ਪਰਮਜੀਤ ਕੌਰ ਨੇ ਨੈਸ਼ਨਲ ਮਾਸਟਰ ਐਥਲੈਟਿਕਸ ਦੀਆਂ ਰਿਲੇਅ ਦੌੜਾਂ ’ਚ ਗੱਡਿਆ ਜਿੱਤ ਦਾ ਝੰਡਾ

Tuesday, Nov 30, 2021 - 05:08 PM (IST)

ਪਰਮਜੀਤ ਕੌਰ ਨੇ ਨੈਸ਼ਨਲ ਮਾਸਟਰ ਐਥਲੈਟਿਕਸ ਦੀਆਂ ਰਿਲੇਅ ਦੌੜਾਂ ’ਚ ਗੱਡਿਆ ਜਿੱਤ ਦਾ ਝੰਡਾ

ਭਵਾਨੀਗੜ੍ਹ (ਵਿਕਾਸ)-ਸਰਕਾਰੀ ਮਿਡਲ ਸਕੂਲ ਝਨੇੜੀ ਵਿਖੇ ਬਤੌਰ ਪੀ. ਟੀ. ਆਈ. ਦੀਆਂ ਸੇਵਾਵਾਂ ਨਿਭਾ ਰਹੇ ਅਧਿਆਪਕਾ ਪਰਮਜੀਤ ਕੌਰ ਨੇ ਰਾਸ਼ਟਰੀ ਪੱਧਰ ’ਤੇ ਹੋਈਆਂ ਤੀਸਰੀਆਂ ਨੈਸ਼ਨਲ ਮਾਸਟਰ ਐਥਲੈਟਿਕਸ ’ਚ 100, 200 ਤੇ 400 ਮੀਟਰ ਅਤੇ ਰਿਲੇਅ ਦੌੜਾਂ ’ਚ ਦੇਸ਼ ਭਰ 'ਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣਾ, ਆਪਣੇ ਸਕੂਲ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਇਸ ਤੋਂ ਪਹਿਲਾਂ ਇਨ੍ਹਾਂ ਨੇ ਜ਼ਿਲ੍ਹਾ ਸੰਗਰੂਰ ਅਤੇ ਪੰਜਾਬ ਪੱਧਰ ’ਤੇ ਵੀ ਰਨਿੰਗ ਮੁਕਾਬਲਿਆਂ ’ਚ ਪਹਿਲਾ ਸਥਾਨ ਹਾਸਲ ਕੀਤਾ ਸੀ। ਪਰਮਜੀਤ ਕੌਰ ਨੇ 50-54 ਸਾਲਾਂ ਦੇ ਵਰਗ ਮੁਕਾਬਲੇ ’ਚ 100 ਮੀਟਰ ਦੀ ਰੇਸ 16.76 ਸੈਕਿੰਡ, 200 ਮੀਟਰ ਰੇਸ 38.07 ਸੈਕਿੰਡ ਅਤੇ 400 ਮੀਟਰ ਰੇਸ 1 ਮਿੰਟ 34 ਸੈਕਿੰਡ ’ਚ ਪੂਰੀ ਕੀਤੀ ਹੈ।

PunjabKesari

27 ਤੋਂ 30 ਨਵੰਬਰ ਤੱਕ ਚੱਲੀ ਇਸ ਪ੍ਰਤੀਯੋਗਤਾ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਲਗਭਗ 3500 ਐਥਲੀਟਾਂ ਨੇ ਭਾਗ ਲਿਆ ਤੇ ਪੰਜਾਬ ਦੇ ਲੱਗਭਗ 150 ਐਥਲੀਟ ਵੱਖ-ਵੱਖ ਈਵੈਂਟ ’ਚ ਸ਼ਾਮਲ ਹੋਏ। ਆਪਣੀ ਮਿਹਨਤ ਦੇ ਬਲਬੂਤੇ ’ਤੇ ਰਾਸ਼ਟਰੀ ਪੱਧਰ ਦੀ ਇਸ ਸ਼ਾਨਦਾਰ ਪ੍ਰਾਪਤੀ ਤੋਂ ਬਾਅਦ ਪਰਮਜੀਤ ਕੌਰ ਦੀ ਚੋਣ ਹੁਣ ਅੰਤਰਰਾਸ਼ਟਰੀ ਮੁਕਾਬਲੇ ਲਈ ਹੋਈ ਹੈ, ਜਿਸ ਵਿੱਚ ਭਾਗ ਲੈਣ ਲਈ ਉਹ ਵਿਦੇਸ਼ ਜਾਣਗੇ, ਜੋ ਸਿੱਖਿਆ ਵਿਭਾਗ ਅਤੇ ਇਲਾਕਾ ਵਾਸੀਆਂ ਲਈ ਮਾਣ ਵਾਲੀ ਗੱਲ ਹੈ।


author

Manoj

Content Editor

Related News