾ ਹੀ ਕੋਈ ਬਦਲਵਾਂ ਪ੍ਰਬੰਧ ਕੀਤਾ ਗਿਆ। ਬੱਚੇ ਘਰ ਨਾ ਪਹੁੰਚਣ ’ਤੇ ਮਾਪਿਆਂ ਨੇ ਕਲਾਸ ਟੀਚਰਾਂ ਨੂੰ ਫੋਨ ਕੀਤੇ। ਅਧਿਆਪਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਬੱਚੇ ਘਰ ਕਿਉਂ ਨਹੀਂ ਪਹੁੰਚੇ, ਨਾ ਹੀ ਸਕੂਲ ਮੈਨੇਜਮੈਂਟ ਵਲੋਂ ਕੋਈ ਗਰੁੱਪ ਮੈਸੇਜ ਫਲੈਸ਼ ਕੀਤਾ ਗਿਆ।
ਸ਼ਾਮ 5 ਵਜੇ ਮਹਿਲਾ ਅਟੈਂਡੈਂਟ ਨੇ ਦੱਸਿਆ, ਬੱਸ ਖ਼ਰਾਬ ਹੋ ਗਈ ਸੀ
ਇਕ ਮਾਤਾ-ਪਿਤਾ ਸ਼ਾਮ 5 ਵਜੇ ਬੱਸ 'ਚ ਸਫ਼ਰ ਕਰ ਰਹੀ ਮਹਿਲਾ ਅਟੈਂਡੈਂਟ ਦੇ ਸੰਪਰਕ 'ਚ ਆਏ। ਉਸ ਨੇ ਦੱਸਿਆ ਕਿ ਸੈਕਟਰ-68 ਦੇ ਸੋਹਾਣਾ ਨੇੜੇ ਬੱਸ ਖ਼ਰਾਬ ਹੋ ਗਈ ਸੀ ਅਤੇ ਵਿਦਿਆਰਥੀ ਉੱਥੇ ਹੀ ਖੜ੍ਹੇ ਸਨ। ਸੂਚਨਾ ਮਿਲਣ ਤੋਂ ਬਾਅਦ ਮਾਪੇ ਛੁੱਟੀ ਤੋਂ 3 ਘੰਟੇ ਬਾਅਦ ਮੌਕੇ ’ਤੇ ਪਹੁੰਚੇ ਅਤੇ ਆਪਣੇ ਬੱਚਿਆਂ ਨੂੰ ਘਰ ਲੈ ਗਏ।

ਇਹ ਵੀ ਪੜ੍ਹੋ : ਰਾਇਲ ਐਨਫੀਲਡ ਦੀ ਨਵੀਂ ਹਿਮਾਲਿਅਨ 450 ਲਾਂਚ, ਮਿਲਣਗੇ ਕਈ ਫੀਚਰਜ਼, ਜਾਣੋ ਕੀ ਹੈ ਕੀਮਤ (ਤਸਵੀਰਾਂ)

PunjabKesari
ਟਰਾਂਸਪੋਰਟ ਇੰਚਾਰਜ ਨੇ ਦੱਸਿਆ, ਇਕ ਹੋਰ ਬੱਸ ਭੇਜੀ ਗਈ ਸੀ
ਟਰਾਂਸਪੋਰਟ ਇੰਚਾਰਜ ਪਰਮਜੀਤ ਕੌਰ ਨੇ ਦੱਸਿਆ ਕਿ ਬੱਸ ਦੇ ਖ਼ਰਾਬ ਹੋਣ ਤੋਂ ਬਾਅਦ ਇਕ ਹੋਰ ਬੱਸ ਮੰਗਵਾਈ ਗਈ ਅਤੇ ਕੁੱਝ ਬੱਚਿਆਂ ਨੂੰ ਮਹਿਲਾ ਅਟੈਂਡੈਂਟ ਸਮੇਤ ਭੇਜਿਆ ਗਿਆ। ਹੋਰ ਬੱਚਿਆਂ ਦੇ ਮਾਪਿਆਂ ਨਾਲ ਫੋਨ ’ਤੇ ਸੰਪਰਕ ਕੀਤਾ ਗਿਆ ਅਤੇ ਦੱਸਿਆ ਗਿਆ ਕਿ ਉਹ ਆਪਣੇ ਬੱਚਿਆਂ ਨੂੰ ਲੈ ਕੇ ਜਾ ਸਕਦੇ ਹਨ। ਕੁੱਝ ਮਾਪੇ ਆਪਣੇ ਬੱਚਿਆਂ ਨਾਲ ਬੱਸ 'ਚ ਹੀ ਸਨ। ਉਨ੍ਹਾਂ ਦੀ ਦੇਖ-ਭਾਲ ਲਈ ਇਕ ਅਟੈਂਡੈਂਟ ਵੀ ਮੌਜੂਦ ਸੀ। ਇਸ ਘਟਨਾ ਤੋਂ ਬਾਅਦ ਬੱਚਿਆਂ ਦੇ ਮਾਪਿਆਂ ’ਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਉੱਚ ਅਧਿਕਾਰੀ ਨੂੰ ਸ਼ਿਕਾਇਤ ਕਰਨਗੇ, ਤਾਂ ਜੋ ਜੇਕਰ ਭਵਿੱਖ 'ਚ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਤਾਂ ਸਕੂਲ ਪ੍ਰਬੰਧਕਾਂ ਦੀ ਜਵਾਬਦੇਹੀ ਯਕੀਨੀ ਬਣਾਈ ਜਾ ਸਕੇ।

ਇਹ ਵੀ ਪੜ੍ਹੋ : ਪਾਕਿਸਤਾਨ ਨੇ ਅਣਪਛਾਤੇ ਲੋਕਾਂ ਦੇ ਡਰ ਕਾਰਨ ਵਾਂਟੇਡ ਅੱਤਵਾਦੀਆਂ ਦੀ ਵਧਾਈ ਸੁਰੱਖਿਆ
ਬੱਸ ਕੋਲ ਕੁੜੀਆਂ ਖੜ੍ਹੀਆਂ ਸਨ ਇਕੱਲੀਆਂ
ਮਾਪਿਆਂ ਨੇ ਦੱਸਿਆ ਕਿ ਜਦੋਂ ਉਹ ਪਹੁੰਚੇ ਤਾਂ ਡਰਾਈਵਰ ਅਤੇ ਮਕੈਨਿਕ ਬੱਸ ਦੀ ਮੁਰੰਮਤ ਕਰ ਰਹੇ ਸਨ। ਉਸੇ ਸਮੇਂ 6 ਕੁੜੀਆਂ ਸੜਕ ’ਤੇ ਖੜ੍ਹੀਆਂ ਸਨ। ਉਹ ਕਈ ਘੰਟਿਆਂ ਤੋਂ ਉਡੀਕ ਕਰ ਰਹੀਆਂ ਸਨ ਕਿ ਘਰ ਕਿਵੇਂ ਪਹੁੰਚਿਆ ਜਾਵੇ ਜਾਂ ਆਪਣੇ ਮਾਪਿਆਂ ਨਾਲ ਸੰਪਰਕ ਕੀਤਾ ਜਾਵੇ। ਰੱਬ ਜਾਣੇ ਸਕੂਲ ਪ੍ਰਸ਼ਾਸਨ ਕਿਹੜੀ ਕੁੰਭਕਰਨੀ ਨੀਂਦ ਸੁੱਤਾ ਪਿਆ ਸੀ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਬੱਸ ਖ਼ਰਾਬ ਹੋ ਗਈ ਹੈ ਅਤੇ ਬੱਚੇ ਸੜਕ ’ਤੇ ਖੜ੍ਹੇ ਹਨ।
ਨਾ ਅਧਿਆਪਕ ਨੇ ਫ਼ੋਨ ਚੁੱਕਿਆ, ਨਾ ਹੀ ਗਰੁੱਪ ’ਚ ਕੋਈ ਸੁਨੇਹਾ ਭੇਜਿਆ
ਮਾਪਿਆਂ ਦਾ ਦੋਸ਼ ਹੈ ਕਿ ਸਕੂਲ ਦੇ ਅਧਿਆਪਕ ਨੇ ਬੱਸ ਦੇ ਖ਼ਰਾਬ ਹੋਣ ਸਬੰਧੀ ਗਰੁੱਪ 'ਚ ਕੋਈ ਸੁਨੇਹਾ ਨਹੀਂ ਭੇਜਿਆ। ਸੰਪਰਕ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਫੋਨ ਵੀ ਨਹੀਂ ਚੁੱਕਿਆ। ਇਹ ਨਹੀਂ ਸੋਚਿਆ ਕਿ ਕੁੜੀਆਂ ਘਰ ਕਿਵੇਂ ਪਹੁੰਚਣਗੀਆਂ। ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਉਨ੍ਹਾਂ ਦੇ ਬੱਚੇ ਕਿੱਥੇ-ਕਿੱਥੇ ਖੜ੍ਹੇ ਹਨ ਅਤੇ ਕਿਸ ਥਾਂ ’ਤੇ ਬੱਸ ਖ਼ਰਾਬ ਹੋਈ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News