ਪੇਪਰ ਲੀਕ ਮਾਮਲੇ ''ਚ ਐਕਸ਼ਨ ਮੋਡ ’ਤੇ ''ਮੁੱਖ ਮੰਤਰੀ'', ਸਿੱਖਿਆ ਸਕੱਤਰ ਤੋਂ ਮੰਗੀ ਰਿਪੋਰਟ

Thursday, Sep 16, 2021 - 08:53 AM (IST)

ਲੁਧਿਆਣਾ (ਵਿੱਕੀ) : ਸਕੂਲ ਸਿੱਖਿਆ ਵਿਭਾਗ ਵੱਲੋਂ ਲਈਆਂ ਜਾ ਰਹੀਆਂ ਮੰਥਲੀ ਪ੍ਰੀਖਿਆਵਾਂ ਦੀਆਂ ਕੁੱਝ ਕਲਾਸਾਂ ਦੇ ਪ੍ਰਸ਼ਨ ਪੱਤਰ ਪਿਛਲੇ ਦੋ ਦਿਨਾਂ ਤੋਂ ਯੂ-ਟਿਊਬ ’ਤੇ ਲੀਕ ਹੋਣ ਦੇ ਮਾਮਲਿਆਂ ਤੋਂ ਬਾਅਦ ਮੁੱਖ ਮੰਤਰੀ ਐਕਸ਼ਨ ਮੋਡ ’ਤੇ ਆ ਗਏ ਹਨ। ਸ਼ਿਕਾਇਤਕਰਤਾ ਨਕਲ ਵਿਰੋਧੀ ਅਧਿਆਪਕ ਫਰੰਟ ਦੇ ਮੁਖੀ ਸੁਖਦਰਸ਼ਨ ਸਿੰਘ ਵੱਲੋਂ ਮੰਗਲਵਾਰ ਨੂੰ ਇਸ ਕੇਸ ਦੀ ਸ਼ਿਕਾਇਤ ਮੁੱਖ ਮੰਤਰੀ ਨੂੰ ਕਰਨ ਤੋਂ ਕੁੱਝ ਹੀ ਸਮੇਂ ਬਾਅਦ ਮੁੱਖ ਮੰਤਰੀ ਨੇ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਤੋਂ ਪੂਰੀ ਘਟਨਾ ਦੀ ਰਿਪੋਰਟ ਵੀ ਮੰਗ ਲਈ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਵਿਦਿਆਰਥੀਆਂ ਨੂੰ ਕੰਪਿਊਟਰ ਸਿੱਖਿਆ ਮੁਹੱਈਆ ਕਰਾਉਣ ਸਬੰਧੀ ਸਰਕਾਰ ਦਾ ਅਹਿਮ ਫ਼ੈਸਲਾ

ਉਕਤ ਜਾਣਕਾਰੀ ਦਿੰਦੇ ਹੋਏ ਸੁਖਦਰਸ਼ਨ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਦਫ਼ਤਰ ਤੋਂ ਉਨ੍ਹਾਂ ਨੂੰ ਵੀ ਮੇਲ ਆਈ ਹੈ, ਜਿਸ ਵਿਚ ਸਰਕਾਰ ਨੇ ਲੀਕ ਹੋਏ ਸਾਰੇ ਪ੍ਰਸ਼ਨ ਪੱਤਰ ਅਤੇ ਯੂ-ਟਿਊਬ ਲਿੰਕ ਵੀ ਭੇਜਣ ਲਈ ਕਿਹਾ ਹੈ। ਉਨ੍ਹਾਂ ਦੱਸਿਆ ਕਿ ਬੀਤੀ ਦੇਰ ਸ਼ਾਮ ਉਨ੍ਹਾਂ ਨੂੰ ਸਰਕਾਰ ਵੱਲੋਂ ਜਵਾਬ ਆਇਆ ਹੈ, ਜਿਸ ਤੋਂ ਇਹ ਸਪੱਸ਼ਟ ਹੈ ਕਿ ਮਾਮਲੇ ਵਿਚ ਹੁਣ ਕੋਈ ਕਾਰਵਾਈ ਜਲਦ ਹੀ ਹੋਵੇਗੀ।

ਇਹ ਵੀ ਪੜ੍ਹੋ : ਚਿੱਟੇ ਦੇ ਕਹਿਰ ਨੇ ਲਈ ਇਕ ਹੋਰ ਨੌਜਵਾਨ ਦੀ ਜਾਨ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਸਰਕਾਰ ਵੱਲੋਂ ਮੰਗੇ ਗਏ ਡਾਕੂਮੈਂਟਸ ਉਹ ਈ-ਮੇਲ ਜ਼ਰੀਏ ਭੇਜ ਰਹੇ ਹਨ। ਜਦੋਂਕਿ ਹੁਣ ਵਿਭਾਗ ਨੇ ਫ਼ੈਸਲਾ ਕੀਤਾ ਹੈ ਕਿ ਪ੍ਰੀਖਿਆ ਤੋਂ 1 ਦਿਨ ਪਹਿਲਾਂ ਭੇਜੇ ਜਾਣ ਵਾਲੇ ਪ੍ਰਸ਼ਨ ਪੇਪਰ ਹੁਣ ਪ੍ਰੀਖਿਆ ਵਾਲੇ ਦਿਨ ਹੀ ਸਵੇਰ ਭੇਜੇ ਜਾਣਗੇ। ਮਾਰਨਿੰਗ ਸੈਸ਼ਨ ਵਾਲਾ ਪੇਪਰ ਸਵੇਰ 10 ਵਜੇ ਸ਼ੁਰੂ ਹੋਵੇਗਾ, ਜਦੋਂ ਕਿ ਈਵਨਿੰਗ ਸੈਸ਼ਨ ਵਾਲਾ ਪੇਪਰ 12 ਵਜੇ ਸ਼ੁਰੂ ਹੋਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News