ਜਲੰਧਰ ਤੋਂ ਵੱਡੀ ਖ਼ਬਰ, PAP ਕੰਪਲੈਕਸ ਦੀਆਂ ਕੰਧਾਂ ’ਤੇ ਲਿਖੇ ਮਿਲੇ ਖ਼ਾਲਿਸਤਾਨੀ ਨਾਅਰੇ, ਪੁਲਸ ਨੂੰ ਪਈਆਂ ਭਾਜੜਾਂ

06/30/2022 4:11:36 PM

ਜਲੰਧਰ (ਸੋਨੂੰ)— ਜਲੰਧਰ ਦੇ ਪੀ. ਏ. ਪੀ. ਕੰਪਲੈਕਸ ਦੀਆਂ ਕੰਧਾਂ ’ਤੇ ‘ਖ਼ਾਲਿਸਤਾਨ ਜ਼ਿੰਦਾਬਾਦ’ ਦੇ ਸਲੋਗਨ ਲਿਖੇ ਮਿਲੇ ਹਨ। ਇਹ ਸਲੋਗਨ ਕਰੀਬ ਅੱਧੀ ਰਾਤ ਨੂੰ ਲਿਖੇ ਗਏ ਹਨ। ਸਿੱਖਸ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂੰ ਨੇ ਇਕ ਵੀਡੀਓ ਜਾਰੀ ਕਰਕੇ ਖ਼ਾਲਿਸਤਾਨ ਰੈਫਰੈਂਡਮ ਦੀ ਵੋਟਿੰਗ ਬਾਰੀ ਵੀ ਜ਼ਿਕਰ ਕੀਤਾ ਹੈ। ਆਪਣੇ ਲਾਅ ਐਂਡ ਆਰਡਰ ਦੀ ਸਥਿਤੀ ਬਰਕਰਾਰ ਰੱਖਣ ਅਤੇ ਕ੍ਰਾਈਮ ’ਤੇ ਠੱਲ੍ਹ ਪਾਉਣ ਦੀ ਨੀਤੀ ਦੀ ਗੱਲ ਕਹਿਣ ਵਾਲੀ ਪੰਜਾਬ ਪੁਲਸ ਸਵਾਲਾਂ ਦੇ ਘੇਰੇ ’ਚ ਨਜ਼ਰ ਆ ਰਹੀ ਹੈ।

PunjabKesari

ਪੀ. ਏ. ਪੀ. ਕੰਪਲੈਕਸ ਦੀ ਜਿਸ ਕੰਧ ’ਤੇ ਇਹ ਸਲੋਗਨ ਲਿਖੇ ਪਾਏ ਗਏ ਹਨ, ਉਹ ਇਕ ਨੰਬਰ ਗੇਟ ਹੈ। ਪੰਜਾਬ ਪੁਲਸ ਦੇ ਪੀ. ਏ. ਪੀ. ਕੰਪਲੈਕਸ ਦੇ ਬਾਹਰ ਗੁਰਪਤਵੰਤ ਸਿੰਘ ਪੰਨੂੰ ਵੱਲੋਂ ਖ਼ਾਲਿਸਤਾਨੀ ਨਾਅਰੇ ਲਿਖਵਾਉਣਾ ਪੁਲਸ ਦੀ ਨਿਗਰਾਨੀ ’ਤੇ ਸਵਾਲੀਆ ਨਿਸ਼ਾਨ ਖੜ੍ਹਾ ਕਰ ਰਿਹਾ ਹੈ। ਹਾਲਾਂਕਿ ਪੁਲਸ ਮੁਲਾਜ਼ਮਾਂ ਨੇ ਨਾਅਰਿਆਂ ਨੂੰ ਨੀਲੇ ਰੰਗ ਨਾਲ ਪੇਂਟ ਕਰ ਦਿੱਤਾ ਹੈ। 

ਇਹ ਵੀ ਪੜ੍ਹੋ: ਜੇਲ੍ਹਾਂ ਨੂੰ ਸਵੈ-ਨਿਰਭਰ ਬਣਾਉਣ ਦੇ ਉਪਰਾਲੇ ਸ਼ੁਰੂ, 2 ਜੇਲ੍ਹ ਪੈਟਰੋਲ ਪੰਪਾਂ ਦਾ ਉਦਘਾਟਨ ਜੁਲਾਈ ’ਚ

PunjabKesari

ਲਾਅ ਐਂਡ ਆਰਡਰ ਦੇ ਡੀ. ਸੀ. ਪੀ. ਜਗਮੋਹਨ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ, ਜਿਨ੍ਹਾਂ ਨੇ ਪੀ. ਏ. ਪੀ. ਦੀਆਂ ਕੰਧਾਂ ’ਤੇ ਇਹ ਸਲੋਗਨ ਲਿਖੇ ਸਨ। ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਜਲੰਧਰ ਦੀ ਫੇਰੀ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਵੋਲਵੋ ਬੱਸਾਂ ਨੂੰ ਹਰੀ ਝੰਡੀ ਦੇਣ ਆਏ ਸਨ ਤਾਂ ਉਦੋਂ ਵੀ ਇਹ ਸਲੋਗਨ ਇਕ ਧਾਰਮਿਕ ਸਥਾਨ ਦੇ ਬਾਹਰ ਕੰਧ ’ਤੇ ਲਿਖੇ ਵਿਖਾਈ ਦਿੱਤੇ ਸਨ। 

ਇਹ ਵੀ ਪੜ੍ਹੋ: ਪਿਆਕੜਾਂ ਲਈ ਬੁਰੀ ਖ਼ਬਰ: ਅੱਜ ਬੰਦ ਹੋ ਜਾਣਗੇ ਜਲੰਧਰ ਜ਼ਿਲ੍ਹੇ ਦੇ 75 ਫ਼ੀਸਦੀ ਤੋਂ ਜ਼ਿਆਦਾ ਠੇਕੇ

PunjabKesari

ਇਹ ਵੀ ਪੜ੍ਹੋ: ਪੁੱਤ ਦੀ ਲਾਸ਼ ਵੇਖ ਭੁੱਬਾਂ ਮਾਰ ਰੋਇਆ ਪਰਿਵਾਰ, ਜਨਮਦਿਨ ਦੀ ਪਾਰਟੀ ਦੌਰਾਨ ਝਗੜੇ 'ਚ ਗਈ ਸੀ ਜਾਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News