ਬਹਿਬਲ ਕਲਾਂ ਗੋਲੀਕਾਂਡ : ‘ਉਮਰਾਨੰਗਲ'' ਦੀ ਅਗਾਊਂ ਜ਼ਮਾਨਤ ’ਤੇ ਸੁਣਵਾਈ ਤੋਂ ਇਕ ਹੋਰ ਜੱਜ ਦੀ ਨਾਂਹ
Thursday, Feb 18, 2021 - 08:45 AM (IST)
ਚੰਡੀਗੜ੍ਹ (ਹਾਂਡਾ) : ਪੰਜਾਬ ਦੇ ਸਾਬਕਾ ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ ਦੀ ਅਗਾਊਂ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਤੋਂ ਇਕ ਹੋਰ ਜੱਜ ਨੇ ਖ਼ੁਦ ਨੂੰ ਵੱਖ ਕਰ ਲਿਆ ਹੈ। ਬੀਤੇ ਮੰਗਲਵਾਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਐੱਚ. ਐੱਸ. ਸਿੱਧੂ ਨੇ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਸੀ। ਮਾਮਲਾ ਚੀਫ਼ ਜਸਟਿਸ ਨੂੰ ਰੈਫ਼ਰ ਹੋਣ ਤੋਂ ਬਾਅਦ ਜਸਟਿਸ ਦੀਵਾ ਸਿੱਬਲ ਦੀ ਕੋਰਟ ਕੋਲ ਸੁਣਵਾਈ ਲਈ ਆਇਆ ਸੀ।
ਜਸਟਿਸ ਦੀਵਾ ਸਿੱਬਲ ਨੇ ਵੀ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਮਾਮਲਾ ਵਾਪਸ ਚੀਫ਼ ਜਸਟਿਸ ਨੂੰ ਭੇਜਦੇ ਹੋਏ ਹੋਰ ਬੈਂਚ ਨੂੰ ਰੈਫ਼ਰ ਕਰਨ ਦੀ ਅਪੀਲ ਕੀਤੀ। ਪਿਛਲੇ ਹਫ਼ਤੇ ਫਰੀਦਕੋਟ ਅਦਾਲਤ ਨੇ ਉਮਰਾਨੰਗਲ ਦੀ ਅਗਾਊਂ ਜ਼ਮਾਨਤ ਦੀ ਮੰਗ ਨੂੰ ਖ਼ਾਰਜ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਜ਼ਮਾਨਤ ਲਈ ਪਟੀਸ਼ਨ ਦਾਖ਼ਲ ਕੀਤੀ ਸੀ।
ਇਹ ਵੀ ਪੜ੍ਹੋ : 'ਲੁਧਿਆਣਾ' 'ਚ 'ਕਾਂਗਰਸ' ਨੂੰ ਮਿਲੀ ਵੱਡੀ ਜਿੱਤ, ਜਾਣੋ ਕਿੱਥੇ ਕਿੰਨੀਆਂ ਸੀਟਾਂ ਹਾਸਲ ਹੋਈਆਂ
ਬਰਗਾੜੀ ਕਾਂਡ ਤੋਂ ਬਾਅਦ ਹੋਏ ਗੋਲੀਕਾਂਡ ਮਾਮਲਿਆਂ ਦੀ ਜਾਂਚ ਕਰ ਰਹੀ ਪੰਜਾਬ ਪੁਲਸ ਦੀ ਐੱਸ. ਆਈ. ਟੀ. ਨੇ ਪਿਛਲੇ ਸਾਲ ਅਕਤੂਬਰ 'ਚ ਉਮਰਾਨੰਗਲ ਨੂੰ ਬਹਿਬਲ ਕਲਾਂ ਗੋਲੀਕਾਂਡ ਕੇਸ 'ਚ ਨਾਮਜ਼ਦ ਕੀਤਾ ਸੀ ਅਤੇ ਇਸ ਸਾਲ 15 ਜਨਵਰੀ ਨੂੰ ਪੁਲਸ ਨੇ ਅਦਾਲਤ ’ਚ ਚਾਰਜਸ਼ੀਟ ਵੀ ਦਾਖ਼ਲ ਕਰ ਦਿੱਤੀ ਸੀ।
ਇਹ ਵੀ ਪੜ੍ਹੋ : 'ਖੰਨਾ' ਨਗਰ ਕੌਂਸਲ 'ਤੇ ਕਾਂਗਰਸ ਦਾ ਕਬਜ਼ਾ, 19 ਸੀਟਾਂ ਜਿੱਤ ਕੇ ਵਿਰੋਧੀਆਂ ਨੂੰ ਪਛਾੜਿਆ
ਇਸ ਤੋਂ ਬਾਅਦ ਉਮਰਾਨੰਗਲ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਜ਼ਿਲ੍ਹਾ ਅਦਾਲਤ ’ਚ ਅਗਾਊਂ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਸੀ।
ਨੋਟ : ਉਮਰਾਨੰਗਲ' ਦੀ ਅਗਾਊਂ ਜ਼ਮਾਨਤ ’ਤੇ ਸੁਣਵਾਈ ਤੋਂ ਜੱਜ ਦੀ ਨਾਂਹ ਬਾਰੇ ਦਿਓ ਆਪਣੀ ਰਾਏ