ਅੱਤਵਾਦੀ ਪੰਨੂ ਨੇ ਭਾਰਤ ਨੂੰ ਫਿਰ ਦਿੱਤੀ ਧਮਕੀ, 'ਪੰਜਾਬ ਨੂੰ ਆਜ਼ਾਦ ਕਰਵਾਉਣ ਲਈ ਹਮਾਸ ਵਾਂਗ ਕਰਾਂਗੇ ਹਮਲਾ'

10/11/2023 8:27:32 AM

ਨਵੀਂ ਦਿੱਲੀ (ਇੰਟ.)- ਖਾਲਿਸਤਾਨੀ ਅੱਤਵਾਦੀ ਅਤੇ ਸਿੱਖਸ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਭਾਰਤ ਨੂੰ ਫਿਰ ਤੋਂ ਧਮਕੀ ਦਿੱਤੀ ਹੈ। ਭਾਰਤ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਧਮਕੀ ਦਿੰਦੇ ਹੋਏ ਪੰਨੂ ਨੇ ਕਿਹਾ ਕਿ ਉਹ ਭਾਰਤ ’ਤੇ ਉਸੇ ਤਰ੍ਹਾਂ ਹਮਲਾ ਕਰੇਗਾ ਜਿਵੇਂ ਹਮਾਸ ਨੇ ਇਜ਼ਰਾਈਲ ’ਤੇ ਕੀਤਾ ਹੈ। ਭਾਰਤ ਸਰਕਾਰ ਅਤੇ ਸੀ. ਐੱਮ. ਮਾਨ ਨੂੰ ਪੰਨੂ ਨੇ ਇਜ਼ਰਾਈਲ ’ਚ ਹਮਾਸ ਦੇ ਹਮਲੇ ਤੋਂ ਸਬਕ ਲੈਣ ਲਈ ਕਿਹਾ। ਖਾਲਿਸਤਾਨੀ ਅੱਤਵਾਦੀ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਸ਼ੇਅਰ ਕਰ ਕੇ ਇਹ ਧਮਕੀ ਦਿੱਤੀ ਹੈ। ਇਹ 40 ਸਕਿੰਟ ਦੀ ਵੀਡੀਓ ਹੈ, ਜਿਸ ’ਚ ਪੰਨੂ ਭਾਰਤ ਦੇ ਖਿਲਾਫ ਜ਼ਹਿਰ ਉਗਲਦਾ ਨਜ਼ਰ ਆ ਰਿਹਾ ਹੈ। ਉਸ ਨੇ ਕਿਹਾ ਕਿ ਅਸੀਂ ਪੰਜਾਬ ਨੂੰ ਭਾਰਤ ਦਾ ਹਿੱਸਾ ਨਹੀਂ ਮੰਨਦੇ ਅਤੇ ਇਸ ਨੂੰ ਆਜ਼ਾਦ ਕਰਵਾ ਕੇ ਰਹਾਂਗੇ।

ਇਹ ਵੀ ਪੜ੍ਹੋ: ਹਮਾਸ-ਇਜ਼ਰਾਈਲ ਵਿਚਾਲੇ ਚੌਥੇ ਦਿਨ ਵੀ ਜੰਗ ਜਾਰੀ, 1,600 ਦੇ ਕਰੀਬ ਪਹੁੰਚੀ ਮ੍ਰਿਤਕਾਂ ਦੀ ਗਿਣਤੀ

ਪੰਨੂ ਨੇ ਕਿਹਾ ਕਿ ਅੱਜ ਇਜ਼ਰਾਈਲ ’ਤੇ ਫਲਸਤੀਨ ਦਾ ਹਮਲਾ ਹੋ ਰਿਹਾ ਹੈ। ਪੀ. ਐੱਮ. ਮੋਦੀ ਨੂੰ ਇਸ ਹਮਲੇ ਤੋਂ ਸਬਕ ਲੈਣ ਦੀ ਲੋੜ ਹੈ। ਉਸ ਨੇ ਕਿਹਾ ਕਿ ਇਜ਼ਰਾਈਲ ਦੀ ਤਰਜ਼ ’ਤੇ ਭਾਰਤ ਨੇ ਪੰਜਾਬ ’ਤੇ ਕੰਟਰੋਲ ਹਾਸਲ ਕਰ ਲਿਆ ਹੈ। ਜੇਕਰ ਭਾਰਤ ਹਿੰਸਾ ਕਰੇਗਾ ਤਾਂ ਅਸੀਂ ਵੀ ਹਿੰਸਾ ਸ਼ੁਰੂ ਕਰ ਦੇਵਾਂਗੇ। ਪੰਨੂ ਇਸ ਵੀਡੀਓ ’ਚ ਕਹਿੰਦਾ ਹੈ ਕਿ ਜੇਕਰ ਭਾਰਤ ਨੇ ਪੰਜਾਬ ’ਤੇ ਕਬਜ਼ਾ ਜਾਰੀ ਰੱਖਿਆ ਤਾਂ ਯਕੀਨੀ ਤੌਰ ’ਤੇ ਪ੍ਰਤੀਕਿਰਿਆ ਹੋਵੇਗੀ। ਇਸ ਦੇ ਲਈ ਸੀ. ਐੱਮ. ਮਾਨ ਅਤੇ ਭਾਰਤ ਸਰਕਾਰ ਜ਼ਿੰਮੇਵਾਰ ਹੋਵੇਗੀ। ਉਸ ਨੇ ਕਿਹਾ ਕਿ ਸਿੱਖਸ ਫਾਰ ਜਸਟਿਸ ਵੋਟਿੰਗ ’ਚ ਵਿਸ਼ਵਾਸ ਰੱਖਦੀ ਹੈ। ਤੁਸੀਂ ਵੀ ਵੋਟ ’ਤੇ ਭਰੋਸਾ ਰੱਖੋ। ਪੰਜਾਬ ਦਾ ਵੱਖ ਹੋਣ ਦਾ ਦਿਨ ਨੇੜੇ ਆ ਗਿਆ ਹੈ। ਵੋਟਿੰਗ ਚਾਹੁੰਦੇ ਹੋ ਜਾਂ ਤੁਹਾਨੂੰ ਗੋਲੀ ਚਾਹੀਦੀ ਹੈ?

ਇਹ ਵੀ ਪੜ੍ਹੋ: ਯੁੱਧ ਦੌਰਾਨ ਡਿੱਗਿਆ ਇਜ਼ਰਾਈਲ ਦੀ ਕਰੰਸੀ ਦਾ ਮੁੱਲ, ਮਜਬੂਰਨ ਲੈਣਾ ਪਿਆ ਇਹ ਵੱਡਾ ਫ਼ੈਸਲਾ

‘... ਤਾਂ ਵੇਖਣਾ ਪਵੇਗਾ ਇਜ਼ਰਾਈਲ ਵਰਗਾ ਭਿਆਨਕ ਮੰਜ਼ਰ’

ਖਾਲਿਸਤਾਨੀ ਪੰਨੂ ਨੇ ਕਿਹਾ ਕਿ ਜੇਕਰ ਪੰਜਾਬ ’ਚ ਰਹਿਣ ਵਾਲੇ ਲੋਕ ਫਲਸਤੀਨ ਵਾਂਗ ਹਿੰਸਾ ਸ਼ੁਰੂ ਕਰ ਦੇਣ ਤਾਂ ਹਾਲਾਤ ਵਿਨਾਸ਼ਕਾਰੀ ਹੋ ਜਾਣਗੇ। ਉਸ ਨੇ ਕਿਹਾ ਕਿ ਪੰਜਾਬ ਨੂੰ ਭਾਰਤ ਆਜ਼ਾਦ ਕਰ ਦੇਵੇ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਉਸ ਨੂੰ ਵੀ ਇਜ਼ਰਾਈਲ ਵਰਗਾ ਭਿਆਨਕ ਮੰਜ਼ਰ ਵੇਖਣਾ ਪਵੇਗਾ।

ਇਹ ਵੀ ਪੜ੍ਹੋ : ਇਜ਼ਰਾਈਲ-ਹਮਾਸ ਟਕਰਾਅ ਵਧਣ 'ਤੇ ਬੋਲੇ ਕਰਾਊਨ ਪ੍ਰਿੰਸ, ਫਲਸਤੀਨੀਆਂ ਨਾਲ ਖੜ੍ਹਾ ਹੈ ਸਾਊਦੀ ਅਰਬ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News