ਜ਼ਿਲੇ ''ਚ ਆਰਥਿਕ ਗਣਨਾ ਦਾ ਦੂਜਾ ਦੌਰ ਸ਼ੁਰੂ, ਡੀ. ਸੀ. ਨੇ ਦਿਖਾਈ ਹਰੀ ਝੰਡੀ

09/10/2019 2:49:30 PM

ਲੁਧਿਆਣਾ (ਸ਼ਾਰਦਾ) : ਮਨਿਸਟਰੀ ਆਫ ਸਟੈਟਿਕਸ ਐਂਡ ਪ੍ਰੋਗਰਾਮ ਇੰਪਲੀਮੈਂਟੇਸ਼ਨ ਵਲੋਂ ਪੂਰੇ ਦੇਸ਼ 'ਚ ਆਰਥਿਕ ਆਧਾਰਾਂ 'ਤੇ ਵੱਖ-ਵੱਖ ਸੰਚਾਲਨ ਦੀ ਪੂਰੀ ਜਾਣਕਾਰੀ ਇਕੱਠੀ ਕਰਨ ਲਈ ਸਾਲ 2019 'ਚ ਸੱਤਵੀਂ ਗਣਨਾ ਕਰਾਈ ਜਾ ਰਹੀ ਹੈ। ਇਸ ਦੇ ਦੂਜੇ ਦੌਰ ਦੀ ਸ਼ੁਰੂਆਤ ਡੀ. ਸੀ. ਪਰਦੀਪ ਅਗਰਵਾਲ ਨੇ ਸਰਵੇ ਟੀਮ ਨੂੰ ਹਰੀ ਝੰਡੀ ਦਿਖਾ ਕੇ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਗਰਵਾਲ ਨੇ ਦੱਸਿਆ ਕਿ ਸਬੰਧਿਤ ਮੰਤਰਾਲੇ ਨੇ 7ਵੀਂ ਆਰਥਿਕ ਗਣਨਾ ਦੇ ਆਯੋਜਨ 'ਚ ਸੀ. ਐੱਮ., ਸੀ. ਈ., ਗਵਰਨੈਂਸ ਸਰਵਿਸਿਜ਼ ਦੇ ਨਾਲ ਮਿਲ ਕੇ ਇਸ ਦੀ ਸ਼ੁਰੂਆਤ ਕੀਤੀ ਹੈ।
ਸਰਵੇ ਟੀਮ ਨੂੰ ਡਾਟਾ ਇਕੱਤਰ ਕਰਨ, ਉਸ ਨੂੰ ਵੈਰੀਫਾਈ ਕਰਨ ਤੋਂ ਬਾਅਦ ਰਿਪੋਰਟ ਤਿਆਰ ਕਰਕੇ ਇਸ ਦੇ ਪ੍ਰਸਾਰ ਲਈ ਬਣਾਏ ਮੋਬਾਇਲ ਐਪਲੀਕੇਸ਼ਨ 'ਤੇ ਡਾਟਾ ਇਕੱਤਰ ਕਰਨ ਦੀ ਟ੍ਰੇਨਿੰਗ ਦੇ ਦਿੱਤੀ ਗਈ ਹੈ, ਜੋ ਡੋਰ-ਟੂ-ਡੋਰ ਸਰਵੇ ਕਰਕੇ ਹਰ ਤਰ੍ਹਾਂ ਦੇ ਘਰੇਲੂ ਅਤੇ ਵਪਾਰਕ ਆਧਾਰਾਂ ਦਾ ਡਾਟਾ ਇਕੱਠਾ ਕਰੇਗੀ। ਇਸ ਡਾਟਾ ਦੀ ਵਰਤੋਂ ਸਿਰਫ ਵਿਕਾਸ ਲਈ ਬਣਾਈਆਂ ਜਾਣ ਵਾਲੀਆਂ ਯੋਜਨਾਵਾਂ ਲਈ ਕੀਤੀ ਜਾਵੇਗੀ।


Babita

Content Editor

Related News