''ਆਪ'' ਆਗੂ ਪਰਮਜੀਤ ਰਾਣੇਵਾਲ ਦੇ ਕਤਲ ਮਾਮਲੇ ''ਚ ਦੂਜਾ ਮੁੱਖ ਮੁਲਜ਼ਮ ਗ੍ਰਿਫਤਾਰ

Wednesday, Jun 03, 2020 - 05:46 PM (IST)

''ਆਪ'' ਆਗੂ ਪਰਮਜੀਤ ਰਾਣੇਵਾਲ ਦੇ ਕਤਲ ਮਾਮਲੇ ''ਚ ਦੂਜਾ ਮੁੱਖ ਮੁਲਜ਼ਮ ਗ੍ਰਿਫਤਾਰ

ਜਾਡਲਾ (ਜਸਵਿੰਦਰ ਔਜਲਾ) : ਬੀਤੇ ਦਿਨੀਂ 'ਆਪ' ਆਗੂ ਪਰਮਜੀਤ ਸਿੰਘ ਰਾਣੇਵਾਲ ਦਾ ਚਰਨਜੀਤ ਸਿੰਘ ਪੁੱਤਰ ਹਰਪਾਲ ਸਿੰਘ ਅਤੇ ਉਸ ਦੀ ਜੀਪ ਵਿਚ ਨਾਲ ਬੈਠੇ ਗੁਰਮੁੱਖ ਸਿੰਘ ਪੁੱਤਰ ਸੋਹਣ ਸਿੰਘ ਵਲੋਂ ਕਤਲ ਕਰ ਦਿੱਤਾ ਗਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਸ ਮੁਖੀ ਅਲਕਾ ਮੀਨਾ, ਵਜੀਰ ਸਿੰਘ ਖਹਿਰਾ ਐੱਸ.ਪੀ (ਡੀ), ਹਰਨੀਲ ਸਿੰਘ ਡੀ.ਐਸ.ਪੀ, ਹਰਜੀਤ ਸਿੰਘ ਡੀ.ਐੱਸ.ਪੀ ਨੇ ਦੱਸਿਆ ਕਿ ਪਰਮਜੀਤ ਸਿੰਘ ਨੂੰ ਕਤਲ ਕਰਨ ਵਾਲਾ ਪਹਿਲਾ ਮੁੱਖ ਦੋਸ਼ੀ ਚਰਨਜੀਤ ਸਿੰਘ ਬੀਤੇ ਦਿਨੀਂ ਪੁਲਸ ਨੇ ਗ੍ਰਿਫਤਾਰ ਕਰ ਲਿਆ ਸੀ ਜਿਸ ਨੂੰ ਹੁਣ ਪੁਲਸ ਰਿਮਾਂਡ 'ਤੇ ਰੱਖਿਆ ਹੋਇਆ ਹੈ। 

ਬੀਤੀ ਸ਼ਾਮ ਥਾਣਾ ਸਦਰ ਪੁਲਸ ਨਵਾਂਸ਼ਹਿਰ ਦੇ ਐੱਸ.ਐੱਚ.ਓ. ਸਰਬਜੀਤ ਸਿੰਘ ਦੀ ਅਗਵਾਈ ਵਿਚ ਬੀਰੋਵਾਲ ਟੀ-ਪੁਆਇੰਟ 'ਤੇ ਐੱਸ. ਆਈ ਮਨੋਹਰ ਲਾਲ, ਏ. ਐੱਸ. ਆਈ. ਰਾਜ ਕੁਮਾਰ, ਸਰਿੰਦਰਪਾਲ, ਨਰਿੰਦਰ ਸਿੰਘ ਨੇ ਇਕ ਨਾਕੇਬੰਦੀ ਦੌਰਾਨ ਗੁਰਮੱਖ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਰਾਣੇਵਾਲ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਇੰਸਪੈਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਉਕਤ ਦੋਸ਼ੀ ਪਰਮਜੀਤ ਸਿੰਘ ਨੂੰ ਕਤਲ ਕਰਨ ਸਮੇਂ ਚਰਨਜੀਤ ਸਿੰਘ ਦੇ ਨਾਲ ਜੀਪ ਵਿਚ ਬੈਠਾ ਸੀ। ਪੁਲਸ ਵਲੋਂ ਗੁਰਮੱਖ ਸਿੰਘ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕਰ ਤਿੰਨ ਦਿਨ ਦਾ ਪੁਲਸ ਰਿਮਾਂਡ ਲਿਆ ਗਿਆ ਹੈ।


author

Gurminder Singh

Content Editor

Related News