ਪਰਾਲੀ ਸਾੜਣ ਤੋਂ ਰੋਕਣ ਦੀ ਲਾਈ ਡਿਊਟੀ ਸਮੇਂ ਵਰਤੀ ਅਣਗਹਿਲੀ, ਹੋਵੇਗੀ ਕਾਰਵਾਈ

Wednesday, Nov 27, 2019 - 12:15 PM (IST)

ਪਰਾਲੀ ਸਾੜਣ ਤੋਂ ਰੋਕਣ ਦੀ ਲਾਈ ਡਿਊਟੀ ਸਮੇਂ ਵਰਤੀ ਅਣਗਹਿਲੀ, ਹੋਵੇਗੀ ਕਾਰਵਾਈ

ਸੰਗਰੂਰ (ਬੇਦੀ, ਵਿਵੇਕ ਸਿੰਧਵਾਨੀ) - ਝੋਨੇ ਦੀ ਪਰਾਲੀ ਸਾੜਣ ਤੋਂ ਰੋਕਣ ਸਬੰਧੀ ਲਾਈ ਸਰਕਾਰੀ ਡਿਊਟੀ ਨਿਭਾਉਣ ਪ੍ਰਤੀ ਅਣਗਹਿਲੀ ਵਰਤਣ ਵਾਲੇ ਸਹਿਕਾਰੀ ਸਭਾਵਾਂ ਦੇ 12 ਸਕੱਤਰਾਂ ਖਿਲਾਫ ਅਨੁਸ਼ਾਸਨੀ ਕਾਰਵਾਈ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਹ ਹੁਕਮ ਡੀ.ਸੀ. ਘਨਸ਼ਿਆਮ ਥੋਰੀ ਨੇ ਉਪ ਮੰਡਲ ਮੈਜਿਸਟਰੇਟ ਦਿੜ੍ਹਬਾ ਅਤੇ ਉਪ ਮੰਡਲ ਮੈਜਿਸਟਰੇਟ ਭਵਾਨੀਗੜ੍ਹ ਦੀ ਸਿਫ਼ਾਰਿਸ਼ ਦੇ ਆਧਾਰ ’ਤੇ ਜ਼ਿਲਾ ਰਜਿਸਟਰਾਰ ਸਹਿਕਾਰੀ ਸਭਾਵਾਂ ਨੂੰ ਦਿੱਤੇ ਹਨ। ਜਾਣਕਾਰੀ ਅਨੁਸਾਰ ਡੀ.ਸੀ ਨੇ ਉਪ ਮੰਡਲ ਮੈਜਿਸਟਰੇਟ ਦਿੜ੍ਹਬਾ ਅਤੇ ਉਪ ਮੰਡਲ ਮੈਜਿਸਟਰੇਟ ਭਵਾਨੀਗੜ੍ਹ ਦੀ ਰਿਪੋਰਟ ਦੇ ਆਧਾਰ ’ਤੇ ਸਹਿਕਾਰੀ ਸਭਾਵਾਂ ਦੇ ਜ਼ਿਲਾ ਰਜਿਸਟਰਾਰ ਨੂੰ ਉਕਤ ਕਰਮਚਾਰੀਆਂ ਖਿਲਾਫ਼ ਅਨੁਸ਼ਾਸਨੀ ਕਾਰਵਾਈ ਲਈ ਲਿਖ਼ਤੀ ਹਦਾਇਤ ਕੀਤੀ ਹੈ।

ਇਨ੍ਹਾਂ ਸਕੱਤਰਾਂ ਨੂੰ ਸਟੱਬਲ ਬਰਨਿੰਗ ਰਿਪੋਰਟਿੰਗ ਦੀ ਅਹਿਮ ਜ਼ਿੰਮੇਵਾਰੀ ਸੌਂਪਦਿਆਂ ਨੋਡਲ ਅਧਿਕਾਰੀ ਵਜੋਂ ਤਾਇਨਾਤ ਕੀਤਾ ਗਿਆ ਸੀ। ਉਪ ਮੰਡਲ ਮੈਜਿਸਟਰੇਟ ਦਿੜ੍ਹਬਾ ਵਲੋਂ ਡਿਪਟੀ ਕਮਿਸ਼ਨਰ ਨੂੰ ਭੇਜੀ ਰਿਪੋਰਟ ਮੁਤਾਬਕ ਪਿੰਡ ਬਘਰੌਲ ਵਿਖੇ ਨੋਡਲ ਅਫ਼ਸਰ ਵਜੋਂ ਤਾਇਨਾਤ ਜਗਪਾਲ ਸਿੰਘ ਸਕੱਤਰ, ਸਹਿਕਾਰੀ ਸਭਾਵਾਂ ਸੁਨਾਮ ਅਤੇ ਪਿੰਡ ਲਾਡਬਣਜਾਰਾ ਕਲਾਂ ਵਿਖੇ ਨੋਡਲ ਅਫ਼ਸਰ ਵਜੋਂ ਤਾਇਨਾਤ ਗੁਰਤੇਜ ਸਿੰਘ ਸਕੱਤਰ, ਸਹਿਕਾਰੀ ਸਭਾਵਾਂ ਸੁਨਾਮ ਵਲੋਂ ਆਪਣੀ ਡਿਊਟੀ ਦੌਰਾਨ ਵਾਰ-ਵਾਰ ਫੋਨ ਕਰਨ ’ਤੇ ਸਮੇਂ ਸਿਰ ਅਤੇ ਸਹੀ ਤਰੀਕੇ ਨਾਲ ਰਿਪੋਰਟਾਂ ਨਹੀਂ ਭੇਜੀਆਂ ਗਈਆਂ, ਜਿਸ ਕਾਰਣ ਉੱਚ ਅਧਿਕਾਰੀਆਂ ਨੂੰ ਰਿਪੋਰਟਾਂ ਭੇਜਣ ’ਚ ਦੇਰੀ ਹੁੰਦੀ ਹੈ।

ਇਸ ਤੋਂ ਇਲਾਵਾ ਉਪ ਮੰਡਲ ਮੈਜਿਸਟਰੇਟ ਭਵਾਨੀਗੜ੍ਹ ਦੀ ਰਿਪੋਰਟ ਦੇ ਆਧਾਰ ’ਤੇ ਡਿਪਟੀ ਕਮਿਸ਼ਨਰ ਵਲੋਂ ਸਬ-ਡਵੀਜ਼ਨ ਦੇ 10 ਪਿੰਡਾਂ ਦੀਆਂ ਕੋ-ਆਪ੍ਰੇਟਿਵ ਸੋਸਾਇਟੀਆਂ ਦੇ ਸਕੱਤਰਾਂ ਵਿਰੁੱਧ ਜ਼ਿਲਾ ਰਜਿਸਟਰਾਰ ਨੂੰ ਨਿਯਮਾਂ ਮੁਤਾਬਕ ਬਣਦੀ ਅਨੁਸ਼ਾਸਨੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਹਨ, ਜਿਨ੍ਹਾਂ ’ਚ ਸਾਗਰ ਸਿੰਘ ਸਕੱਤਰ ਅਕਬਰਪੁਰ, ਅਮਰਜੀਤ ਸਿੰਘ ਸਕੱਤਰ, ਜਸਕਰਨ ਸਿੰਘ ਗੇਹਲਾਂ, ਪਰਮਜੀਤ ਸਿੰਘ ਸਕੱਤਰ ਨਰੈਣਗੜ੍ਹ ਆਦਿ ਸ਼ਾਮਲ ਹਨ।


author

rajwinder kaur

Content Editor

Related News